ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਤੰਗ ਕਰਨ ਵਾਲੇ ਪੁਲਸੀਆਂ ‘ਤੇ ਕਾਰਵਾਈ ਹੋਵੇ: ਸ਼੍ਰੋ.ਗੁ.ਪ੍ਰ.ਕ.

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਕੇ ਮੁੜਨ ਵਾਲੀ ਸੰਗਤ ਨੂੰ ਪੰਜਾਬ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਨੇ ਸਬੰਧਤ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪੰਜਾਬ ਪੁਲਿਸ ਮੁਖੀ ਦੇ ਬਿਆਨ ਦੀ ਚੁਫੇਰਿਓਂ ਨਿੰਦਾ

ਸੰਨ ਸੰਤਾਲੀ ਦੀ ਵੰਡ, ਜਿਸ ਨੂੰ ਦਿੱਲੀ ਦਰਬਾਰ ਅਤੇ ਪਾਕਿਸਤਾਨ ਵੱਲੋਂ ਆਜਾਦੀ ਦਾ ਨਾਂ ਦਿੱਤਾ ਗਿਆ, ਦੀ ਪੰਜਾਬ ਅਤੇ ਸਿੱਖਾਂ ਨੂੰ ਭਾਰੀ ਕੀਮਤ ਤਾਰਨੀ ਪਈ। ਪੰਜ ਦਰਿਆਵਾਂ ਦੀ ਧਰਤੀ ਦੀ ਹਿੱਕ ਉੱਤੇ ਵਾਹੀ ਗਈ ਸਰਹੱਦ ਦੀ ਨਵੀਂ ਲਕੀਰ ਨੇ ਸਿੱਖਾਂ ਨੂੰ ਉਨ੍ਹਾਂ ਦੇ ਪਾਵਨ ਗੁਰਧਾਮਾਂ ਤੋਂ ਵਿਛੋੜ ਦਿੱਤਾ ਜਿਨ੍ਹਾਂ ਨੂੰ ਅਜਾਦ ਕਰਾਉਣ ਲਈ ਹਾਲੇ ਕੁਝ ਦਹਾਕੇ ਪਹਿਲਾਂ ਹੀ ਉਨ੍ਹਾਂ ਆਪਣੀਆਂ ਜਾਨਾਂ ਵਾਰੀਆਂ ਸਨ।

• ਬਿਨਾ ਪਾਸਪੋਰਟ ਕਰਤਾਰਪੁਰ ਸਾਹਿਬ ਲਈ ਲਾਂਘਾ ਦਿਆਂਗੇ: ਪਾਕਿ • ਪਟਾਕਿਆਂ ‘ਤੇ ਰੋਕ ਬਾਰੇ ਭਾਈ ਹਵਾਰਾ ਦਾ ਬਿਆਨ ਤੇ ਹੋਰ ਖਬਰਾਂ

• ਬਿਨਾਂ ਪਾਸਪੋਰਟ ਤੋਂ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੀਤੀ ਜਾ ਰਹੀ ਹੈ: ਪਾਕਿਸਤਾਨ।
• ਇਸ ਬਾਰੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਇਜਾਜ਼ ਸ਼ਾਹ ਦਾ ਬਿਆਨ।

ਗੁਰੂ ਨਾਨਕ ਦਾ ਨਾਮ ਲੈਣ ਵਾਲੇ ਅਤੇ ਸਾਜਿਸ਼ਾਂ ਦੀ ਸਤਾਬਦੀ

ਕੀ ਜਿੰਦਗੀ ਸਹਿਜ ਚਾਲ ਚਲਦੀ ਹੈ ਜਿੱਥੇ ਅਣਜਾਣਤਾ ਅਗਿਆਨਤਾ ਅਤੇ ਮੌਕਾ ਮੇਲਾਂ ਦੀ ਵੀ ਕੋਈ ਥਾਂ ਹੈ ਜਾਂ ਇਹ ਸਦਾ ਰਾਜਨੀਤੀ ਵਪਾਰ ਅਤੇ ਖ਼ਬਤ ਦੀਆਂ ਸਾਜਿਸ਼ਾਂ ਦੇ ਜ਼ੋਰ ਨਾਲ ਹੀ ਚਲਦੀ ਹੈ? ਦਲੀਲੀ ਸਿਆਣੇ ਜਿੰਦਗੀ ਦੀ ਚਾਲ ਦੇ ਮੁਢਲੇ ਨੇਮ ਸਮਝਾਉਂਦੇ ਹਨ ਕਿ ਸਭ ਤੋਂ ਮੂਲ ਥਾਂ, ਸਮਾਂ, ਹੋਂਦ ਅਤੇ ਕਰਮ ਹੈ ਜਿਸ ਨਾਲ ਸਹਿਜ/ਸਾਜਿਸ਼ ਸਭ ਕੁਝ ਬਣਦਾ ਅਤੇ ਚਲਦਾ ਹੈ।

ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਲਈ ਦੁਨੀਆ ਭਰ ਤੋਂ ਸਿੱਖ ਪਾਕਿਸਤਾਨ ਪੁੱਜ ਰਹੇ ਹਨ

ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੀ ਚਿਰਾਂ ਦੀ ਸੱਧਰ ਪੂਰੀ ਹੋਣ ਹਾ ਰਹੀ ਹੈ। ਭਲਕੇ ਲਹਿੰਦੇ ਅਤੇ ਚ੍ਹੜਦੇ ਪੰਜਾਬ ਵਿਚ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਕ੍ਰਮਵਾਰ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਵਲੋਂ ਕੀਤੀ ਜਾਵੇਗੀ।

ਅਮਰੀਕਾ ਰਹਿੰਦੇ ਸਿੱਖਾਂ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਾਸ ਸਹਾਇਕ ਨਾਲ ਮੁਲਾਕਾਤ

ਅਮਰੀਕਾ ਦੇ ਪੂਰਬੀ ਤਟ (ਈਸਟ ਕੋਸਟ) ਦੀਆਂ ਸਿੱਖ ਜਥੇਬੰਦੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਯੂਨਾਇਟਡ ਨੇਸ਼ਨਜ਼ (ਯੂ.ਨੇ.) ਆਮ ਸਭਾ ਦੇ ਸਲਾਨਾ ਇਜਲਾਸ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ਆਉਣਾ ਹੈ ਅਤੇ ਇਸ ਫੇਰੀ ਕਾਮਯਾਬ ਬਣਾਉਣ ਦੇ ਮਕਸਦ ਨਾਲ ਇਮਰਾਨ ਖਾਨ ਦਾ ਖਾਸ ਸਹਾਇਕ ਅਤੇ ਕੈਬਿਨੇਟ ਮੰਤਰੀ ਜ਼ੁਲਫੀ ਬੁਖਾਰੀ ਅਮਰੀਕਾ ਦੇ ਦੌਰੇ ‘ਤੇ ਹੈ।

ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਭਾਰਤ ਤੇ ਪਾਕਿਸਤਾਨ ਦਰਮਿਆਨ ਗੱਲਬਾਤ ਅੱਜ ਅਟਾਰੀ ਸਰਹੱਦ ‘ਤੇ

ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਅਟਾਰੀ-ਵਾਹਗਾ ਸਰਹੱਦ ਉੱਤੇ ਅੱਜ ਭਾਰਤ ਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਗੱਲਬਾਤ ਹੋਵੇਗੀ।
ਜ਼ਿਕਰਯੋਗ ਹੈ ਕਿ ਲੰਘੇ ਸਾਲ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਪਹਿਲਕਦਮੀ ਕੀਤੀ ਗਈ ਸੀ ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਕ੍ਰਮਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਚ ਇਸ ਲਾਂਘੇ ਲਈ ਹੋਣ ਵਾਲੀ ਉਸਾਰੀ ਦੇ ਨੀਂਹ ਪੱਥਰ ਰੱਖ ਦਿੱਤੇ ਸਨ।

ਲਾਂਘੇ ਬਾਰੇ ਗੱਲਬਾਤ ਲਈ ਪਾਕਿ ਵਫਦ 13 ਮਾਰਚ ਨੂੰ ਭਾਰਤ ਆਏਗਾ

ਕਰਤਾਰਪੁਰ ਲਾਂਘੇ ਬਾਰੇ ਅਗਾਊਂ ਯੋਜਨਾ ਬਾਰੇ ਗੱਲਬਾਤ ਕਰਨ ਲਈ ਪਾਕਿਸਤਾਨੀ ਵਫਦ 13 ਮਾਰਚ ਨੂੰ ਭਾਰਤ ਆਵੇਗਾ।ਪਾਕਿਸਤਾਨੀ ਵਫਦ ਦੀ ਭਾਰਤ ਫੇਰੀ ਤੋਂ ਮਗਰੋਂ ਕਰਤਾਰਪੁਰ ਲਾਂਘੇ ਦੇ ਸਮਝੌਤੇ ਬਾਰੇ ਗੱਲਬਾਤ ਲਈ 28 ਮਾਰਚ ਨੂੰ ਭਾਰਤੀ ਵਫਦ ਪਾਕਿਸਤਾਨ ਜਾਵੇਗਾ।

ਲਾਂਘੇ ਬਾਰੇ ਭਾਰਤ ਜਵਾਕਾਂ ਵਾਲੀਆਂ ਹਰਕਤਾਂ ਕਰ ਰਿਹੈ : ਪਾਕਿ ਵਿਦੇਸ਼ ਮੰਤਰਾਲਾ

ਭਾਰਤ ਏਡੇ ਵੱਡੇ ਮਸਲੇ ਨੂੰ ਲੈ ਕੇ ਜਵਾਕਾਂ ਵਾਲਾ ਵਿਹਾਰ ਕਰ ਰਿਹਾ ਐ ਪਰ ਪਾਕਿਸਤਾਨ ਇਸ ਸੰਬੰਧੀ ਪੂਰੀ ਤਰ੍ਹਾਂ ਗੰਭੀਰ ਹੈ ਸਾਡਾ ਪ੍ਰਤੀਕਰਮ ਪੂਰੀ ਸਮਝਦਾਰੀ ਵਾਲਾ ਹੀ ਹੋਵੇਗਾ

ਲਾਂਘੇ ਦੇ ਸੰਬੰਧ ਵਿਚ ਭਾਰਤ-ਪਾਕਿ ਗੱਲਬਾਤ ਲਈ ਭਾਰਤ ਨੇ 2 ਤਰੀਕਾਂ ਦਾ ਸੁਝਾਅ ਦਿੱਤਾ

ਪਾਕਿਸਤਾਨ ਵਲੋਂ ਕਰਤਾਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਸਮਝੌਤੇ ਦਾ ਖਰੜਾ ਭਾਰਤ ਨਾਲ ਸਾਂਝਾ ਕਰਕੇ ਭਾਰਤ ਨੂੰ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਨੂੰ ਸਿਰੇ ਚਾੜ੍ਹਨ ਦਾ ਸੱਦਾ ਦਿੱਤਾ। ਇਸ ਮਗਰੋਂ ਨਵੀਂ ਦਿੱਲੀ ਨੇ ਇਸ ਲਈ 2 ਵੱਖ-ਵੱਖ ਤਰੀਕਾਂ ਦਾ ਸੁਝਾਅ ਦਿੱਤਾ ਹੈ।