Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Speech of Parmjeet Singh Gazi

ਬਾਤਾਂ ਸਿੱਖ ਰਾਜ ਦੀਆਂ: ਸਿੱਖ ਮਿਸਲਾਂ ਦਾ ਰਾਜ ਪ੍ਰਬੰਧ ਕਿਵੇਂ ਦਾ ਸੀ? | ਪਰਮਜੀਤ ਸਿੰਘ ਗਾਜ਼ੀ ਦਾ ਵਖਿਆਨ (ਜਰੂਰ ਸੁਣੋ)

ਬਾਤਾਂ ਸਿੱਖ ਰਾਜ ਦੀਆਂ: ਸਿੱਖ ਮਿਸਲਾਂ ਦਾ ਰਾਜ ਪ੍ਰਬੰਧ ਕਿਵੇਂ ਦਾ ਸੀ? | ਪਰਮਜੀਤ ਸਿੰਘ ਗਾਜ਼ੀ ਦਾ ਵਖਿਆਨ (ਜਰੂਰ ਸੁਣੋ)

 

 

ਇਸ ਵਖਿਆਨ ਵਿਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਸਿੱਖ ਮਿਸਲਾਂ ਦੇ ਰਾਜ ਪ੍ਰਬੰਧ ਬਾਰੇ ਵਿਸਤਾਰ ਵਿਚ ਜਾਣਕਾਰੀ ਸਾਂਝੀ ਕੀਤੀ ਹੈ। ਸਿੱਖ ਮਿਸਲਾਂ ਦਾ ਪੰਜਾਬ ਵਿਚ ਰਾਜ ਪ੍ਰਬੰਧ ਲੋਕਾਈ ਪੱਖੀ ਸੀ ਤੇ ਇਸ ਸਮੇਂ ਕਿਰਤੀ ਲੋਕ ਅਬਾਦੀ ਦਾ ਸਭ ਤੋਂ ਖੁਸ਼ਹਾਲ ਵਰਗ ਸੀ।

ਇਤਿਹਾਸਕਾਰ ਦੱਸਦੇ ਹਨ ਕਿ ਅੰਮ੍ਰਿਤਸਰ ਸ਼ਹਿਰ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਸੀ ਅਤੇ ਇਹ ਲਾਹੌਰ ਤੋਂ ਵੀ ਵੱਡਾ ਸੀ। ਇਥੋਂ ਦੇ ਲੋਕ ਬਹੁਤ ਖੁਸ਼ਹਾਲ ਸਨ ਅਤੇ ਸਿੱਖ ਅੰਮ੍ਰਿਤਸਰ ਸ਼ਹਿਰ ਦੀ ਰਾਖੀ ਨੂੰ ਬਹੁਤ ਹੀ ਜ਼ਿਆਦਾ ਅਹਿਮੀਅਤ ਦਿੰਦੇ ਸਨ।

ਅਕਾਲ ਬੁੰਗੇ (ਅਕਾਲ ਤਖਤ) ਦੇ ਅਕਾਲੀ ਜਿਹਨਾ ਦੀ ਫੌਜੀ ਗਿਣਤੀ ਦੋ ਹਜ਼ਾਰ ਘੋੜਸਵਾਰ ਸੀ, ਜਦਕਿ ਸਿੱਖ ਮਿਸਲਾਂ ਦੀ ਸਾਂਝੀ ਫੌਜੀ ਗਿਣਤੀ 60 ਹਜ਼ਾਰ ਘੋੜਸਵਾਰ ਸੀ, ਬਹੁਤ ਸਤਿਕਾਰਤ ਤੇ ਉੱਚਾ ਰੁਤਬਾ ਰੱਖਦੇ ਸਨ।

ਮਿਸਲਾਂ ਦੇ ਸਰਦਾਰਾਂ ਦੇ ਆਪਸੀ ਵਖਰੇਵਿਆਂ ਦੇ ਮਸਲੇ ਅਕਾਲੀ ਵੱਲੋਂ ਹੱਲ ਕਰਵਾਏ ਜਾਂਦੇ ਸਨ। ਜੇਕਰ ਕਿਸੇ ਨੂੰ ਕਿਸੇ ਮਿਸਲ ਦੇ ਸਰਦਾਰ ਬਾਰੇ ਕੋਈ ਸ਼ਿਕਾਇਤ ਹੁੰਦੀ ਤਾਂ ਉਹ ਅਕਾਲ ਤਖਤ ਦੇ ਅਕਾਲੀਆਂ ਕੋਲ ਪਹੁੰਚ ਕਰਦਾ ਸੀ ਜਿਹੜੇ ਉਸ ਮਸਲੇ ਨੂੰ ਹੱਲ ਕਰਵਾਉਂਦੇ ਸਨ।

ਸਿੱਖ ਮਿਸਲਾਂ ਦਾ ਰਾਜ ਪ੍ਰਬੰਧ ਇੰਨਾ ਬਰਾਬਰੀ ਵਾਲਾ ਤੇ ਨਿਆਂ ਪੂਰਨ ਸੀ ਕਿ ਬਹੁਤ ਸਾਰੇ ਇਲਾਕਿਆਂ ਦੇ ਲੋਕਾਂ ਨੇ ਆਪ ਸਿੱਖ ਮਿਸਲਾਂ ਦੇ ਸਰਦਾਰਾਂ ਕੋਲ ਪਹੁੰਚ ਕਰਕੇ ਆਪਣੇ ਇਲਾਕੇ ਸਿੱਖ ਮਿਸਲਾਂ ਦੀ ਰਾਖੀ ਹੇਠ ਪਵਾਏ ਸਨ।

ਇਹ ਪੂਰਾ ਵਖਿਆਨ ਆਪ ਸੁਣ ਕੇ ਅਗਾਂਹ ਸਾਂਝਾ ਕਰ ਦਿਓ ਜੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੋੜੀ ਜਾ ਰਹੀ ਇੱਕ ਕਥਿਤ ਵਾਇਰਲ ਵੀਡੀਓ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ।
ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਵਿੱਚ ਸਿੱਖ ਬੀਬੀਆਂ ਦਾ ਯੋਗਦਾਨ ਅਤੇ ਕੁਰਬਾਨੀਆਂ ਬੇਮਿਸਾਲ ਹਨ। ਪਰ ਸਾਡੇ ਇਤਿਹਾਸ ਦਾ ਇਹ ਅਹਿਮ ਪੱਖ ਅਜੇ ਵੀ ਬਹੁਤ ਘੱਟ ਲਿਖਿਆ, ਖੋਜਿਆ ਅਤੇ ਵਿਚਾਰਿਆ ਗਿਆ
26 ਜਨਵਰੀ 1986 ਦਾ ਸਰਬੱਤ ਖ਼ਾਲਸਾ ਹਾਲੀਆ ਸਿੱਖ ਇਤਿਹਾਸ ਦਾ ਇੱਕ ਅਹਿਮ ਮੋੜ ਸੀ, ਜਿਸ ਨੇ ਸਾਂਝੀ ਅਗਵਾਈ ਅਤੇ ਸਾਂਝੇ ਫੈਸਲੇ ਲੈਣ ਦੀ ਖ਼ਾਲਸਾ ਰਵਾਇਤ ਦੀ ਮੁੜ ਨਿਸ਼ਾਨਦੇਹੀ ਕੀਤੀ।
ਪੰਜਾਬੀ ਭਾਸ਼ਾ ਸਿਰਫ਼ ਹੋਰ ਭਾਸ਼ਾਵਾਂ ਤੋਂ ਸ਼ਬਦ ਲੈਣ ਵਾਲੀ ਨਹੀਂ, ਸਗੋਂ ਕਈ ਸ਼ਬਦ ਦੁਨੀਆ ਦੀਆਂ ਭਾਸ਼ਾਵਾਂ ਨੂੰ ਦੇਣ ਵਾਲੀ ਇੱਕ ਅਮੀਰ ਅਤੇ ਸੰਪੂਰਨ ਭਾਸ਼ਾ ਵੀ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: