ਚੰਡੀਗੜ੍ਹ – ਕਿਤਾਬ “ਸਿੱਖ ਰਾਜ ਦਾ ਖਿਆਲ“ ੧੯੪੬ ਵਿੱਚ ਲਿਖੇ ਗਏ ਦਸਤਾਵੇਜ਼ “THE IDEA OF SIKH STATE” ਦਾ ਪੰਜਾਬੀ ਅਨੁਵਾਦ ਹੈ। ਇਹ ਦਸਤਾਵੇਜ਼ ਖਾਸ ਹਾਲਾਤਾਂ ਵਿੱਚ ਦੋ ਸਿੱਖ ਲੇਖਕਾਂ ਸ. ਗੁਰਚਰਨ ਸਿੰਘ ਅਤੇ ਸ. ਲਾਲ ਸਿੰਘ ਗਿਆਨੀ ਨੇ ਲਿਖਿਆ ਸੀ ਤੇ ਇਸ ਦਾ ਪੰਜਾਬੀ ਅਨੁਵਾਦ ਸ. ਗੁਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ। ਇਹ ਕਿਤਾਬਚਾ ਨੀਸਾਣਿ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ।

ਹਰ ਸਿੱਖ ਦੇ ਮਨ ਵਿਚ ਕਦੇ ਨਾ ਕਦੇ ਸਿੱਖ ਰਾਜ ਦਾ ਖਿਆਲ ਆਉਂਦਾ ਹੈ। ਉਸੇ ਖਿਆਲ ਨੂੰ ਬੀਤੀ ਸਦੀ ਦੇ ਸਿੱਖਾਂ ਨੇ ਲਿਖਤੀ ਲਿਆਂਦਾ, ਉਸੇ ਕਾਰਜ ਨੂੰ ਪੌਣੀ ਸਦੀ ਬਾਅਦ ਹੁਣ ਤੁਸੀ ਸਿੱਖ ਸਿਆਸਤ ਐਪ ਰਾਹੀਂ ਸੁਣ ਸਕਦੇ ਹੋ ਕਿ ਲਾਲ ਸਾਗਰ ਦੇ ਕੰਢੇ ਖੜੇ ਪੈਗੰਬਰ ਮੂਸਾ ਦੀ ਤਰ੍ਹਾਂ ਸਿੱਖਾਂ ਸਾਹਮਣੇ ਕਿਹੜੀਆਂ ਮੁਸ਼ਕਿਲਾਂ ਦੇ ਸਾਗਰ ਸਨ ਅਤੇ ਉਸ ਤੋਂ ਪਾਰ ਲੰਘਣ ਲਈ ‘ਸਿੱਖ ਰਾਜ ਦਾ ਖਿਆਲ’ ਵੀ ਉਨ੍ਹਾਂ ਨੂੰ ਸਾਗਰ ਵਿੱਚੋਂ ਰਸਤੇ ਦੀ ਤਰ੍ਹਾਂ ਦਿਖਾਈ ਦਿੱਤਾ। ਇਹ ਕਿਤਾਬ ਹਰ ਉਸ ਸਰੋਤੇ ਨੂੰ ਸੁਣਨੀ ਚਾਹੀਦੀ ਹੈ ਜੋ ਸਿੱਖ ਰਾਜ ਦੇ ਖਿਆਲ ਦਾ ਹਾਮੀ ਹੈ ਅਤੇ ਵਿਰੋਧੀ ਵੀ ਹੈ।
ਅਦਾਰਾ ਸਿੱਖ ਸਿਆਸਤ ਨੇ ਇਸ ਕਿਤਾਬ ਨੂੰ ਬੋਲਦਾ ਰੂਪ ਦਿੱਤਾ ਹੈ। ਸਰੋਤੇ ਇਸ ਕਿਤਾਬ ਦੇ ਕੁੱਝ ਹਿੱਸੇ ਬਿਨਾਂ ਕੋਈ ਭੇਟਾ ਤਾਰੇ ਸੁਣ ਸਕਦੇ ਹਨ। ਅਜਿਹੀਆਂ ਹੋਰਨਾਂ ਬੋਲਦੀਆਂ ਕਿਤਾਬਾਂ ਸੁਣਨ ਦੇ ਲਈ ਸਿੱਖ ਸਿਆਸਤ ਦੀਆਂ ਖਾਸ ਸੇਵਾਵਾਂ ਸ਼ੁਰੂ ਕਰਵਾ ਕੇ ਹੋਰਨਾਂ ਕਿਤਾਬਾਂ ਨੂੰ ਸੁਣ ਸਕਦੇ ਹਨ।
ਸਿੱਖ ਸਿਆਸਤ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਾਸਿਲ ਕੀਤੀ ਜਾ ਸਕਦੀ ਹੈ।