ਪੰਜਾਬ ਦੀ ਪ੍ਰਾਚੀਨ ਪਹਿਚਾਣ: ਪੰਜਾਬੀ ਭਾਸ਼ਾ ਦੀ ਸ਼ੁਰੂਆਤ ਅਤੇ ਕੀ ਮਲੂਹਾ ਸਾਡਾ ਸਭ ਤੋਂ ਪੁਰਾਤਨ ਨਾਮ ਸੀ?

Talk with S. Ramandeep Singh (Vancouver)

ਇਸ ਖ਼ਾਸ ਮੁਲਾਕਾਤ ਵਿੱਚ ਪੱਤਰਕਾਰ ਮਨਦੀਪ ਸਿੰਘ, ਸ਼ਬਦ ਖੋਜੀ ਸ. ਰਮਨਦੀਪ ਸਿੰਘ (ਵੈਨਕੂਵਰ) ਨਾਲ ਗੱਲਬਾਤ ਕਰਦੇ ਹਨ, ਜੋ ਪਿਛਲੇ ਦਸ ਸਾਲਾਂ ਤੋਂ ਭਾਸ਼ਾਈ ਇਤਿਹਾਸ ਦੀ ਖੋਜ ਕਰ ਰਹੇ ਹਨ। ਉਹ ਪੰਜਾਬ ਦੇ ਪ੍ਰਾਚੀਨ ਨਾਮਾਂ ਜਿਵੇਂ —ਰਿਗਵੇਦ ਦਾ ਸਪਤ ਸਿੰਧੂ, ਜ਼ੇਂਦ ਅਵੇਸਤਾ ਦਾ ਹਪਤ ਹਿੰਦੂ, ਅਤੇ ਮਲੂਹਾ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹਨ।

ਪੰਜ ਜਮਾਤਾਂ ਪੜ੍ਹੇ ਬਾਪੂ ਨਾਜਰ ਸਿੰਘ ਦੀ ਖੋਜ ਨੇ ਹਿੰਦੋਸਤਾਨੀ ਵਿਦਵਾਨਾਂ ਨੂੰ ਪੰਜਾਬੀ ਬੋਲੀ ਬਾਰੇ ਚੁਣੌਤੀ ਖੜ੍ਹੀ ਕੀਤੀ

Speech by Dr. Sikander Singh

ਪੰਜਾਬੀ ਭਾਖਾ ਖੋਜੀ ਬਾਪੂ ਨਾਗਰ ਸਿੰਘ ਜੀ ਦੀ ਅੰਤਿਮ ਅਰਦਾਸ ਦੇ ਸਮਾਗਮ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ (ਫਤਿਹਗੜ੍ਹ ਸਾਹਿਬ) ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਆਪ ਸਭ ਨਾਲ ਸਾਂਝੇ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੇ ਕਰ ਦਿਓ ਜੀ।