ਨਵੀਂ ਬੋਲਦੀ ਕਿਤਾਬ “ਸਿੱਖ ਰਾਜ ਦਾ ਖਿਆਲ” ਸਿੱਖ ਸਿਆਸਤ ਐਪ ‘ਤੇ ਜਾਰੀ

ਕਿਤਾਬ “ਸਿੱਖ ਰਾਜ ਦਾ ਖਿਆਲ” ੧੯੪੬ ਵਿੱਚ ਲਿਖੇ ਗਏ ਦਸਤਾਵੇਜ਼ “THE IDEA OF SIKH STATE” ਦਾ ਪੰਜਾਬੀ ਅਨੁਵਾਦ ਹੈ। ਇਹ ਦਸਤਾਵੇਜ਼ ਖਾਸ ਹਾਲਾਤਾਂ ਵਿੱਚ ਦੋ ਸਿੱਖ ਲੇਖਕਾਂ ਸ. ਗੁਰਚਰਨ ਸਿੰਘ ਅਤੇ ਸ. ਲਾਲ ਸਿੰਘ ਗਿਆਨੀ ਨੇ ਲਿਖਿਆ ਸੀ ਤੇ ਇਸ ਦਾ ਪੰਜਾਬੀ ਅਨੁਵਾਦ ਸ. ਗੁਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ। ਇਹ ਕਿਤਾਬਚਾ ਨੀਸਾਣਿ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ।
