ਡਾ. ਅੰਬੇਦਕਰ ਦੀ ਨਿਰਾਦਰੀ ਦੀਆਂ ਘਟਨਾਵਾਂ ਦੀ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਕਰੜੀ ਨਿਖੇਧੀ

Panch Pardhani Panthak Jatha

ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਨਿਤਾਣੇ ਵਰਗਾਂ ਦੀ ਭਲਾਈ ਲਈ ਤੇ ਉਹਨਾ ਨੂੰ ਸਮਾਜ ਵਿਚ ਬਰਾਬਰ ਦਾ ਰੁਤਬਾ ਦਿਵਾਉਣ ਲਈ ਉਮਰ ਭਰ ਯਤਨਸ਼ੀਲ ਰਹੇ ਡਾ. ਭੀਮ ਰਾਓ ਅੰਬੇਦਕਰ ਦਾ ਨਿਰਾਦਰ ਕਰਨ ਦੀਆਂ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਨਿੰਦਣਯੋਗ ਹਨ।

ਡਾ. ਅੰਬੇਦਕਰ ਦੀ ਨਿਰਾਦਰੀ ਦੀਆਂ ਘਟਨਾਵਾਂ ਦੀ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਕਰੜੀ ਨਿਖੇਧੀ

Panch Pardhani Panthak Jatha

ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਨਿਤਾਣੇ ਵਰਗਾਂ ਦੀ ਭਲਾਈ ਲਈ ਤੇ ਉਹਨਾ ਨੂੰ ਸਮਾਜ ਵਿਚ ਬਰਾਬਰ ਦਾ ਰੁਤਬਾ ਦਿਵਾਉਣ ਲਈ ਉਮਰ ਭਰ ਯਤਨਸ਼ੀਲ ਰਹੇ ਡਾ. ਭੀਮ ਰਾਓ ਅੰਬੇਦਕਰ ਦਾ ਨਿਰਾਦਰ ਕਰਨ ਦੀਆਂ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਨਿੰਦਣਯੋਗ ਹਨ।

ਫਗਵਾੜਾ ਗੋਲੀ ਕਾਂਡ: ਹਿੰਦੁਤਵੀ ਆਗੂਆਂ ਦੀਆਂ ਰਿਵਾਲਵਰਾਂ ਵਿਚੋਂ ਗੋਲੀਆਂ ਚੱਲਣ ਦੀ ਪੁਸ਼ਟੀ ਹੋਈ

ਚੰਡੀਗੜ੍ਹ: ਫਗਵਾੜਾ ਵਿਚ 13 ਅਪ੍ਰੈਲ ਨੂੰ ਹਿੰਦੁਤਵੀ ਜਥੇਬੰਦੀਆਂ ਅਤੇ ਦਲਿਤ ਭਾਈਚਾਰੇ ਦਰਮਿਆਨ ਹੋਈ ਲੜਾਈ ਵਿਚ ਚੱਲੀ ਗੋਲੀ ਸਬੰਧੀ ਫੋਰੈਂਸਿਕ ਲੈਬਾਰਟਰੀ, ਚੰਡੀਗੜ੍ਹ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਤੋਂ ਸਾਫ ਹੋਇਆ ਹੈ ਕਿ ਉਸ ਸਮੇਂ ਚੱਲੀਆਂ ਗੋਲੀਆਂ ਹਿੰਦੂ ਆਗੂਆਂ ਦੇ ਲਾਇਸੈਂਸੀ ਰਿਵਾਲਵਰਾਂ ਤੋਂ ਹੀ ਚੱਲੀਆਂ ਸਨ। ਇਸ ਗੋਲੀ ਕਾਂਡ ਵਿਚ ਦਲਿਤ ਨੌਜਵਾਨ ਜਸਵੰਤ ਉਰਫ ਬੌਬੀ ਗੋਲੀ […]

ਪੰਜਾਬ ਦੇ 9 ਲੱਖ ਐੱਸਸੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ: ਅਸ਼ਵਨੀ ਸੇਖੜੀ

ਚੰਡੀਗੜ੍ਹ: ਪੰਜਾਬ ਦੀਆਂ ਅਨਏਡਿਡ ਵਿਦਿਅਕ ਸੰਸਥਾਵਾਂ ਦੀਆਂ 14 ਐਸੋਸੀਏਸ਼ਨਾਂ ਦੀ ਮੀਟਿੰਗ ਸਾਂਝੀ ਐਕਸ਼ਨ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਕੇਂਦਰ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੇ ਨਵੀਂ ਨੀਤੀ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ। ਸ੍ਰੀ ਸੇਖੜੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਅਨੁਸੂਚਿਤ […]

ਫਗਵਾੜਾ ਗੋਲੀਕਾਂਡ ਵਿਚ ਜ਼ਖਮੀ ਹੋਏ ਦਲਿਤ ਨੌਜਵਾਨ ਦੀ ਮੌਤ; ਸਥਿਤੀ ਤਣਾਅਪੂਰਨ

ਫਗਵਾੜਾ: ਫਗਵਾੜਾ ਸ਼ਹਿਰ ਵਿਖੇ ਦਲਿਤਾਂ ਅਤੇ ਹਿੰਦੂ ਜਥੇਬੰਦੀਆਂ ਦਰਮਿਆਨ ਹੋਏ ਟਕਰਾਅ ਦੌਰਾਨ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਦਲਿਤ ਭਾਈਚਾਰੇ ਨਾਲ ਸਬੰਧਿਤ ਨੌਜਵਾਨ ਦੀ ਅੱਜ ਮੌਤ ਹੋ ਗਈ। ਜਿਕਰਯੋਗ ਹੈ ਕਿ 13 ਅਪ੍ਰੈਲ ਨੂੰ ਫਗਵਾੜਾ ਵਿਚ ਐਨ.ਐਚ1 ਉੱਤੇ ਸਥਿਤ ਚੌਂਕ ਉੱਤੇ ਦਲਿਤ ਜਥੇਬੰਦੀਆਂ ਵਲੋਂ ਭੀਮ ਰਾਓ ਅੰਬੇਦਕਰ ਦੀ ਤਸਵੀਰ ਵਾਲਾ ਬੋਰਡ ਲਾਉਣ ਨਾਲ ਸ਼ੁਰੂ ਹੋਏ ਝਗੜੇ […]

ਫਗਵਾੜਾ ਵਿਚ ਪੰਜਾਬ ਸ਼ਿਵ ਸੈਨਾ ਆਗੂ ਦੀ ਕੁੱਟਮਾਰ ਤੋਂ ਬਾਅਦ ਮਾਹੌਲ ਤਣਾਅਪੂਰਨ; ਦੋਆਬੇ ਵਿਚ ਇੰਟਰਨੈਟ ਬੰਦ

ਫਗਵਾੜਾ: ਫਗਵਾੜਾ ਵਿਚ ਬੀਤੀ ਰਾਤ ਦਲਿਤ ਭਾਈਚਾਰੇ ਅਤੇ ਹਿੰਦੂ ਜਥੇਬੰਦੀਆਂ ਦਰਮਿਆਨ ਹੋਏ ਟਕਰਾਅ ਤੋਂ ਬਾਅਦ ਬਣਿਆ ਤਣਾਅਪੂਰਣ ਮਾਹੌਲ ਅੱਜ ਹੋਰ ਗੰਭੀਰ ਹੋ ਗਿਆ ਜਦੋਂ ਸਵੇਰੇ ਸਥਾਨਕ ਬਾਲਮੀਕੀ ਚੌਂਕ ਵਿਚ ਕੁਝ ਅਣਪਛਾਤੇ ਲੋਕਾਂ ਨੇ ਪੰਜਾਬ ਸ਼ਿਵ ਸੈਨਾ ਆਗੂ ਰਾਜੇਸ਼ ਪਲਟਾ ਦੀ ਕੁੱਟਮਾਰ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪੁਲਿਸ ਪਲਟਾ ਨੂੰ ਬਚਾਉਣ ਲਈ ਮੌਕੇ ‘ਤੇ ਪਹੁੰਚੀ […]

ਫਗਵਾੜਾ ਵਿਖੇ ਦਲਿਤਾਂ ਅਤੇ ਸ਼ਿਵ ਸੈਨਾ ਦੇ ਟਕਰਾਰ ਤੋਂ ਬਾਅਦ ਸਰਕਾਰ ਨੇ ਦੋਆਬਾ ‘ਚ ਇੰਟਰਨੰਟ ਬੰਦ ਕੀਤਾ

ਬੀਤੇ ਰਾਤ ਦਲਿਤਾਂ ਅਤੇ ਸ਼ਿਵ ਸੈਨਾ ਕਾਰਕੁਨਾਂ ਦੇ ਟਕਰਾਰ ਤੋਂ ਬਾਅਦ ਫਗਵਾੜੇ ਦਾ ਮਾਹੌਲ ਤਨਾਪੂਰਨ ਬਣਿਆ ਹੋਇਆ ਹੈ।ਰਿਪੋਰਟਾਂ ਅਨੁਸਾਰ ਸ਼ਿਵ ਸੈਨਾ ਕਾਰਕੁਨਾਂ ਵੱਲੋ ਚਲਾਈ ਗੋਲੀਬਾਰੀ ਨਾਲ 2 ਦਲਿਤ ਕਾਰਕੁਨਾਂ ਜ਼ਖ਼ਮੀ ਹੋਏ। ਜਿਸ ਵਿੱਚੋ ਇੱਕ ਦੇ ਸਿਰ ਵਿੱਚ ਗੋਲੀ ਲੱਗੀ ਹੈ।ਇਸ ਕਾਰਨ ਅੱਜ ਫਗਵਾੜਾ ਦੇ ਬਜ਼ਾਰ ਅਤੇ ਆਵਾਜਾਈ ਬੰਦ ਰਹੀ।

ਫਗਵਾੜਾ ਵਿਚ ਹਿੰਦੂ ਅਤੇ ਦਲਿਤ ਜਥੇਬੰਦੀਆਂ ਦਰਮਿਆਨ ਹਿੰਸਕ ਝੜਪ, 4 ਜ਼ਖਮੀ

ਫਗਵਾੜਾ: ਇੱਥੇ ਗੋਲ ਚੌਕ ’ਚ ਅੱਜ ਦੇਰ ਰਾਤ ਦਲਿਤ ਜਥੇਬੰਦੀਆਂ ਵੱਲੋਂ ਡਾ. ਬੀ.ਆਰ. ਅੰਬੇਦਕਰ ਦੀ ਫੋਟੋ ਵਾਲਾ ਬੋਰਡ ਲਗਾ ਕੇ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਦੇ ਮਾਮਲੇ ’ਤੇ ਦੋ ਧਿਰਾਂ ਦਰਮਿਆਨ ਪਥਰਾਉ ਤੇ ਗੋਲੀ ਚੱਲਣ ਕਾਰਨ ਚਾਰ ਵਿਅਕਤੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਦੌਰਾਨ ਹੋਈ ਹਿੰਸਾ ਵਿਚ ਭੜਕੇ ਲੋਕਾਂ ਨੇ 6 ਸਕੂਟਰ ਅਤੇ […]

ਸ਼ਿਵ ਲਾਲ ਡੋਡਾ ਨਾਲ ਗ਼ੈਰਕਾਨੂੰਨੀ ਤਰੀਕੇ ਮੀਟਿੰਗ ਕਰਨ ਗਏ 25 ਅਕਾਲੀ ਆਗੂ ਗ੍ਰਿਫ਼ਤਾਰ

ਪੰਜਾਬ ’ਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਬੁੱਧਵਾਰ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁੱਧ ਵੱਡੀ ਕਾਰਵਾਈ ਕਰਦਿਆਂ ਫਾਜ਼ਿਲਕਾ ਜੇਲ੍ਹ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ 25 ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਹਾਇਕ ਜੇਲ੍ਹ ਸੁਪਰਡੈਂਟ ਜਸ਼ਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਏਡੀਜੀਪੀ (ਜੇਲ੍ਹਾਂ) ਰੋਹਿਤ ਚੌਧਰੀ ਨੇ ਕਿਹਾ ਕਿ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਸੁਸਪੈਂਡ ਕੀਤਾ ਗਿਆ ਹੈ।

ਦਲਿਤ ਵਿਦਿਆਰਥੀਆਂ ਦੇ ਨਾਂ ‘ਤੇ ਵਜ਼ੀਫਾ ਘੋਟਾਲੇ ਦੀ ਜਾਂਚ ਹਾਈਕੋਰਟ ਦੀ ਨਿਗਰਾਨੀ ਥੱਲ੍ਹੇ ਹੋਵੇ: ਆਪ

ਪੰਜਾਬ ਵਿੱਚ ਨਿਜੀ ਸਿੱਖਿਆ ਅਦਾਰਿਆਂ ਵੱਲੋਂ ਸਾਲ 2014-15 ਲਈ 30 ਹਜ਼ਾਰ ਫਰਜ਼ੀ ਦਾਖਲੇ ਵਿਖਾ ਕੇ ਸਰਕਾਰ ਤੋਂ 100 ਕਰੋੜ ਰੁਪਏ ਲੈ ਲਏ ਗਏ। ਇਹ ਸਾਰੀ ਰਾਸ਼ੀ ਦਲਿਤ ਵਿਦਿਆਰਥੀਆਂ ਵਾਸਤੇ ਪੋਸਟ-ਮੈਟ੍ਰਿਕ ਸਕਾਲਰਸ਼ਿੱਪ ਲਈ ਸੀ। ਆਮ ਆਦਮੀ ਪਾਰਟੀ ਨੇ ਇਸ ਬਹੁ-ਕਰੋੜੀ ਘੋਟਾਲੇ ਲਈ ਸੱਤਾਧਾਰੀ ਗਠਜੋੜ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ਇਹ ਸਾਰਾ ਸਕੈਂਡਲ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਦੀ ਸ਼ਹਿ ਉਤੇ ਚੱਲ ਰਿਹਾ ਹੈ।