ਪੈਰੋਲ ਮਾਮਲੇ ਵਿੱਚ ਸਿੱਖ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸਖ਼ਤ ਵਤੀਰੇ ਦੀ ਡਬਲਯੂ.ਐਸ.ਓ. ਨੇ ਕੀਤੀ ਨਿੰਦਾ

Amritpal singh

ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐਸ.ਓ.) ਨੇ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਦਾਦੀ ਦੇ ਸਸਕਾਰ ਲਈ ਦਿੱਤੀ ਗਈ ਸੀਮਤ ਪੈਰੋਲ ਅਤੇ ਉਨ੍ਹਾਂ ਨਾਲ ਹੋਏ ਸਖ਼ਤ ਵਤੀਰੇ ਦੀ ਨਿੰਦਾ ਕੀਤੀ ਹੈ ਅਤੇ ਭਾਰਤੀ ਨਿਆਂ ਪ੍ਰਣਾਲੀ ਦੇ ਦੋਹਰੇ ਮਾਪਦੰਡਾਂ ‘ਤੇ ਸਵਾਲ ਚੁੱਕੇ ਹਨ।

ਡਾ. ਕੰਵਲਜੀਤ ਸਿੰਘ (ਖਡੂਰ ਸਾਹਿਬ) ਦਾ ਵਿੰਡਸਰ (ਕਨੇਡਾ) ਵਿਖੇ ਹੋਈ ਮਹਾਨ ਸ਼ਹੀਦੀ ਕਾਨਫਰੰਸ ਦੌਰਾਨ ਖਾਸ ਵਖਿਆਨ

Lecture of Dr. Kanwaljit Singh

6 ਦਸੰਬਰ 2025 ਨੂੰ ਵਿੰਡਸਰ ਯੂਨੀਵਰਸਿਟੀ ਵਿਖੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤੀ ਦੀ 350ਵੀਂ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਸ਼ਹੀਦੀ ਕਾਨਫਰੰਸ ਦੌਰਾਨ ਡਾ. ਕੰਵਲਜੀਤ ਸਿੰਘ (ਖਡੂਰ ਸਾਹਿਬ) ਵੱਲੋਂ ਕੀਤਾ ਗਿਆ ਵਖਿਆਨ ਅੱਜ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ।

ਅਸਾਵੀਂ ਜੰਗ ਤੇ ਲਾਮਿਸਾਲ ਬਹਾਦਰੀ ਦੀ ਦਾਸਤਾਨ: ਡਾ. ਕੰਵਲਜੀਤ ਸਿੰਘ ਦਾ ਵਖਿਆਨ (ਜਰੂਰ ਸੁਣੋ)

Speech of Bhai Kanwaljit Singh at Khadoor Sahib

ਮਿਤੀ 30 ਜੂਨ 2025 ਨੂੰ ਪਿੰਡ ਜੌੜਾ ਮਧਰਾ (ਗੁਰਦਾਸਪੁਰ) ਵਿਖੇ ਭਾਈ ਮਥਰਾ ਸਿੰਘ ਜੀ ਦੀ ਯਾਦ ਵਿਚ ਹੋਏ ਇਕ ਸਾਮਗਮ ਦੌਰਾਨ ਭਾਈ ਕੰਵਲਜੀਤ ਸਿੰਘ (ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਵੱਲੋਂ ਅਸਾਵੀਂ ਜੰਗ ਅਤੇ ਸਿੱਖਾਂ ਦੀ ਲਾਮਿਸਾਲ ਬਹਾਦਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਵਖਿਆਨ ਅੱਜ ਸਿੱਖ ਸਿਆਸਤ ਦੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝਾ ਕਰ ਰਹੇ ਹਾਂ।

ਗੁਰਮੁਖੀ : ਵਿਰਸਾ ਅਤੇ ਵਰਤਮਾਨ ਕਿਤਾਬ ਖਡੂਰ ਸਾਹਿਬ ਵਿਖੇ ਸੰਗਤ ਅਰਪਣ ਕੀਤੀ

ਗੁਰਮੁਖੀ ਟਕਸਾਲ (ਪਟਿਆਲਾ) ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਲੁਧਿਆਣਾ) ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ‘ਗੁਰਿਆਈ ਪੁਰਬ’ ਨੂੰ ਸਮਰਪਿਤ ‘ਗੁਰਮੁਖੀ ਦਿਵਸ’ ਨੂੰ ਮੁੱਖ ਰੱਖਦੇ ਹੋਏ, ਕਾਰ ਸੇਵਾ ਖਡੂਰ ਸਾਹਿਬ ਦੇ ਸਹਿਯੋਗ ਨਾਲ ਸ੍ਰੀ ਖਡੂਰ ਸਾਹਿਬ ਵਿਖੇ ਦੋ-ਰੋਜ਼ਾ ਕਾਰਜਸ਼ਾਲਾ ਕਰਵਾਈ ਗਈ। ਇਸ ਮੌਕੇ ਸਗਾਮਗ ਦਾ ਆਗਾਜ਼ ਬਾਬਾ ਸੇਵਾ ਸਿੰਘ, ਕਾਰ ਸੇਵਾ ਖਡੂਰ ਸਾਹਿਬ ਵੱਲੋਂ ਅਸੀਸ ਦੇ ਸ਼ਬਦ ਸਾਂਝੇ ਕਰਨ ਨਾਲ ਹੋਇਆ।

ਗੁਰਮੁਖੀ : ਵਿਰਸਾ ਅਤੇ ਵਰਤਮਾਨ ਕਿਤਾਬ ਖਡੂਰ ਸਾਹਿਬ ਵਿਖੇ ਸੰਗਤ ਅਰਪਣ ਕੀਤੀ

ਗੁਰਮੁਖੀ ਟਕਸਾਲ (ਪਟਿਆਲਾ) ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਲੁਧਿਆਣਾ) ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ‘ਗੁਰਿਆਈ ਪੁਰਬ’ ਨੂੰ ਸਮਰਪਿਤ ‘ਗੁਰਮੁਖੀ ਦਿਵਸ’ ਨੂੰ ਮੁੱਖ ਰੱਖਦੇ ਹੋਏ, ਕਾਰ ਸੇਵਾ ਖਡੂਰ ਸਾਹਿਬ ਦੇ ਸਹਿਯੋਗ ਨਾਲ ਸ੍ਰੀ ਖਡੂਰ ਸਾਹਿਬ ਵਿਖੇ ਦੋ-ਰੋਜ਼ਾ ਕਾਰਜਸ਼ਾਲਾ ਕਰਵਾਈ ਗਈ। ਇਸ ਮੌਕੇ ਸਗਾਮਗ ਦਾ ਆਗਾਜ਼ ਬਾਬਾ ਸੇਵਾ ਸਿੰਘ, ਕਾਰ ਸੇਵਾ ਖਡੂਰ ਸਾਹਿਬ ਵੱਲੋਂ ਅਸੀਸ ਦੇ ਸ਼ਬਦ ਸਾਂਝੇ ਕਰਨ ਨਾਲ ਹੋਇਆ।

ਤੁਹਾਨੂੰ ਤੱਕੜੀ ਵਾਲਿਆਂ, ਪੰਜੇ ਵਾਲਿਆਂ ਤੇ ‘ਆਪ’ ਨੇ ਕੁਝ ਨਹੀਂ ਦੇਣਾ: ਸਿਮਰਨਜੀਤ ਸਿੰਘ ਮਾਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮਝੈਲਾਂ ਨੂੰ ਵੰਗਾਰਿਆ ਕਿ ਤੁਹਾਨੂੰ ਨਾ ਕੁਝ ਤੱਕੜੀ ਵਾਲਿਆਂ ਦੇਣਾ, ਨਾ ਪੰਜੇ ਵਾਲਿਆਂ ਤੇ ਨਾ ਆਮ ਆਦਮੀ ਪਾਰਟੀ ਵਾਲਿਆਂ ਕਿਉਂਕਿ ਇਹ ਤਾਂ ਉਹੀ ਕੁਝ ਕਰਨਗੇ ਜੋ ਦਿੱਲੀ ਦਾ ਹੁਕਮ ਹੋਵੇਗਾ ਤੇ ਦਿੱਲੀ ਤੁਹਾਨੂੰ ਗੁਲਾਮ ਹੀ ਵੇਖਣਾ ਚਾਹੁੰਦੀ ਹੈ। ਸ. ਮਾਨ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਪਾਰਟੀ ਵਲੋਂ ਖਡੂਰ ਸਾਹਿਬ ਵਿਖੇ ਲਗਾਈ ਰਾਜਸੀ ਸਟੇਜ ਤੋਂ ਬੋਲ ਰਹੇ ਸਨ। ਸ. ਮਾਨ ਨੇ ਕਿਹਾ ਕਿ ਨਾ ਤਾਂ ਉਹ ਮਝੈਲ ਹਨ, ਨਾ ਦੁਆਬੀਏ ਤੇ ਨਾ ਹੀ ਮਲਵਈ ਲੇਕਿਨ ਐਨਾ ਜ਼ਰੂਰ ਜਾਣਦੇ ਹਨ ਕਿ ਮਝੈਲ ਹਮੇਸ਼ਾਂ ਹੀ ਉੱਚੀ ਸੋਚ ਦੇ ਮਾਲਕ ਰਹੇ ਹਨ, ਸਿਰ ਉਚਾ ਕਰਕੇ ਜਿਉਣਾ ਜਾਣਦੇ ਹਨ, ਸਿੱਖ ਮਿਸਲਾਂ ਵਿੱਚ ਇਨ੍ਹਾਂ ਦੀ ਅਹਿਮ ਭੂਮਿਕਾ ਰਹੀ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀਆਂ ਨੂੰ ਭਜਾਉਂਦੇ ਰਹੇ ਹਨ।

ਕਾਂਗਰਸ ਨੇ ਖਡੂਰ ਸਾਹਿਬ ਉੱਪ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ, ਕਿਹਾ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਮਿਲੀ ਸਜ਼ਾ

ਕਾਂਗਰਸ ਪਾਰਟੀ ਪੰਜਾਬ ਨੇ ਰਾਜਸੀ ਦਿਲਚਸਪੀ ਰੱਖਣ ਵਾਲਿਆਂ ਨੂੰ ਹੈਰਾਨ ਕਰਨ ਵਾਲਾ ਐਲਾਨ ਕਰਦਿਆਂ ਸ਼੍ਰੀ ਖਡੂਰ ਸਾਹਿਬ ਦੀ ੳੁੱਪ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ। ਉੱਪ ਚੋਣਾਂ ਨਾ ਲੜ੍ਹਨ ਦੇ ਫੈਸਲੇ ਦਾ ਐਲਾਨ ਅੱਜ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।