ਖਾਲਸਾ ਪੰਥ ਜਥੇਦਾਰ ਨਾਲੋਂ ਉਪਰ ਅਤੇ ਸਰਵਉਚ: ਪੰਥਕ ਜਥੇਬੰਦੀਆਂ

ਦਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਅਖੰਡ ਕੀਰਤਨੀ ਜਥਾ ਅਤੇ ਸਿੱਖ ਯੂਥ ਆਫ ਪੰਜਾਬ ਨੇ ਗਿਆਨੀ ਗੁਰਬਚਨ ਸਿੰਘ ਵਲੋਂ ਸੱਰਬਤ ਖਾਲਸਾ ਨੂੰ ਸੱਦਣ ਦਾ ਅਧਿਕਾਰ ਕੇਵਲ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਹੈ ਉਤੇ ਸਖਤ ਟਿਪਣੀ ਕਰਦਿਆ ਕਿਹਾ ਹੈ ਕਿ ਇਹ ਇਤਿਹਾਸਕ ਸਚਾਈ ਨਹੀਂ ਹੈ ਅਤੇ ਖਾਲਸਾ ਪੰਥ ਕੋਲ ਇਹ ਹੱਕ ਰਾਖਵਾਂ ਹੈ ਕਿ ਲੋੜ ਪੈਣ ਉਤੇ ਉਹ ਸਰੱਬਤ ਖਾਲਸਾ ਸੱਦ ਸਕਦਾ ਹੈ। ਜਥੇਬੰਦੀਆਂ ਨੇ ਨਾਲ ਹੀ ਇਹ ਮੰਨਿਆ ਕਿਹਾ ਕਿ ਸਰਬੱਤ ਖਾਲਸਾ ਸੱਦਣ ਦਾ ਢੁਕਵਾਂ ਅਤੇ ਯੋਗ ਸਥਾਨ ਅਕਾਲ ਤਖਤ ਸਾਹਿਬ ਹੀ ਹੈ।

ਸਰੱਬਤ ਖਾਲਸਾ, ਅਕਾਲ ਤਖਤ ਸਾਹਿਬ ਵਿਖੇ ਸੱਦਿਆ ਜਾਵੇ: ਪੰਥਕ ਜਥੇਬੰਦੀਆਂ

ਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਅਖੰਡ ਕੀਰਤਨੀ ਜਥਾ ਅਤੇ ਸਿੱਖ ਯੂਥ ਆਫ ਪੰਜਾਬ ਨੇ 10 ਨਵੰਬਰ ਨੂੰ ਸੱਰਬਤ ਖਾਲਸਾ ਦੇ ਨਾਂ ਹੇਠ ਹੋ ਰਹੇ ਪੰਥਕ ਇਕੱਠ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਾ ਸਥਾਨ ਅਕਾਲ ਤਖਤ ਸਾਹਿਬ ਰੱਖਣ, ਇਸਦੇ ਏਜੰਡੇ ਬਾਰੇ ਕੌਮੀ ਰਾਏ ਤਿਆਰ ਕਰਨ ਅਤੇ ਅੱਡ-ਅੱਡ ਵਿਚਾਰਧਾਰਾ ਵਾਲੀਆਂ ਸਿੱਖ ਸੰਸਥਾਵਾਂ, ਧਿਰਾਂ ਅਤੇ ਸ਼ਖਸ਼ੀਅਤਾਂ ਦਾ ਇਸ ਵਿੱਚ ਸ਼ਾਮਿਲ ਹੋਣਾ ਯਕੀਨੀ ਬਨਾਉਣ।

ਸਿੱਖ ਸੰਗਤਾਂ ‘ਤੇ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ

ਹੁਸ਼ਿਆਰਪੁਰ: ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਪੰਜਾਬ ਦੀ ਅਕਾਲੀ ਸਰਕਾਰ ਉਤੇ ਵਰ੍ਹਦਿਆਂ ਕਿਹਾ ਹੈ ਕਿ ਉਹ, ਜਿਲਾ ਫਰੀਦਕੋਟ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਉਣ ਅਤੇ ੨ ਸਿੱਖਾਂ ਦੀ ਮੌਤ ਦੇ ਜ਼ਿਮੇਵਾਰ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਨਾ ਕਰਕੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਜਥੇਬੰਦੀ ਨੇ ਪੰਜ ਪਿਆਰਿਆਂ ਦੀ ਬਹਾਲੀ ਅਤੇ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਫੈਸਲੇ ਨੂੰ ਦੇਰ ਨਾਲ ਚੁਕਿਆ ਸਹੀ ਕਦਮ ਦਸਿਆ ਹੈ।

ਸੌਧਾ ਅਸਾਧ ਦੀ ਮਾਫੀ ਦਾ ਫੈਂਸਲਾ ਵਾਪਿਸ ਲੈਣਾ ਸਿੱਖ ਪੰਥ ਦੀ ਜਿੱਤ; ਜਥੇਦਾਰਾਂ ਦੀ ਨਿਯੁਕਤੀ ਦੇ ਵਿਧੀ ਵਿਧਾਨ ਲਈ ਪੰਥ ਇਕਮੁੱਠ ਹੋਵੇ

ਹੁਸ਼ਿਆਰਪੁਰ: ਜਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਦਿੱਤੀ ਮਾਫੀ ਦੇ ਫੈਸਲੇ ਨੂੰ ਵਾਪਿਸ ਲੈਣ ਦੀ ਕਾਰਵਾਈ ਨੂੰ ਸਿੱਖੀ ਸੋਚ ਦੀ ਜਿੱਤ ਦੱਸਦਿਆਂ ਦਲ ਖਾਲਸਾ ਦੇ ਪ੍ਰਧਾਨ ਸ.ਹਰਚਰਨਜੀਤ ਸਿੰਘ ਧਾਮੀ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ. ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਕਿ ਕਿਸੇ ਇੱਕ ਰਾਜਨੀਤਕ ਪਾਰਟੀ ਜਾ ਵਿਅਕਤੀ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੀਤੇ ਫੈਸਲੇ […]

ਦੋ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਬਾਦਲ ਸਰਕਾਰ ਵਲੋਂ ਜਾਂਚ ਕਮੇਟੀਆਂ ਬਾਉਣ ਦਾ ਐਲਾਨ; ਸਿੱਖਾਂ ਨੇ ਕਿਹਾ ਸਰਕਾਰ ਉੱਤੇ ਭਰੋਸਾ ਨਹੀਂ

ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸ਼ਾਂਤਮਈ ਰੋਸ ਵਿਖਾਵਾ ਕਰ ਰਹੀਆਂ ਸਿੱਖ ਸੰਗਤਾਂ ’ਤੇ ਪੁਲਿਸ ਦੇ ਗੋਲੀ ਚਲਾਉਣ ਨਾਲ ਦੋ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਘੂਕ ਸੁੱਤੀ ਬਾਦਲ ਸਰਕਾਰ ਵਲੋਂ ਆਪਣੀ ਜਾਗ ਖੁੱਲ ਜਾਣ ਦਾ ਭੁਲਾਵਾ ਦਿੰਦਿਆਂ ਘਟਨਾਵਾਂ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਕੱਲ੍ਹ ਬਹਿਬਲ ਕਲਾਂ ਵਿਖੇ […]

ਭਾਈ ਵਰਿਆਮ ਸਿੰਘ ਵਾਂਗ ਦੂਸਰੇ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ: ਸਿੱਖ ਜੱਥੇਬੰਦੀਆਂ

ਪਿਛਲੇ ਪੱਚੀ ਸਾਲ਼ਾਂ ਤੋਂ ਯੂਪੀ ਦੀ ਬਰੇਲੀ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਵਰਿਆਮ ਸਿੰਘ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਸਿੱਖ ਹਿੱਤਾਂ ਲਈ ਕੰਮ ਕਰ ਰਹੇ ਸਿੱਖ ਵਕੀਲ਼ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਜਸਪਾਲ ਸਿੰਘ ਮੰਝਪੁਰ, ਅਖੰਡ ਕੀਰਤਨੀ ਜਥੇ ਦੇ ਮੁੱਖ ਬੁਲਾਰੇ ਆਰ.ਪੀ. ਸਿੰਘ ਅਤੇ ਸਿੱਖ ਰਲੀਫ਼ ਯੂ.ਕੇ. ਤੋਂ ਪਰਮਿੰਦਰ ਸਿੰਘ ਅਮਲੋਹ ਨੇ ਮੰਗ ਕੀਤੀ ਕਿ ਭਾਈ ਵਰਿਆਮ ਸਿੰਘ ਵਾਂਗ ਚੰਡੀਗੜ੍ਹ, ਪੰਜਾਬ ਸਮੇਤ ਹੋਰ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।

ਸਿੱਖ ਸੰਗਤਾਂ ਉਤੇ ਲਾਠੀਚਾਰਜ ਡੇਰਾ ਸਿਰਸਾ ਦੀ ਮਾਫੀ ਦੇ ਮੁੱਦੇ ਤੋਂ ਧਿਆਨ ਲਾਂਭੇ ਕਰਨ ਦੀ ਚਾਲ: ਦਲ ਖ਼ਾਲਸਾ,ਪੰਚ ਪ੍ਰਧਾਨੀ

ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਮਗਰੋਂ ਰੋਸ ਪ੍ਰਦਰਸ਼ਨ ਕਰ ਰਹੀਆਂ ਸਿਖ ਸੰਗਤਾਂ ਉਤੇ ਕੀਤੇ ਗਏ ਲਾਠੀਚਾਰਜ ਲਈ ਬਾਦਲ ਸਰਕਾਰ ਉਤੇ ਵਰ੍ਹਦਿਆਂ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਹੈ ਕਿ ਇਹ ਕਾਂਡ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦਿਵਾਉਣ ਮਗਰੋਂ ਜਥੇਦਾਰਾਂ ਤੇ ਬਾਦਲ ਦਲ ਦੀ ਹੋ ਰਹੀ ਸਖਤ ਅਲੋਚਨਾ ਤੋਂ ਧਿਆਨ ਲਾਂਭੇ ਕਰਨ ਲਈ ਕਰਵਾਇਆ ਗਿਆ ਹੈ।

ਸੌਦਾ ਸਾਧ ਮਾਫੀ ਸਬੰਧੀ ਜੱਥੇਦਾਰਾਂ ਖਿਲਾਫ ਲਾਏ ਇਸ਼ਤਿਹਾਰਾਂ ਕਰਕੇ ਸਿੱਖ ਨੌਜਵਾਨਾਂ ਅਤੇ ਸਿੱਖ ਆਗੂਆਂ ਦੀ ਫੜੋ-ਫੜੀ ਜ਼ੋਰਾਂ ‘ਤੇ

ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਿਹਿਬ ਤੋਂ ਸੰਨ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਕੇ ਸਿੱਖ ਰਵਾਇਤਾਂ ਦਾ ਘਾਣ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸਰਸੇ ਦੇ ਸੌਦਾ ਸਾਧ ਨੂੰ ਬਿਨ੍ਹਾਂ ਮੰਗਿਆਂ ਮਾਫੀ ਦੇਣ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਹੋਰ ਜੱਥੇਦਾਰਾਂ ਦੇ ਬਾਈਕਾਟ ਦੀ ਇਸ਼ਤਿਹਾਰੀ ਮੁਹਿੰਮ ਚਲਾਉਣ ਵੱਲੇ ਸਿੱਖ ਨੌਜਵਾਨਾਂ ਅਤੇ ਆਗੂਆਂ ਦੀ ਪੰਜਾਬ ਪੁਲਿਸ ਫੜੋ-ਫੜੀ ਜੋਰਾਂ ‘ਤੇ ਹੈ।

ਜਥੇਦਾਰਾਂ ਦੇ ਬਾਈਕਾਟ ਲਈ ਸਿੱਖ ਜਥੇਬੰਦੀਆਂ ਨੇ ਇਸ਼ਤਿਹਾਰੀ ਜੰਗ ਛੇੜੀ

ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਵਿਵਾਦ ਦੇ ਚਲਦਿਆਂ, ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਤਖਤਾਂ ਦੇ ਜਥੇਦਾਰਾਂ ਤੇ ਅਸਤੀਫੇ ਦੇਣ ਲਈ ਦਬਾਅ ਬਨਾਉਣ ਦੇ ਮੰਤਵ ਨਾਲ ਉਹਨਾਂ ਵਿਰੁੱਧ ਪੋਸਟਰ ਮੁਹਿੰਮ ਦਾ ਆਗਾਜ਼ ਕੀਤਾ ਹੈ। ਪੋਸਟਰ ਰਾਹੀਂ ਸੰਗਤਾਂ ਨੂੰ ਜਥੇਦਾਰਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਸਿੱਖ ਜਥੇਬੰਦੀਆਂ, ਜਿਨ੍ਹਾਂ ਨੇ ਹਾਲ ਹੀ ਵਿੱਚ ਏਕਤਾ ਦਾ ਅਮਲ ਸ਼ੁਰੂ ਕੀਤਾ ਹੈ, ਨਾਲ ਜੁੜੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਇਹ ਪੋਸਟਰ ਦਰਬਾਰ ਸਾਹਿਬ ਸਮੇਤ ਸ਼ਹਿਰ ਦੇ ਗੁਰਦੁਆਰਿਆਂ ਦੇ ਬਾਹਰ ਲਗਾਏ ਹਨ।

ਸੌਦਾ ਸਾਧ ਮਾਫੀ ਮਾਮਲਾ: ਦਲ ਖਾਲਸਾ ਅਤੇ ਪੰਚ ਪ੍ਰਧਾਨੀ ਨੇ ਜੱਥੇਦਾਰਾਂ ਦੇ ਅਸਤੀਫੇ ਦੀ ਮੰਗ ਕਰਦਿਆਂ ਇਸ਼ਤਿਹਾਰ ਮੁਹਿੰਮ ਸ਼ੁਰੂ ਕੀਤੀ

ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਵਿਵਾਦ ਦੇ ਚਲਦਿਆਂ, ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਤਖਤਾਂ ਦੇ ਜਥੇਦਾਰਾਂ ਤੇ ਅਸਤੀਫੇ ਦੇਣ ਲਈ ਦਬਾਅ ਬਨਾਉਣ ਦੇ ਮੰਤਵ ਨਾਲ ਉਹਨਾਂ ਵਿਰੁੱਧ ਪੋਸਟਰ ਮੁਹਿੰਮ ਦਾ ਆਗਾਜ਼ ਕੀਤਾ ਹੈ।