ਹਿੰਦੀਵਾਦੀਆਂ ਦੀ ਹੈਂਕੜ ਦੇ ਜਵਾਬ ‘ਚ ਮਾਂ-ਬੋਲੀ ਪੰਜਾਬੀ ਦੇ ਜਾਏ ਅੱਜ ਥਾਈਂ-ਥਾਈਂ ਭਾਵਨਾਵਾਂ ਪ੍ਰਗਟਾਉਣਗੇ

ਵੰਗਾਰ ਦਾ ਜਵਾਬ ਦੇਣ ਲਈ ਅਤੇ ਮਿੱਠੀ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਪੰਜਾਬੀ ਮਾਂ-ਬੋਲੀ ਦੇ ਧੀਆਂ-ਪੁੱਤਰਾਂ ਵੱਲੋਂ ਅੱਜ (17 ਸਤੰਬਰ ਨੂੰ) ਪੰਜਾਬ ਵਿਚ ਵੱਖ-ਵੱਖ ਥਾਈਂ ਜਲਸੇ ਅਤੇ ਵਿਖਾਵੇ ਕੀਤੇ ਜਾਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਹਿਲੀ ਜਮਾਤ ਦੀ ਕਿਤਾਬ ‘ਚ ‘ੳ ਅ’ ਵਿਚ ਵੀ ਗਲਤੀ

ਪੰ.ਸ.ਸਿ.ਬੋ. ਵਲੋਂ ਇਸ ਪੈਂਤੀ ਵਿਚ ਦਿੱਤੀ ਅੱਖਰਾਂ ਦੀ ਤਰਤੀਬ ਵਿਚ ਆਪ ਹੀ ਗਲਤੀ ਕੀਤੀ ਗਈ ਹੈ। ‘ਟ’ ਵਾਲੀ ਸਤਰ ਵਿਚ ਟ (ਇਸ ਦੀ ਜਗ੍ਹਾ ‘ਤੇ ਖਾਲੀ ਥਾਂ ਹੈ), ਠ, ਡ, ਢ ਤੋਂ ਬਾਅਦ ‘ਣ’ ਦੀ ਥਾਂ ਤੇ ‘ਨ’ ਲਿਖਿਆ ਗਿਆ ਹੈ। ਇਸ ਤੋਂ ਹੇਠਲੀ ‘ਤ’ ਵਾਲੀ ਸਤਰ ਦਾ ਵੀ ਆਖਰੀ ਅੱਖਰ ‘ਨ’ ਹੀ ਹੈ।

ਅਜੀਤ ਅਖਬਾਰ ਵਿਚ ਵਟਸਐਪ ਦੇ ਇਸ਼ਤਿਹਾਰ ਦਾ ਮਾਮਲਾ: ਕੀ ਅਜੀਤ ਹਿੰਦੀ ਭਾਸ਼ੀ ਬਣਨ ਜਾ ਰਿਹੈ?

ਅੱਜ (26 ਦਸੰਬਰ, 2018) ਦੇ ਅਜੀਤ ਅਖਬਾਰ ਦੇ ਤੀਸਰੇ ਸਫੇ ਦੇ ਹੇਠਲੇ ਹਿੱਸੇ ਚ ਅੱਧੇ ਪੰਨੇ ਦਾ ਇਹ ਇਸ਼ਤਿਹਾਰ ਲੱਗਾ ਹੈ। ਇਹ ਇਸ਼ਤਿਹਾਰ ਹਿੰਦੀ ਭਾਸ਼ਾ ਵਿਚ ਹੈ ਜਿਸ ਰਾਹੀਂ ਬਿਜਾਲ ਤੇ ਸੁਨੇਹੇ ਭੇਜਣ ਵਾਲੇ ਪ੍ਰਬੰਧ “ਵਟਸਐਪ” ਉੱਤੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਮਦਦ ਮੰਗੀ ਗਈ ਹੈ।

ਪੰਜਾਬ ਯੁਨੀਵਰਸਿਟੀ ਵਿਖੇ ਪੰਜਾਬੀ ਬੋਲੀ ਬਾਰੇ ਡਾ.ਸੇਵਕ ਸਿੰਘ ਜੀ ਦਾ ਵਖਿਆਨ

ਪੰਜਾਬ ਯੁਨੀਵਰਸਿਟੀ ਵਿਚਲੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵਲੋਂ ਪੰਜਾਬ ਬੋਲੀ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਡਾ. ਸੇਵਕ ਸਿੰਘ ਅਤੇ ਡਾ ਪਿਆਰੇ ਲਾਲ ਗਰਗ ਨੇ ਪੰਜਾਬੀ ਬੋਲੀ, ਪੰਜਾਬ ਵਿਚ ਪੰਜਾਬੀ ਬੋਲੀ ਦੀ ਹਾਲਤ ਅਤੇ ਬਦਲਾਅ ਬਾਰੇ ਵਿਚਾਰਾਂ ਦੀ ਸਾਂਝ ਪਾਈ।

ਪੰਜਾਬੀ ਦੀ ਪੜ੍ਹਾਈ ਲਈ ਘਾਤਕ ਹੋਵੇਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਫ਼ੈਸਲਾ

ਯੂਨੀਵਰਸਿਟੀ ਵਲੋਂ ਦੂਸਰੀ ਕਮਾਲ ਇਹ ਕੀਤੀ ਗਈ ਹੈ ਕਿ ਇਹ ਨੋਟੀਫਿਕੇਸ਼ਨ ਜਨਤਕ ਕਰਨ ਤੋਂ ਬਿਨਾਂ ਹੀ ਚੁੱਪ-ਚੁਪੀਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਨੇ ਅੱਗੇ ਇਸ ਨੂੰ ਸਟਾਫ਼ ਵਿਚ ਘੁੰਮਾ ਦਿੱਤਾ ਅਤੇ ਜਿਹੜੇ ਵਿਦਿਆਰਥੀ ਦਸਵੀਂ ਤੱਕ ਪੰਜਾਬੀ ਨਾ ਪੜ੍ਹੇ ਹੋਣ ਦੀ ਸੂਰਤ ਵਿਚ ‘ਮੁਢਲੀ ਪੰਜਾਬੀ’ ਦਾ ਵਿਸ਼ਾ ਜੁਲਾਈ ਵਿਚ ਵੀ ਚੁਣ ਚੁੱਕੇ ਸਨ, ਉਨ੍ਹਾਂ ਨੂੰ ਵੀ ਨਵੰਬਰ ਵਿਚ ਆ ਕੇ ਵਿਸ਼ਾ ਬਦਲ ਲੈਣ ਦੀ ਖੁੱਲ੍ਹ ਦੇ ਦਿੱਤੀ ਗਈ ਅਤੇ ਨਵੰਬਰ ਦੇ ਸ਼ੁਰੂ ਵਿਚ ਹੋਣ ਵਾਲੇ ਹਾਊਸ ਟੈਸਟਾਂ ਤੋਂ ਵੀ ਛੋਟ ਦੇ ਕੇ ਨਵੰਬਰ ਵਿਚ ਹੋਣ ਵਾਲੇ ਸਮਿਸਟਰ (ਛਿਮਾਹੀ ਇਮਤਿਹਾਨ ਪ੍ਰਣਾਲੀ) ਲਈ ਦੁਬਾਰਾ ਦਾਖ਼ਲਾ ਫਾਰਮ ਭਰਵਾ ਲਏ ਗਏ।

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਮਾਂ-ਬੋਲੀ ਨਾਲ ਇੱਕ ਹੋਰ ਵੱਡਾ ਵਿਤਕਰਾ ਸਾਹਮਣੇ ਆਇਆ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮਾਂ-ਬੋਲੀ ਪੰਜਾਬੀ ਨੂੰ ਨੁੱਕਰੇ ਲਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਿਹਾ। ਪੰਜਾਬੀ ਬੋਲਦੇ ਪੰਜਾਬ ਦੇ ਕਰੀਬ ਦੋ ਦਰਜਨ ਪਿੰਡਾਂ ਨੂੰ ਉਜਾੜ ਕੇ ਵਸਾਏ ਇਸ ਸ਼ਹਿਰ ਵਿੱਚ ਹੁਣ ਮੁੱਢਲੀ ਸਿੱਖਿਆ ਦੇ ਸਕੂਲਾਂ ਵਿੱਚੋਂ ਪੰਜਾਬੀ ਨੂੰ ਇੱਕ ਤਰਾਂ ਨਾਲ ‘ਦੇਸ਼ ਨਿਕਾਲਾ’ ਦਿੱਤਾ ਜਾ ਰਿਹਾ ਹੈ।

ਪੰਜਾਬੀ ਨੂੰ ਪੰਜਾਬ ਯੂਨੀਵਰਸਿਟੀ ਵਿਚ ਪਹਿਲੀ ਭਾਸ਼ਾ ਦਾ ਦਰਜਾ ਦਵਾਉਣ ਲਈ 9 ਵਿਿਦਆਰਥੀ ਜਥੇਬੰਦੀਆਂ ਨੇ ਮੰਗ ਪੱਤਰ ਦਿੱਤਾ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹਿੰਦੀ ਥੋਪਣ ਦੀ ਪ੍ਰਬੰਧਕੀ ਨੀਤੀ ਖਿਲਾਫ ਅੱਜ ਯੂਨੀਵਰਸਿਟੀ ਦੀਆਂ ਵਿਿਦਆਰਥੀ ਜਥੇਬੰਦੀਆਂ ਵਲੋਂ ਇਕ ਸਾਂਝਾ ਮੰਗ ਪੱਤਰ ਯੂਨੀਵਰਸਿਟੀ ਦੇ ਉਪਕੁਲਪਤੀ ਨੂੰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਐੱਸ.ਐੱਫ.ਐੱਸ, ਸੱਥ, ਪੀਐਸਯੂ ਲਲਕਾਰ, ਆਈ.ਐਸ.ਏ, ਏ.ਆਈ.ਐਸ.ਏ, ਐਨ.ਐਸ.ਯੂ.ਆਈ, ਪੁਸੂ, ਐਸ.ਐਫ.ਆਈ, ਪੀ.ਪੀ.ਐਸ.ਓ ਵਲੋਂ ਜਿੱਥੇ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੂੰ ਰੱਦ […]

ਪੰਜਾਬ ਯੂਨੀਵਰਸਿਟੀ ਵਿਚ ਹਿੰਦੀ ਥੋਪਣ ਵਿਰੁੱਧ ਅਤੇ ਮਾਂ-ਬੋਲੀ ਪੰਜਾਬੀ ਲਈ ਖੜੇ ਹੋਏ ਵਿਦਿਆਰਥੀ

ਭਾਰਤੀ ਉਪਮਹਾਂਦੀਪ ਵਿਚ ਸਿਆਸੀ ਗਲਬੇ ਰਾਹੀਂ ਬਾਕੀ ਮਾਂ-ਬੋਲੀਆਂ ਨੂੰ ਖਤਮ ਕਰਕੇ ਹਿੰਦੀ ਥੋਪਣ ਦੀ ਨੀਤੀ ਖਿਲਾਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ।

ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦਰਦੀਆਂ ਨੇ “ਮਾਂ ਬੋਲੀ ਪੰਜਾਬੀ ਆਜ਼ਾਦ ਕਰੋ” ਦੇ ਨਾਅਰੇ ਲਾਏ

‘ਚੰਡੀਗੜ੍ਹ ਪੰਜਾਬੀ ਮੰਚ’ ਦੇ ਮੈਬਰਾਂ ਵਲੋਂ ਪਿਕਾਡਲੀ ਚੌਕ ਵਿਖੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ ‘ਮਾਂ ਬੋਲੀ ਪੰਜਾਬੀ ਆਜ਼ਾਦ ਕਰੋ’ ਦਾ ਨਾਅਰਾ ਬੁਲੰਦ ਕੀਤਾ।

27,000 ਵਿਦਿਆਰਥੀ ਮਾਂ-ਬੋਲੀ ਦਾ ਇਮਤਿਹਾਨ ਵੀ ਪਾਸ ਨਹੀਂ ਕਰ ਸਕੇ

ਚੰਡੀਗੜ੍ਹ: ਮਾਂ-ਬੋਲੀ ਪੰਜਾਬੀ ਪ੍ਰਤੀ ਫਿਕਰਮੰਦ ਲੋਕਾਂ ਨੂੰ ਪੰਜਾਬ ਸਕੂਲ ਸਿਖਿਆ ਬੋਰਡ ਦੇ ਨਤੀਜਿਆਂ ਨੇ ਹੋਰ ਫਿਕਰਾਂ ਵਿਚ ਪਾ ਦਿੱਤਾ ਹੈ। ਜਦੋਂ ਇਕ ਪਾਸੇ ਪੰਜਾਬ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਚੀਨੀ ਭਾਸ਼ਾ ਪੜ੍ਹਾਉਣ ਦੇ ਐਲਾਨ ਕਰ ਰਹੀ ਹੈ ਉਥੇ 10ਵੀਂ ਜਮਾਤ ਦੇ ਨਤੀਜਿਆਂ ਵਿਚ 27,000 ਵਿਦਿਆਰਥੀ ਪੰਜਾਬੀ ਦਾ ਇਮਤਿਹਾਨ ਵੀ ਪਾਸ ਨਹੀਂ ਕਰ ਸਕੇ। ਪੰਜਾਬੀ […]