Site icon Sikh Siyasat News

ਪੰਜਾਬ ਪੁਲਿਸ ਦੇ ਐਸ.ਪੀ. ਸਲਵਿੰਦਰ ਸਿੰਘ ਦਾ ਝੂਠ ਫੜ੍ਹਨ ਵਾਲਾ ਟੈਸਟ ਅੱਜ ਹੋਵੇਗਾ

ਪਠਾਨਕੋਟ ( 10 ਜਨਵਰੀ, 2016): ਪਠਾਨਕੋਟ ਹਵਾਈ ਅੱਡੇ ‘ਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਸ਼ੱਕ ਦੇ ਘੇਰੇ ਵਿੱਚ ਆਏ ਪੰਜਾਬ ਪੁਲਿਸ ਦੇ ਐੱਸ. ਪੀ ਦਾ ਝੂਠ ਫੜਨ ਵਾਲ ਟੈਸਟ ਅੱਜ ਕਰਵਾਇਆ ਜਾ ਰਿਹਾ ਹੈ।

ਐਸ.ਪੀ. ਸਲਵਿੰਦਰ ਸਿੰਘ

ਹਵਾਈ ਅੱਡੇ ‘ਤੇ ਹੋਏ ਹਮਲੇ ਤੋਂ ਬਾਅਦ ਜਾਂਚ ਵਿਚ ਜੁਟੀ ਐਨ.ਆਈ.ਏ. ਟੀਮ ਵੱਲੋਂ ਐਸ.ਪੀ. ਸਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਦੋਸਤ ਦੇ ਇਲਾਵਾ ਕੁੱਕ ਕੋਲੋਂ ਪੁੱਛਗਿੱਛ ਕਰਨ ਦੇ ਬਾਅਦ ਹੁਣ ਸਲਵਿੰਦਰ ਸਿੰਘ ਦਾ ਝੂਠ ਫੜਨ ਵਾਲ ਟੈੱਸਟ ਕਰਵਾਇਆ ਜਾ ਰਿਹਾ ਹੈ । ਜਿਸ ਲਈ ਸਲਵਿੰਦਰ ਸਿੰਘ ਵੀ ਰਾਜ਼ੀ ਹੋ ਗਏ ਹਨ ।

ਜ਼ਿਕਰਯੋਗ ਹੈ ਕਿ ਹੁਣ ਤੱਕ ਸਲਵਿੰਦਰ ਸਿੰਘ ਸਬੰਧੀ ਕਈ ਤਰ੍ਹਾਂ ਸ਼ੰਕੇ ਪੈਦਾ ਹੋ ਚੁੱਕੇ ਹਨ ਜਿਸ ਤਹਿਤ ਐਸ.ਪੀ. ਸਬੰਧੀ ਇਹ ਮੰਨਿਆ ਜਾ ਰਿਹਾ ਸੀ ਕਿ ਇਕ ਸੁੰਨਸਾਨ ਇਲਾਕੇ ਵਿਚ ਇਹ ਉਚ ਅਧਿਕਾਰੀ ਕਿਸੇ ਵੀ ਅੰਗ ਰੱਖਿਅਕ ਦੇ ਬਿਨਾਂ ਹੀ ਇਕ ਨਿੱਜੀ ਗੱਡੀ ਵਿਚ ਸਵਾਰ ਹੋ ਕੇ ਕਿਉਂ ਚਲੇ ਗਏ ਅਤੇ ਅੱਤਵਾਦੀਆਂ ਨੇ ਉਨ੍ਹਾਂ ਨੂੰ ਕਿਉਂ ਛੱਡ ਦਿੱਤਾ ।

ਇਸ ਤਰ੍ਹਾਂ ਐਸ.ਪੀ., ਰਾਜੇਸ਼ ਵਰਮਾ ਅਤੇ ਮਦਨ ਗੋਪਾਲ ਦੇ ਬਿਆਨਾਂ ਵਿਚ ਵਖਰੇਵਿਆਂ ਦੀ ਸੱਚਾਈ ਸਮੇਤ ਕਈ ਤੱਥਾਂ ਦਾ ਪਤਾ ਲਗਾਉਣ ਲਈ ਐਨ.ਆਈ.ਏ. ਟੀਮ ਨੇ ਸਲਵਿੰਦਰ ਸਿੰਘ ਦੇ ਪੋਲੀਗ੍ਰਾਫਿਕ ਟੈੱਸਟ ਕਰਨ ਦਾ ਫੈਸਲਾ ਕੀਤਾ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version