ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਵਾਂ ਤੋਂ ਬਾਅਦ ਪੰਜਾਬ ਦੀ ਤਾਜ਼ਾ ਰਿਪੋਰਟ ( 19 ਅਕਤੂਬਰ, 2015)
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਟਕਪੂਰਾ ਵਿਖੇ ਹੋਈ ਬੇਅਦਬੀ ਅਤੇ ਪੁਲਿਸ ਵੱਲੋਂ ਗੋਲੀਆਂ ਨਾਲ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਕਿ ਕੋਟਕਪੂਰਾ ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਸਿੱਖ ਪ੍ਰਚਾਰਕਾਂ ਨੇ ਸਿੱਖ ਰੋਹ ਨੂੰ ਜ਼ਾਬਤਾਬੱਧ ਕਰਕੇ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਇੱਕ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਪਰ ਸ਼੍ਰਮੋਣੀ ਅਕਾਲੀ ਦਲ ਮਾਨ, ਯੂਨਾਈਟਡ ਅਕਾਲੀ ਦਲ ਅਤੇ ਹੋਰ ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ਦੇ ਪ੍ਰੋਗਰਾਮ ਨੂੰ ਰੱਦ ਕਰਦਿਆਂ ਅਣਮਿੱਥੇ ਸਮੇਂ ਲਈ ਸੜਕਾਂ ਰੋਕਣ ਦਾ ਐਲਾਨ ਕੀਤਾ।
ਜਾਗਰੂਕ ਸਿੱਖ ਹਲਕਿਆਂ ਵੱਲੋਂ ਮੌਜੂਦਾ ਹਾਲਾਤਾਂ ਅਤੇ ਰੋਸ ਮੁਜ਼ਾਰਿਹਆਂ ਦਾ ਆਮ ਮੁਹਾਰੇ ਹੋ ਜਾਣ ‘ਤੇ ਚਿੰਤਾ ਜ਼ਾਹਿਰ ਕਤਿੀ ਹੈ।ਸਿੱਖ ਸਿਆਸਤ ਨਾਲ ਗੱਲ ਕਰਦਿਆਂ ਕਈ ਸਿੱਖ ਜੱਥੇਬੰਦੀਆਂ ਨੇ ਰੋਸ ਮੁਜਾਹਰਿਆਂ ਨੂੰ ਜ਼ਬਤਾਬੱਧ ਅਤੇ ਯੋਜਨਾਬੰਦੀ ਨਾਲ ਚਲਾਉਣ ਦੀ ਜਰੂਰਤ ਮਹਿਸੂਸ ਕੀਤੀ ਹੈ।
ਵੇਖੋ, ਵੀਡੀਓੁ: