Site icon Sikh Siyasat News

ਭਾਰਤੀ ਹੁਕਮਰਾਨਾਂ ਨੇ ਜਸਟਿਨ ਟਰੂਡੋਂ ਦੀ ਬਣਦੀ ਆਓ-ਭਗਤ ਨਾ ਕੀਤੀ: ਮਾਨ

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਸਟਿਨ ਟਰੂਡੋਂ ਦੀ ਪੰਜਾਬ ਫੇਰੀ ਅਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਸਮੇਂ ਭਾਰਤੀ ਹੁਕਮਰਾਨਾਂ ਵੱਲੋਂ ਅਤੇ ਇਥੋਂ ਦੇ ਮੀਡੀਏ ਵੱਲੋਂ ਕੀਤੀ ਗਈ ਨਾਂਹਪੱਖੀ ਭੂਮਿਕਾ ਦੀ ਅਲੋਚਨਾ ਕੀਤੀ।ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋਂ ਦੇ ਸਿੱਖ ਕੌਮ ਨਾਲ ਬਹੁਤ ਸਹਿਜ਼ ਭਰੇ ਅਤੇ ਡੂੰਘੇ ਸੰਬੰਧ ਹਨ। ਇਹੀ ਵਜਹ ਹੈ ਕਿ ਟਰੂਡੋਂ ਆਪਣੇ ਪੂਰੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ-ਨਾਲ ਸਿੱਖ ਕੌਮ ਨਾਲ ਆਪਣੇ ਸੰਬੰਧਾਂ ਨੂੰ ਹੋਰ ਵਧੇਰੇ ਮਜ਼ਬੂਤ ਕਰਕੇ ਗਏ ਹਨ ਅਤੇ ਸਿੱਖ ਕੌਮ ਨੇ ਵੀ ਉਨ੍ਹਾਂ ਦੀ ਆਓ-ਭਗਤ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਨ੍ਹਾਂ ਸੰਬੰਧਾਂ ਨੂੰ ਦੋਵਾਂ ਵੱਲੋਂ ਪੂਰੀ ਇਮਾਨਦਾਰੀ ਤੇ ਸੰਜ਼ੀਦਗੀ ਨਾਲ ਅੱਗੇ ਨਾਲੋਂ ਵੀ ਵਧੇਰੇ ਪੀੜਾ ਕੀਤਾ ਗਿਆ ਹੈ ।

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਫਾਈਲ ਫੋਟੋ)

ਸਿੱਖ ਕੌਮ ਪੱਖੀ ਅਮਲ ਸੈਂਟਰ ਦੀ ਮੋਦੀ ਹਕੂਮਤ ਅਤੇ ਹੁਕਮਰਾਨਾਂ ਨੂੰ ਇਸ ਲਈ ਅੱਛੇ ਨਹੀਂ ਲੱਗੇ ਪਰ ਅਫ਼ਸੋਸ ਹੈ ਕਿ ਭਾਰਤੀ ਹੁਕਮਰਾਨ, ਇਥੋਂ ਦਾ ਮੀਡੀਆ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਨਾਂਹਵਾਚਕ ਪੇਸ਼ ਕਰਕੇ ਬਾਹਰਲੇ ਮੁਲਕਾਂ ਦੇ ਹੁਕਮਰਾਨਾਂ ਅਤੇ ਉਥੋਂ ਦੇ ਨਿਵਾਸੀਆਂ ਨੂੰ ਸਿੱਖ ਕੌਮ ਦੀ ਗਲਤ ਤਸਵੀਰ ਪੇਸ਼ ਕਰਨ ਵਿਚ ਮਸਰੂਫ਼ ਹੈ ।ਸਿੱਖ ਕੌਮ ਵੱਲੋਂ ਅਜਿਹੇ ਹੁਕਮਰਾਨਾਂ ਨਾਲ ਆਪਣੇ ਸੰਬੰਧਾਂ ਨੂੰ ਸਹੀ ਰੱਖਣ ਉਤੇ ਹੁਕਮਰਾਨਾਂ ਅਤੇ ਇਥੋਂ ਦੇ ਮੀਡੀਏ ਨੂੰ ਕੀ ਤਕਲੀਫ਼ ਹੈ, ਇਸਦੀ ਸਮਝ ਨਹੀਂ ਆ ਰਹੀ ?

ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਵਿਧਾਨਿਕ ਸਭ ਤਰ੍ਹਾਂ ਦੇ ਅਧਿਕਾਰ ਹਨ। ਕੈਪਟਨ ਪ੍ਰੈਜੀਡੈਟ ਇੰਡੀਆਂ ਨੂੰ ਕਿਸੇ ਵੀ ਇਨਸਾਨ ਨੂੰ ਫ਼ਾਂਸੀ ਤੋਂ ਬਚਾਉਣ ਜਾਂ ਰਿਹਾਅ ਕਰਵਾਉਣ ਦੀ ਸਿਫ਼ਾਰਿਸ਼ ਵੀ ਕਰ ਸਕਦੇ ਹਨ । ਫਿਰ ਉਨ੍ਹਾਂ ਨੂੰ ਜਸਟਿਨ ਟਰੂਡੋਂ ਨਾਲ ਮੁਲਾਕਾਤ ਕਰਦੇ ਸਮੇਂ ਸਿੱਖ ਕੌਮ ਅਤੇ ਸਿੱਖ ਨੌਜ਼ਵਾਨੀ ਸੰਬੰਧੀ ਸ਼ਿਕਾਇਤ ਕਰਕੇ ਸਿੱਖ ਕੌਮ ਦੀ ਅਣਖ਼-ਇੱਜ਼ਤ ਨੂੰ ਠੇਸ ਪਹੁੰਚਾਉਣ ਦੀ ਕੀ ਲੋੜ ਪੈ ਗਈ ਸੀ ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version