Site icon Sikh Siyasat News

ਭਾਈ ਗੁਰਦੀਪ ਸਿੰਘ ਖੇੜਾ ਦੇ ਸ਼ਿਕਵੇ ਜਾਇਜ਼; ਹੋਈ ਅਣਗਹਿਲੀ ਦੀ ਅਸੀਂ ਮਾਫੀ ਮੰਗਦੇ ਹਾਂ: ਮਾਨ ਦਲ

 

ਅੰਮ੍ਰਿਤਸਰ: ਭਾਈ ਗੁਰਦੀਪ ਸਿੰਘ ਖੈੜਾ, ਜਿਹੜੇ ਕਿ ਕਰਨਾਟਕ ਦੀ ਜੇਲ੍ਹ ਵਿਚ ਬੰਦ ਸਨ, ਕੁਝ ਸਮਾਂ ਪਹਿਲਾਂ ਹੀ ਉਹ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿਚ ਤਬਦੀਲ ਹੋਏ ਸੀ ਅਤੇ ਹੁਣ 27 ਸਾਲਾਂ ਬਾਅਦ ਰਿਹਾਅ ਹੋਏ ਹਨ। ਰਿਹਾਈ ਉਪਰੰਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਉਹਨਾਂ ਨਾਲ ਮੁਲਾਕਾਤ ਕਰਨ ਉਹਨਾਂ ਦੇ ਪਿੰਡ ਜਲੂਪੁਰ ਖੈੜਾ ਪਹੁੰਚੇ। ਮੁਲਾਕਾਤ ਦੌਰਾਨ ਉਹਨਾਂ ਨੇ ਇਸ ਗੱਲ ਦਾ ਸ਼ਿਕਵਾ ਕੀਤਾ ਕਿ ਲੰਮੀ ਜੇਲ੍ਹ ਯਾਤਰਾ ਦੌਰਾਨ ਉਹਨਾਂ ਨੂੰ ਅਕਾਲੀ ਦਲ ਅੰਮ੍ਰਿਤਸਰ ਦਾ ਕੋਈ ਵੀ ਆਗੂ ਮਿਲਣ ਨਹੀਂ ਗਿਆ।

ਇਸਦੇ ਜਵਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਨੇ ਉਹਨਾਂ ਨਾਲ ਮੁਲਾਕਾਤ ਕਰਨ ਉਪਰੰਤ ਕਿਹਾ ਕਿ ਭਾਈ ਗੁਰਦੀਪ ਸਿੰਘ ਖੈੜਾ ਦਾ ਗੁੱਸਾ ਜਾਇਜ਼ ਹੈ। ਪਾਰਟੀ ਪੰਜਾਬ ਵਿਚ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਦੇ ਹਰ ਪ੍ਰੋਗਰਾਮ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ। ਪਰ ਬਾਹਰਲੇ ਸੂਬਿਆਂ ਵਿਚ ਹੋਣ ਕਰਕੇ ਸਾਡੀ ਪਾਰਟੀ ਉਹਨਾਂ ਅਤੇ ਹੋਰ ਸਿੰਘਾਂ ਦੀ ਮਦਦ ਨਹੀਂ ਕਰ ਸਕੀ, ਜਿਸਦਾ ਕਿ ਪਾਰਟੀ ਨੂੰ ਅਫਸੋਸ ਹੈ ਅਤੇ ਪਾਰਟੀ ਆਪਣੀ ਗਲਤੀ ਮੰਨਦੀ ਹੈ। ਪਾਰਟੀ ਇਸ ਨੂੰ ਵੱਡੀ ਗੁਸਤਾਖੀ ਮੰਨਦੀ ਹੈ ਭਵਿੱਖ ਵਿਚ ਪਾਰਟੀ ਅਜਿਹੇ ਮੁੱਦਿਆਂ ‘ਤੇ ਗੰਭੀਰ ਰਹੇਗੀ। ਸ. ਮਾਨ ਨੇ ਮੰਗ ਕੀਤੀ ਕਿ ਜਿੰਨੇ ਵੀ ਸਿੰਘ ਜੇਲ੍ਹਾਂ ਵਿਚ ਹਨ ਉਹਨਾਂ ਨੂੰ ਪੈਰੋਲ ਦੀ ਬਜਾਏ ਉਹਨਾਂ ਦੀ ਪੱਕੀ ਰਿਹਾਈ ਹੋਣੀ ਚਾਹੀਦੀ ਹੈ। ਜੇਕਰ ਮੋਦੀ ਸਰਕਾਰ ਅਤੇ ਬਾਦਲ ਸਰਕਾਰ ਇਹ ਨਹੀਂ ਕਰ ਸਕਦੀ ਤਾਂ ਇਸਦਾ ਮਤਲਬ ਇਹ ਸਮਝਿਆ ਜਾਵੇਗਾ ਕਿ ਇਹਨਾਂ ਨੂੰ ਬੰਦੀ ਸਿੱਖਾਂ ਨਾਲ ਕੋਈ ਹਮਦਰਦੀ ਨਹੀਂ ਸਗੋਂ ਇਹ ਮਗਰਮੱਛ ਦੇ ਹੰਝੂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version