Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Panch Pardhani Panthak Jatha

ਡਾ. ਅੰਬੇਦਕਰ ਦੀ ਨਿਰਾਦਰੀ ਦੀਆਂ ਘਟਨਾਵਾਂ ਦੀ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਕਰੜੀ ਨਿਖੇਧੀ

ਡਾ. ਅੰਬੇਦਕਰ ਦੀ ਨਿਰਾਦਰੀ ਦੀਆਂ ਘਟਨਾਵਾਂ ਦੀ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਕਰੜੀ ਨਿਖੇਧੀ

ਚੰਡੀਗੜ੍ਹ: ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਨਿਤਾਣੇ ਵਰਗਾਂ ਦੀ ਭਲਾਈ ਲਈ ਤੇ ਉਹਨਾ ਨੂੰ ਸਮਾਜ ਵਿਚ ਬਰਾਬਰ ਦਾ ਰੁਤਬਾ ਦਿਵਾਉਣ ਲਈ ਉਮਰ ਭਰ ਯਤਨਸ਼ੀਲ ਰਹੇ ਡਾ. ਭੀਮ ਰਾਓ ਅੰਬੇਦਕਰ ਦਾ ਨਿਰਾਦਰ ਕਰਨ ਦੀਆਂ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਨਿੰਦਣਯੋਗ ਹਨ। ਮੌਜੂਦਾ ਸਮੇਂ ਵਿਚ ਵਾਪਰ ਰਹੀਆਂ ਇਹ ਘਟਨਾਵਾਂ ਐਸ. ਸੀ. ਭਾਈਚਾਰੇ ਅਤੇ ਸਿੱਖਾਂ ਦਰਮਿਆਨ ਪਾੜਾ ਪਾਉਣ ਦੀ ਨੀਤੀ ਤੋਂ ਪ੍ਰੇਰਿਤ ਲੱਗਦੀਆਂ ਹਨ।

ਪੰਚ ਪ੍ਰਧਾਨੀ ਪੰਥਕ ਜਥੇ ਨੇ ਕਿਹਾ ਹੈ ਕਿ ਦਿੱਲੀ ਦਰਬਾਰ ਦੀ ਸੱਤਾਧਾਰੀ ਬਿਪਰਵਾਦੀ ਧਿਰ ਪੰਜਾਬ ਵਿਚ ਸਿੱਖਾਂ ਅਤੇ ਦਲਿਤਾਂ ਨੂੰ ਪਾੜ ਕੇ ਆਪਣੇ ਮੁਫਾਦ ਪੂਰੇ ਕਰਨ ਅਤੇ ਦਲਿਤਾਂ ਤੇ ਸਿੱਖਾਂ ਨੂੰ ਕਮਜ਼ੋਰ ਕਰਕੇ ਉਹਨਾ ਨੂੰ ਨਪੀੜਨ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਹੈ ਅਤੇ ਡਾ. ਭੀਮ ਰਾਓ ਅੰਬੇਦਕਰ ਦੇ ਨਿਰਾਦਰ ਦੀਆਂ ਘਟਨਾਵਾਂ ਦਿੱਲੀ ਦਰਬਾਰ ਦੇ ਮੁਫਾਦ ਪੂਰਾ ਕਰਨ ਦਾ ਮੰਦਭਾਗਾ ਸਬੱਬ ਬਣ ਰਹੀਆਂ ਹਨ। ਭਾਰਤੀ ਸੰਵਿਧਾਨ ਵਿਚਲੀ ਕਿਸੇ ਧਾਰਾ, ਸਮੇਤ ਧਾਰਾ 25 ਦੀ ਮੱਦ 2-ਬੀ ਦੀ ਦੂਜੀ ਵਿਆਖਿਆ ਦੇ, ਵਾਸਤੇ ਡਾ. ਅੰਬੇਦਕਰ ਨੂੰ ਸਿੱਖਾਂ ਦਾ ਦੋਸ਼ੀ ਗਰਦਾਨਣਾ ਸਰਾਸਰ ਗਲਤ ਕਾਰਵਾਈ ਹੈ। ਇਹ ਮੱਦ ਦੇ ਹਵਾਲੇ ਨਾਲ ਦਲਿਤਾਂ ਅਤੇ ਸਿੱਖਾਂ ਦਰਮਿਆਨ ਪਾੜਾ ਪਾਉਣ ਦਾ ਯਤਨ ਕਰਨਾ ਕੋਝੀ ਕਾਰਵਾਈ ਹੈ।

Panch Pardhani Panthak Jatha
ਅਗਲੀ ਕਤਾਰ ਵਿੱਚ: ਭਾਈ ਭੁਪਿੰਦਰ ਸਿੰਘ ਭਲਵਾਨ ਭਾਈ ਦਲਜੀਤ ਸਿੰਘ ਭਾਈ ਨਰਾਇਣ ਸਿੰਘ ਚੌੜਾ
ਪਿਛਲੀ ਕਤਾਰ ਵਿੱਚ: ਭਾਈ ਸਤਨਾਮ ਸਿੰਘ ਝੰਜੀਆਂ ਭਾਈ ਹਰਦੀਪ ਸਿੰਘ ਮਹਿਰਾਜ ਭਾਈ ਸੁਖਦੇਵ ਸਿੰਘ ਡੋਡ

ਇਸ ਬਿਆਨ ਵਿਚ ਅੱਗੇ ਕਿਹਾ ਹੈ ਕਿ ਡਾ. ਅੰਬੇਦਕਰ ਦਾ ਪੂਰਾ ਜੀਵਨ ਨਿਮਾਣੇ-ਨਿਤਾਣੇ ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਨੂੰ ਸਮਰਪਿਤ ਰਿਹਾ। ਆਪਣੇ ਜੀਵਨ ਕਾਲ ਦੌਰਾਨ ਉਹਨਾ ਨਿਮਾਣੇ ਵਰਗਾਂ ਨੂੰ ਉੱਚਾ ਚੁੱਕਣ ਲਈ ਬੌਧਿਕ ਅਤੇ ਅਮਲੀ ਪੱਧਰ ਉੱਤੇ ਅਕਥ ਸੰਘਰਸ਼ ਕੀਤਾ। ਡਾ. ਅੰਬੇਦਕਰ ਦੇ ਸਿੱਖਾਂ ਨਾਲ ਚੰਗੇ ਤਾਲੁਕਾਤ ਰਹੇ ਅਤੇ ਉਹਨਾ ਸਿੱਖ ਬਣਨ ਦੀ ਇੱਛਾ ਵੀ ਪਰਗਟ ਕੀਤੀ ਪਰ ਭਾਵੇਂ ਕਿ ਵਕਤ ਦੇ ਹਾਲਾਤ ਕਾਰਨ ਉਹ ਸਿੱਖ ਨਾ ਬਣ ਸਕੇ ਪਰ ਹਿੰਦੂ ਧਰਮ ਨੂੰ ਛੱਡ ਕੇ ਬੋਧੀ ਬਣ ਗਏ ਸਨ।

ਅੱਜ ਜਾਰੀ ਕੀਤੇ ਇਸ ਬਿਆਨ ਵਿਚ ਦਰਜ਼ ਹੈ ਕਿ ਗੁਰੂ ਸਾਹਿਬਾਨ ਨੇ ਖਾਲਸੇ ਨੂੰ ‘ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ’ ਦਾ ਬਿਰਦ ਬਖਸ਼ਿਆ ਹੈ। ਗੁਰੂ ਕੇ ਸਿੱਖ ਸਦਾ ਨਿਮਾਣੇ ਵਰਗਾਂ ਦੀ ਬਿਹਤਰੀ ਲਈ ਤਤਪਰ ਰਹਿੰਦੇ ਹਨ। ਖਾਲਿਸਤਾਨ ਦਾ ਸੰਘਰਸ਼ ਗੁਰਮਤਿ ਦੇ ਆਸ਼ੇ ਅਨੁਸਾਰ ਵਿਤਕਰੇ ਜਾਂ ਊਚ-ਨੀਚ ਤੋਂ ਰਹਿਤ, ਬਰਾਬਰੀ ਤੇ ਸਰਬ ਸਾਂਝੀਵਾਲਤਾ ਵਾਲਾ ਬੇਗਮਪੁਰਾ ਦੀ ਨਿਆਈਂ ਸਮਾਜ ਸਿਰਜਣ ਅਤੇ ਸਰਬੱਤ ਦੇ ਭਲੇ ਵਾਲਾ ਹਲੇਮੀ ਰਾਜ ਸਿਜਣ ਵਾਸਤੇ ਹੈ ਨਾ ਕਿ ਕਿਸੇ ਇਕ ਖਾਸ ਵਰਗ ਜਾਂ ਸਿਰਫ ਸਿੱਖਾਂ ਲਈ।

ਪੰਚ ਪ੍ਰਧਾਨੀ ਪੰਥਕ ਜਥੇ ਨੇ ਡਾ. ਅੰਬੇਦਕਰ ਦੇ ਨਿਰਾਦਰ ਨੂੰ ਖਾਲਿਸਤਾਨ ਦੇ ਸੰਘਰਸ਼ ਦਾ ਜੋੜਨਾ ਘਿਨਾਉਣੀ ਕਾਰਵਾਈ ਹੈ। ਇਸ ਸਮੇਂ ਖਾਲਿਸਤਾਨ ਦੇ ਪਵਿੱਤਰ ਸ਼ੰਘਰਸ਼ ਦੇ ਨਾਮ ਉੱਪਰ ਨਿਮਾਣੇ ਵਰਗਾਂ ਤੇ ਸਿੱਖਾਂ ਵਿਚ ਦਰਾੜ ਪਾਉਣ ਦਾ ਯਤਨ ਕਰਨਾ ਜਾਂ ਭਾੜੇ ਉੱਤੇ ਸੰਘਰਸ਼ ਦੇ ਮਿਆਰ ਤੋਂ ਹੀਣੀਆਂ ਕਾਰਵਾਈਆਂ ਕਰਵਾਉਣ ਵਾਲੇ ਹਿੱਸਿਆਂ ਪ੍ਰਤੀ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਉਹਨਾ ਕਿਹਾ ਕਿ ਖਾਲਿਸਤਾਨ ਦੇ ਸੰਘਰਸ਼ ਦਾ ਅਧਾਰ ਦੀ ਸੇਵਾ, ਸਿਮਰਨ, ਉੱਚੇ ਕਿਰਦਾਰਾਂ ਤੇ ਸ਼ਹਾਦਤਾਂ ਉੱਤੇ ਨਿਰਭਰ ਹੈ ਅਤੇ ਪੈਸੇ ਲਈ ਜਾਂ ਪੈਸੇ ਦੇ ਜੋਰ ਉੱਤੇ ਕਰਵਾਈਆਂ ਜਾਣ ਵਾਲੀਆਂ ਕਾਰਵਾਈਆਂ ਦਾ ਖਾਲਿਸਤਾਨ ਦੇ ਸੰਘਰਸ਼ ਨਾਲ ਸਰੋਕਾਰ ਨਹੀਂ ਹੈ।

ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਗੁਰਮਤਿ ਆਸ਼ੇ ਦੇ ਮੱਦੇਨਜ਼ਰ ਸਿੱਖਾਂ ਦਾ ਅਸੂਲਨ ਤੇ ਪ੍ਰਮੁੱਖ ਵਿਰੋਧ ਵਿਤਕਰੇ ਅਤੇ ਊਚ-ਨੀਚ ਵਾਲੀ ਬਿਪਰਨ ਕੀ ਰੀਤ, ਸਰੋਤਾਂ ਦੀ ਬੇਕਿਕਰ ਲੁੱਟ ਕਰਨ ਵਾਲੇ ਕਰੋਨੀ-ਕੈਪਿਟਲਇਜ਼ਮ, ਵੰਨਸੁਵੰਨਤਾ ਮੇਟ ਕੇ ਇਕੋ-ਇਕਹਿਰੀ ਪਛਾਣ ਘੜਨ ਵਾਲੀ ਨੇਸ਼ਨ-ਸਟੇਟ ਬਿਲਡਿੰਗ ਦੀ ਵਿਚਾਰਧਾਰਾ ਅਤੇ ਸੱਤਾ ਤੇ ਤਾਕਤ ਦੇ ਕੇਂਦਰੀਕਰਨ ਵਾਲੀਆਂ ਸਿਆਸੀ ਧਾਰਾਵਾਂ ਨਾਲ ਹੈ। ਇਹਨਾ ਤੋਂ ਪੀੜਤ ਹਿੱਸੇ ਸਾਡੇ ਸੰਭਾਵੀ ਸਹਿਯੋਗੀ ਹਨ ਭਾਵੇਂ ਕਿ ਉਹਨਾ ਨਾਲ ਕੁਝ ਗੱਲਾਂ ਉੱਪਰ ਮਤਭੇਦ ਵੀ ਹੋ ਸਕਦੇ ਹਨ। ਸਿੱਖਾਂ ਨੂੰ ਉਕਤ ਅਲਾਮਤਾਂ ਵਿਰੁਧ ਸੰਘਰਸ਼ ਕਰਨ ਵਾਲੇ ਹਿੱਸਿਆਂ ਨਾਲ ਟਕਰਾਅ ਦੀ ਸਥਿਤੀ ਸਿਰਜਣ ਤੋਂ ਹਰ ਸੰਭਵ ਪੱਧਰ ਤੱਕ ਬਚਣਾ ਚਾਹੀਦਾ ਹੈ। ਸਗੋਂ ਇਹਨਾ ਨਾਲ ਆਪਸੀ ਸਾਂਝ ਦੀਆਂ ਸੰਭਾਵਨਾਵਾਂ ਨੂੰ ਅਮਲੀ ਜਾਮਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।


joint statement by panch pardhani panthak jatha 20250408

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026’ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਵਿਚ ਦੁਨੀਆਦਾਰੀ ਸਰਕਾਰ ਦੀ ਗੈਰਸਿਧਾਂਤਕ ਤੇ ਅਧਾਰਹੀਣ ਦਖਲਅੰਦਾਜ਼ੀ ਹੈ ਜਿਸ
ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ
ਪੰਚ ਪ੍ਰਧਾਨੀ ਜਥੇ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿੱਚ ਸਾਹਮਣੇ ਆਈ ਸਾਜ਼ਿਸ਼ ਦੀ ਤਰਜ਼ 'ਤੇ ਹੁਣ ਭਾਰਤੀ ਏਜੰਸੀਆਂ ਪੰਜਾਬ ਵਿੱਚ ਵੀ ਸਿੱਖ ਸ਼ਖਸੀਅਤਾਂ, ਪੰਜਾਬ ਹਿਤੈਸ਼ੀਆਂ ਅਤੇ ਕਿਸਾਨ ਆਗੂਆਂ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: