ਚਿੱਟਾ ਸੋਨਾ: ਕਿਵੇਂ ਪੰਜਾਬ ਦੇ ਆਗੂ ਅਤੇ ਅਫਸਰ ਪੰਜਾਬ ਨੂੰ ਲੁੱਟਣ ਅਤੇ ਬਰਬਾਦ ਕਰਨ ‘ਤੇ ਤੁਲੇ ਹਨ?

ਦਾਉਦਪੁਰ ਵਿੱਚ ਇੱਕ ਇਕੱਠ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਦਰਸ਼ਕਾਂ ਨੂੰ ਸੰਬੋਧਨ ਕੀਤਾ। ਇਸ ਸਮਾਗਮ ਦੌਰਾਨ ਖੁਸਿੰਦਰ ਸਿੰਘ ਨੇ ਪੰਜਾਬ ਵਿੱਚ ਗੈਰਕਾਨੂੰਨੀ ਰੇਤ ਖਣਨ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਦਾ ਮਕਸਦ ਲੋਕਾਂ ਨੂੰ ਇਸ ਸਥਿਤੀ ਬਾਰੇ ਜਾਗਰੂਕ ਕਰਾਉਣਾ ਸੀ। ਉਨ੍ਹਾਂ ਦੇ ਵਿਚਾਰ ਸੁਣਨ ਲਈ ਪੂਰੀ ਵੀਡੀਓ ਵੇਖੋ।
ਆਖਿਰ ਬੇਅਦਬੀ ਮਾਮਲੇ ਅਜੇ ਤੱਕ ਹੱਲ ਕਿਉਂ ਨਾ ਹੋ ਸਕੇ? ਕਿਸਨੇ ਰਚੀ ਸੀ ਸਾਜਿਸ਼? ਸਰਕਾਰਾਂ ਤੇ ਪੁਲਿਸ ਕਿਵੇਂ ਨਾਕਾਮ ਹੋਏ?

ਪੱਤਰਕਾਰ ਰਾਜਦੀਪ ਕੌਰ ਵੱਲੋਂ ਇਸ ਖਾਸ ਪੇਸ਼ਕਸ਼ ਰਾਹੀਂ ਪੰਜਾਬ ਵਿਚ ਪਿਛਲੇ ਇਕ ਦਹਾਕੇ ਤੋਂ ਸਰਗਰਮ ਚੱਲੇ ਆ ਰਹੇ ਸੰਵੇਦਨਸ਼ੀਲ ਬੇਅਦਬੀ ਮਾਮਲਿਆਂ ਬਾਰੇ ਡੁੰਘਾਈ ਵਿਚ ਜਾਂਚ ਕਰਕੇ ਕਈ ਅਹਿਮ ਪੱਖ ਉਜਾਗਰ ਕੀਤੇ ਗਏ ਹਨ। ਸਰਕਾਰੀ ਜਾਂਚਾਂ ਵਿਚ ਸਾਹਮਣੇ ਆਏ ਤੱਥਾਂ ਕਿ ਬੇਅਦਬੀ ਘਟਨਾਵਾਂ ਦੀ ਸਾਜਿਸ਼ ਕਿਸ ਨੇ ਰਚੀ ਸੀ? ਕਿਸ ਵੱਲੋਂ ਬੇਅਦਬੀ ਕੀਤੀ ਗਈ?
ਟਰੂਡੋ ਅਤੇ ਕੈਨੇਡਾ ਵਿਰੁੱਧ ਗੋਲੇ ਦਾਗਣ ਵਾਲੀਆਂ ਦਿੱਲੀ ਸਲਤਨਤ ਦੀਆਂ “ਤੋਪਾਂ” ਟਰੰਪ ਦੀ ਫੇਰੀ ਮੌਕੇ ਖਾਮੋਸ਼ ਹਨ

ਜਸਟਿਨ ਟਰੂਡੋ ਦੀ ਫੇਰੀ ਮੌਕੇ ਅਮਰਿੰਦਰ ਸਿੰਘ ਨੇ ਭਾਵੇਂ ਉਸ ਨੂੰ ਮਿਲਣ ਤੋਂ ਇਨਕਾਰ ਤਾਂ ਨਹੀਂ ਕੀਤਾ ਪਰ ਲਗਾਤਾਰ ਖਾਲਿਸਤਾਨ ਵਾਲੇ ਮਾਮਲੇ ਉੱਤੇ ਬਿਆਨਬਾਜੀ ਕੀਤੀ ਅਤੇ ਕੈਨੇਡਾ ਰਹਿੰਦੇ ਸਿੱਖਾਂ ਵਿਰੁੱਧ ਟਰੂਡੋ ਕੋਲ ਸ਼ਿਕਾਇਤਾਂ ਲਾਈਆਂ।
ਕੈਪਟਨ ਸਰਕਾਰ ਵੱਲੋਂ ਹਿਸਾਬ ਅਤੇ ਵਿਿਗਆਨ ਦੀ ਪੜ੍ਹਾਈ ਦਾ ਮਾਧਿਅਮ ਪੰੰਜਾਬੀ ਤੋਂ ਅੰਗਰੇਜ਼ੀ ਕਰਨਾ ਮੰਦਭਾਗਾ: ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਅੰਦਰ ਹੀ ਕੀਤੀ ਜਾ ਰਹੀ ਪੰਜਾਬੀ ਦੀ ਬੇ-ਕਦਰੀ ਠੀਕ ਨਹੀਂ ਹੈ ਅਤੇ ਇਸ ਨਾਲ ਕੈਪਟਨ ਸਰਕਾਰ ਦਾ ਪੰਜਾਬੀ ਭਾਸ਼ਾ ਵਿਰੋਧੀ ਰਵੱਈਆ ਸਾਹਮਣੇ ਆਇਆ ਹੈ।
ਪਟਿਆਲਾ ਦੇ 130 ਸਕੂਲਾਂ ਵਿੱਚ ਨਵੀਂਆਂ ਕਲਾਸਾਂ ਤੋਂ ਹਿਸਾਬ ਤੇ ਵਿਿਗਆਨ ਦੀ ਪੜ੍ਹਾਈ ਦਾ ਮਾਧਿਆਮ ਅੰਗਰੇਜ਼ੀ ਹੋਵੇਗਾ

ਕੈਪਟਨ ਸਰਕਾਰ ਨੇ ਜ਼ਿਲ੍ਹਾ ਪਟਿਆਲਾ ਦੇ 130 ਪ੍ਰਾਇਮਰੀ ਸਕੂਲਾਂ ਵਿੱਚ ਅਗਲੇ ਵਿਿਦਅਕ ਸੈਸ਼ਨ ਦੌਰਾਨ ਹਿਸਾਬ ਤੇ ਵਿਿਗਆਨ ਦੀ ਪੜ੍ਹਾਈ ਦਾ ਮਾਧਿਆਮ ਪੰਜਾਬੀ ਦੀ ਬਜਾਏ ਅੰਗਰੇਜ਼ੀ ਹੋਵੇਗਾ ਇਨ੍ਹਾਂ ਸਕੂਲਾਂ ਨੂੰ ਸਰਕਾਰ ਵੱਲੋਂ ਮਾਡਲ ਸਕੂਲ ਦਾ ਨਾਂ ਦਿੱਤਾ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਅਤੇ ਕੈਪਟਨ ਵੱਲੋਂ ਨਵੰਬਰ 1984 ਦੇ ਕੇਸਾਂ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ

ਭਾਰਤ ਸਰਕਾਰ ਵੱਲੋਂ 1984 ਵਿੱਚ ਦਿੱਲੀ ਵਿਖੇ ਵਾਪਰੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਕਰਨ ਲਈ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਵੱਲੋਂ ਬੰਦ ਕੀਤੇ 186 ਮਾਮਲਿਆਂ ਦੀ ਮੁੜ ਜਾਂਚ ਕਰਨ ਲਈ ਹੁਣ ਭਾਰਤੀ ਸੁਪਰੀਮ ਕੋਰਟ ਇਕ ਹੋਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਬਣਾਏਗੀ।
ਕਰਜ਼ਾ ਮੁਆਫੀ: 580 ਕਰੋੜ ਰੁਪਏ ਦੇ 1 ਲੱਖ 15 ਹਜ਼ਾਰ ਕੇਸਾਂ ਨੂੰ ਪ੍ਰਵਾਨਗੀ, 31 ਜਨਵਰੀ ਤੋਂ ਪਹਿਲਾਂ ਵੰਡੀ ਜਾਵੇਗੀ ਰਕਮ

ਪੰਜਾਬ ਸਰਕਾਰ ਨੇ ਅੱਜ ਫਸਲੀ ਕਰਜ਼ਾ ਮੁਆਫੀ ਲਈ ਇਕ ਲੱਖ 15 ਹਜ਼ਾਰ ਹੋਰ ਕੇਸਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੀ ਰਕਮ 580 ਕਰੋੜ ਰੁਪਏ ਬਣਦੀ ਹੈ ਅਤੇ 31 ਜਨਵਰੀ, 2018 ਤੋਂ ਪਹਿਲਾਂ ਕਿਸਾਨਾਂ ਨੂੰ ਵੰਡੀ ਜਾਵੇਗੀ।
