Site icon Sikh Siyasat News

ਦਲ ਖ਼ਾਲਸਾ ਵੱਲੋਂ ਕੱਢੇ ਜਾ ਰਹੇ ਮਾਰਚ ਵਿੱਚ ਸ਼ਾਮਲ ਹੋਣ ਤੋਂ ਸਿੱਖ ਆਗੂਆਂ ਨੂੰ ਰੋਕਣਾ ਬੇਹੱਦ ਨਿੰਦਣਯੋਗ – ਸੁਰਜੀਤ ਸਿੰਘ ਫੂਲ

ਚੰਡੀਗੜ੍ਹ – ਕੌਮੀਅਤਾਂ ਦੇ ਅਧਿਕਾਰਾਂ ਦੀ ਉਲੰਘਣਾ ਖਿਲਾਫ ਦਲ ਖਾਲਸਾ ਵੱਲੋਂ ਕੀਤੇ ਜਾ ਰਹੇ ਮਾਰਚ ਨੂੰ ਰੋਕਣ ਲਈ ਸਿੱਖ ਆਗੂਆਂ ਨੂੰ ਪੁਲਿਸ ਵੱਲੋਂ ਨਜ਼ਰਬੰਦ ਕਰਨ ਦੀ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਨਿੰਦਾ ਕੀਤੀ ਹੈ।

 

 

ਉਹਨਾਂ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਸਿੱਖ ਆਗੂਆਂ ਨੂੰ ਮਾਰਚ ਚ ਸ਼ਾਮਲ ਹੋਣ ਤੋਂ ਰੋਕ ਕੇ ਭਗਵੰਤ ਮਾਨ ਦੀ ਸਰਕਾਰ ਸਿੱਖਾਂ ਦੀ ਆਵਾਜ਼ ਨੂੰ ਦੱਬਣਾ ਚਾਹੁੰਦੀ ਹੈ ਪਰ ਇਸ ਆਵਾਜ਼ ਹੋਰ ਬੁਲੰਦ ਕੀਤੀ ਜਾਵੇਗਾ।

ਭਾਈ ਹਰਦੀਪ ਸਿੰਘ ਮਹਿਰਾਜ ਨੂੰ ਪੰਜਾਬ ਪੁਲਿਸ ਨੇ ਕੀਤਾ ਨਜ਼ਰਬੰਦ

ਜ਼ਿਕਰਯੋਗ ਹੈ ਕਿ ਕੱਲ ਦੇਰ ਰਾਤ ਭਾਈ ਹਰਦੀਪ ਸਿੰਘ ਮਹਿਰਾਜ ਨੂੰ ਪੰਜਾਬ ਪੁਲਿਸ ਨੇ ਉਹਨਾਂ ਨੂੰ ਘਰ ਚ ਹੀ ਨਜ਼ਰਬੰਦ ਕੀਤਾ ਹੋਇਆ ਹੈ। ਉਹਨਾਂ ਤੋਂ ਇਲਾਵਾ ਜੀਵਨ ਸਿੰਘ ਗਿੱਲ ਕਲ੍ਹਾਂ (ਮੀਤ ਪ੍ਰਧਾਨ) ਨੂੰ ਥਾਣਾ ਸਦਰ ਰਾਮਪੁਰਾ ਅਤੇ ਪਰਮਜੀਤ ਸਿੰਘ ਜੱਗੀ (ਜ਼ਿਲ੍ਹਾਂ ਪ੍ਰਧਾਨ, ਕੋਟਫੱਤਾ) ਨੂੰ ਕੋਟਫੱਤਾ ਦੇ ਥਾਣੇ ਚ ਰੱਖਿਆ ਗਿਆ ਹੈ। ਸ. ਗੁਰਦੀਪ ਸਿੰਘ ਬਠਿੰਡਾ ਨੂੰ ਘਰ ਵਿਚ ਨਜ਼ਰਬੰਦ ਕੀਤਾ ਗਿਆ ਹੈ।

ਸਿੱਖ ਆਗੂ ਨੂੰ ਘਰ ਤੋਂ ਥਾਣੇ ਲਿਜਾਂਦੀ ਪੁਲਿਸ ।

ਦਲ ਖਾਲਸਾ ਵੱਲੋਂ ਅੱਜ ਦਿੱਲੀ ਦਰਬਾਰ (ਇੰਡੀਅਨ ਸਟੇਟ) ਵੱਲੋਂ ਸਿੱਖਾਂ ਅਤੇ ਹੋਰ ਨਸਲੀ ਘੱਟ ਗਿਣਤੀਆਂ ਅਤੇ ਕੌਮੀਅਤਾਂ ਦੇ ਅਧਿਕਾਰਾਂ ਦੀ ਲਗਾਤਾਰ ਉਲੰਘਣਾ ਦੇ ਖਿਲਾਫ ਦਲ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਇਹ ਮਾਰਚ ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਫਾਇਰ ਬ੍ਰਿਗੇਡ ਚੌਕ ਤੇ ਪਹੁੰਚ ਕੇ ਰੈਲੀ ਕੀਤੀ ਜਾਣੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version