Site icon Sikh Siyasat News

ਖਾਸ ਰਿਪੋਰਟ : ਸ਼ਰਾਬ ਦੇ ਕਾਰਖਾਨੇ ਕਾਰਨ ਜਹਿਰੀਲੇ ਹੋ ਰਹੇ ਪਾਣੀ ਤੋਂ ਅੱਕੇ ਜੀਰੇ ਦੇ ਲੋਕ ਸੰਘਰਸ਼ ਦੇ ਰਾਹ ਤੁਰੇ

 

ਮੈਲਬਰੋਜ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੀ ਜੀਰੇ ਨੇੜੇ ਸਥਿਤ ਇਕ ਸ਼ਰਾਬ ਫੈਕਟਰੀ ਦੇ ਬਾਹਰ ਇਲਾਕੇ ਦੇ ਲੋਕ ਲੰਘੇ ਕਈ ਹਫਤਿਆਂ ਤੋਂ ਧਰਨੇ ਉੱਤੇ ਬੈਠੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਫੈਕਟਰੀ ਇਸ ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਖਤਰਨਾਕ ਹੱਦ ਤੱਕ ਪ੍ਰਦੂਸ਼ਿਤ ਕਰ ਰਹੀ ਹੈ। ਇਸ ਸ਼ਰਾਬ ਕਾਰਖਾਨੇ ਦੇ ਸੰਚਾਲਕਾਂ ਵੱਲੋਂ ਖਬਰਾਂ ਰਾਹੀਂ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਲੋਕ ਇਸ ਮਾਮਲੇ ਉੱਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਆਲੋਚਨਾ ਕਰ ਰਹੇ ਹਨ ਕੇ ਸਰਕਾਰ ਅਤੇ ਪ੍ਰਸ਼ਾਸਨ ਇਸ ਅਤਿ ਗੰਭੀਰ ਮਸਲੇ ਨੂੰ ਸੰਜੀਦਗੀ ਨਾਲ ਨਹੀਂ ਲੈ ਰਿਹਾ। ਸਿੱਖ ਸਿਆਸਤ ਲਈ ਪੱਤਰਕਾਰ ਅਮਨਦੀਪ ਸਿੰਘ ਗੜ੍ਹੀ ਵੱਲੋਂ ਜੀਰੇ ਦੇ ਇਲਾਕੇ ਵਿੱਚ ਜਾ ਕੇ ਇਲਾਕਾ ਨਿਵਾਸੀਆਂ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਮਸਲੇ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਗਈ। ਇਸ ਪੇਸ਼ਕਸ਼ ਰਾਹੀਂ ਅਸੀਂ ਸਰੋਤਿਆਂ ਦਰਸ਼ਕਾਂ ਦੀ ਜਾਣਕਾਰੀ ਹਿੱਤ ਇਹ ਗੱਲਬਾਤ ਸਾਂਝੀ ਕਰ ਰਿਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version