ਫਾਂਸੀ ਵਿਚ ਦੇਰੀ ਬਾਰੇ ਸਵਾਲ ‘ਤੇ ਸਰਕਾਰ ਨੇ ਰਾਜੋਆਣਾ ਦਿੱਤਾ ਜਵਾਬ; ਕਿਹਾ ਅਜੇ ਮਾਮਲਾ ਵਿਚਾਰ ਰਹੇ ਹਾਂ

ਸਿੱਖ ਸਿਆਸੀ ਕੈਦੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੀ ਫਾਂਸੀ ਵਿੱਚ ਹੋਰ ਰਹੀ ਦੇਰੀ ਬਾਰੇ ਭਾਰਤ ਸਰਕਾਰ ਤੋਂ ਸੂਚਨਾ ਦਾ ਅਧਿਕਾਰ ਕਾਨੂੰਨ (ਆਰ. ਟੀ. ਆਈ) ਤਹਿਤ ਜਾਣਕਾਰੀ ਮੰਗੀ ਗਈ ਸੀ, ਜਿਸ ਦਾ ਜਵਾਬ ਦਿੰਦਿਆਂ ਭਾਰਤ ਸਰਕਾਰ ਨੇ ਕਿਹਾ ਹੈ ਕਿ ਫਾਂਸੀ ‘ਤੇ ਲੱਗੀ ਰੋਕ ਸਬੰਧੀ ਮਾਮਲੇ ‘ਤੇ ਅਜੇ ਵਿਚਾਰ ਹੋ ਰਹੀ ਹੈ।
ਕੰਵਰ ਸੰਧੂ-ਭਾਈ ਰਾਜੋਆਣਾ ਮਾਮਲਾ: ਛੇ ਜੇਲ ਮੁਲਾਜ਼ਮਾਂ ‘ਤੇ ਪਰਚਾ ਦਰਜ਼

ਪਿਛਲੇ ਦਿਨੀ ਪਟਿਆਲਾ ਦੀ ਕੇਂਦਰੀ ਜੇਲ ਵਿੱਚ ਪੱਤਰਕਾਰ ਕੰਵਰ ਸੰਧੂ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਘਟਨਾਕ੍ਰਮ ਸਬੰਧੀ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ।
ਸੁਣੋ ਕੀ ਕਹਿਣਾ ਹੈ ਕੰਵਰ ਸੰਧੂ ਦਾ ਪਟਿਆਲਾ ਜੇਲ ਵਿੱਚ ਹੋਈ ਘਟਨਾ ਬਾਰੇ

ਬੀਤੇ ਦਿਨੀਂ ਸਾਬਕਾ ਪੁਲਿਸ ਇੰਸਪੈਕਟਰ ਅਤੇ ਕੈਟ ਗੁਰਮੀਤ ਪਿੰਕੀ ਦੀ ਪੰਜਾਬ ਪੁਲਿਸ ਵੱਲੋਂ ਕੀਤੇ ਝੂਠੇ ਮੁਕਾਬਲਿਆਂ ਸੰਬੰਧੀ ਇੰਟਰਵਿਊ ਲੈਣ ਵਾਲੇ ਪੱਤਰਕਾਰ ਕੰਵਰ ਸੰਧੂ ਵੱਲੋਂ ਅੱਜ ਪਟਿਆਲਾ ਜੇਲ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਦੌਰਾਨ ਵਾਪਰੀ ਘਟਨਾ ਬਾਰੇ ਇੱਕ ਵੀਡੀਓ ਜਾਰੀ ਕਰਕੇ ਆਪਣਾ ਪੱਖ ਰੱਖਿਆ ਹੈ।
ਪੱਤਰਕਾਰ ਕੰਵਰ ਸੰਧੂ ਨੇ ਜੇਲ ਵਿੱਚ ਵਾਪਰੀ ਘਟਨਾ ਬਾਰੇ ਫੇਸਬੁੱਕ ਰਾਹੀਂ ਰੱਖਿਆ ਆਪਣਾ ਪੱਖ

ਬੀਤੇ ਦਿਨੀਂ ਸਾਬਕਾ ਪੁਲਿਸ ਇੰਸਪੈਕਟਰ ਅਤੇ ਕੈਟ ਗੁਰਮੀਤ ਪਿੰਕੀ ਦੀ ਪੰਜਾਬ ਪੁਲਿਸ ਵੱਲੋਂ ਕੀਤੇ ਝੂਠੇ ਮੁਕਾਬਲਿਆਂ ਸੰਬੰਧੀ ਇੰਟਰਵਿਊ ਲੈਣ ਵਾਲੇ ਪੱਤਰਕਾਰ ਕੰਵਰ ਸੰਧੂ ਵੱਲੋਂ ਅੱਜ ਪਟਿਆਲਾ ਜੇਲ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਦੌਰਾਨ ਵਾਪਰੀ ਘਟਨਾ ਬਾਰੇ ਆਪਣੇ ਫੇਸਬੁੱਕ ਪੇਜ ਜਰੀਏ ਆਪਣਾ ਪੱਖ ਰੱਖਿਆ ਗਿਆ ਹੈ।
ਗੁਰਮੀਤ ਪਿੰਕੀ ਅਤੇ ਕੰਵਰ ਸੰਧੂ ਵੱਲੋਂ ਸਰਕਾਰੀ ਇਸ਼ਾਰੇ ਤੇ ਮੈਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਸਾਜਿਸ਼-ਭਾਈ ਰਾਜੋਆਣਾ

ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੱਲੋਂ ਭਾਈ ਰਾਜੋਆਣਾ ਦੀ ਇੱਕ ਹੱਥਲਿਖਤ ਚਿੱਠੀ ਜਾਰੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਕਿਹਾ ਕਿ ਗੁਰਮੀਤ ਪਿੰਕੀ ਅਤੇ ਕੰਵਰ ਸੰਧੂ ਵੱਲੋਂ ਸਰਕਾਰੀ ਇਸ਼ਾਰੇ ਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।
ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਜੇਲ ਵਿੱਚ ਇੰਟਰਵਿਊ ਲੈਣ ਗਏ ਕੰਵਰ ਸੰਧੂ ਦੀ ਕੀਤੀ ਗਈ ਕੁੱਟਮਾਰ

ਬੇਅੰਤ ਕਤਲ ਕਾਂਢ ਵਿੱਚ ਮੌਤ ਦੀ ਸਜਾ ਦਾ ਸਾਹਮਣਾ ਕਰ ਰਹੇ ਪਟਿਆਲਾ ਜੇਲ ਵਿੱਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅੱਜ ਜੇਲ ਵਿੱਚ ਉਨ੍ਹਾਂ ਨੂੰ ਮਿਲਣ ਗਏ ਪੱਤਰਕਾਰ ਕੰਵਰ ਸੰਧੂ ਦੀ ਕੁੱਟਮਾਰ ਕੀਤੀ ਗਈ।ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਦੌਰਾਨ ਮੌਕੇ ਤੇ ਸਾਬਕਾ ਪੁਲਿਸ ਅਫਸਰ ਅਤੇ ਕੈਟ ਗੁਰਮੀਤ ਪਿੰਕੀ ਵੀ ਮੋਜੂਦ ਸੀ।
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਡੇਂਗੂ ਬਿਖ਼ਾਰ ਦੀ ਸ਼ਿਕਾਇਤ ਹੋਈ

ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਡੇਂਗੂ ਬਿਮਾਰੀ ਦੀ ਸ਼ਿਕਾਇਤ ਹੋ ਗਈ ਹੈ।
ਭਾਈ ਬਲਵੰਤ ਸਿੰਘ ਰਾਜੋਆਣਾ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ

ਸਿੱਖ ਸਿਆਸੀ ਕੈਦੀ ਭਾਈ ਬਲਵੰਤ ਸਿੰਘ ਰਾਜੋਆਨਾ ਜੋ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਦੇ ਕਤਲ ਕੇਸ ‘ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ, ਨੂੰ ਅੱਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਢਿੱਡ ਵਿੱਚ ਤਕਲੀਫ ਕਾਰਣ ਹਿਸਪਤਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਭਾਈ ਰਾਜੋਆਣਾ ਨੇ ਫਾਂਸੀ ਦੀ ਸਜ਼ਾ ਸਬੰਧੀ ਭਾਰਤੀ ਰਾਸ਼ਟਰਪਤੀ ਨੂੰ ਲਿਖਿਆ ਪੱਤਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੇਨਦਰੀ ਜੇਲ ਪਟਿਆਲਾ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਫਾਂਸੀ ਸਬੰਧੀ ਲਏ ਜਾਣ ਵਾਲੇ ਫ਼ੈਸਲੇ ‘ਚ ਹੋ ਰਹੀ ਦੇਰੀ ਸਬੰਧੀ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ ।
ਭਾਈ ਰਾਜੋਆਣਾ ਦੀ ਭੈਣ ਕੌਰ ਨੇ ਉਵਾਇਸੀ ਨੂੰ ਲਿਖਿਆ ਨਾਰਾਜ਼ਗੀ ਭਰਿਆ ਪੱਤਰ

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਆਲ ਇੰਡੀਆ ਮਜਸਿਲ-ਏ-ਇਤਿਹਾਦ ਅਲ-ਮੁਸਲਿਮੀਨ’ ਦੇ ਆਂਧਰਾ ਪ੍ਰਦੇਸ਼ ਤੋਂ ਐਮ.ਪੀ. ਅਸਦੂਦੀਨ ਓਵਾਇਸੀ ਨੂੰ ਪੱਤਰ ਭੇਜ ਕੇ ਪੁੱਛਿਆ ਕਿ ਜਿਸ ਤਰ੍ਹਾਂ ਆਪਣੀ ਕਾਰਵਾਈ ’ਤੇ ਭਾਈ ਬਲਵੰਤ ਸਿੰਘ ਰਾਜੋਆਣਾ ਖੁਦ ਅਤੇ ਸਾਡੀ ਕੌਮ ਮਾਣ ਕਰਦੀ ਹੈ, ਕੀ ਉਸੇ ਤਰ੍ਹਾਂ ਮੈਮਨ, ੳੁਹ ਅਤੇ ੳੁਨ੍ਹਾਂ ਦੀ ਕੌਮ ਨੂੰ ਵੀ ਮੈਮਨ ਵੱਲੋਂ ਕੀਤੇ ਗਏ ਕਾਰੇ ’ਤੇ ਮਾਣ ਹੈ। ਜੇਕਰ ਨਹੀਂ, ਤਾਂ ਉਨ੍ਹਾਂ ਨੂੰ ਅਜਿਹੀ ਤੁਲਨਾ ਨਹੀਂ ਕਰਨੀ ਚਾਹੀਦੀ। ਕਮਲਦੀਪ ਕੌਰ ਨੇ ਇਸ ਪੱਤਰ ਦੀ ਕਾਪੀ ਸਥਾਨਕ ਮੀਡੀਆ ਨੂੰ ਵੀ ਜਾਰੀ ਕੀਤੀ।
