Site icon Sikh Siyasat News

ਅਮਰੀਕਾ: ਉਜ਼ੋਨ ਹਿੱਲ ਵਿੱਚ ਟਰੱਕ ਥੱਲੇ ਕੁਚਲਣ ਦੇ ਨਸਲੀ ਜ਼ੁਰਮ ਖਿਲਾਫ ਸਿੱਖਾਂ ਨੇ ਇਨਸਾਫ ਮੰਗਿਆ

ਨਿਊਯਾਰਕ ( 5 ਅਗਸਤ 2014):  ਅੱਜ ਇੱਕ ਸੌ ਤੋਂ ਵੱਧ ਸਿੱਖ ਰਿਚਮੌਂਡ ਹਿੱਲ, ਉਜ਼ੋਨ ਪਾਰਕ ਅਤੇ ਹੋਰ ਨਾਲ ਲੱਗਦਿਆਂ ਇਲਾਕਿਆਂ ਤੋਂ, ਸੰਦੀਪ ਸਿੰਘ ਜਿਸਨੂੰ ਨਸਲੀ ਨਫਰਤ ਨਾਲ ਭਰੀਆਂ ਗਾਲ੍ਹਾਂ ਕੱਢਦਿਆਂ ਟਰੱਕ ਹੇਠ ਕੁਚਲ ਦਿੱਤਾ ਗਿਆ ਸੀ, ਲਈ ਇਨਸਾਫ ਪ੍ਰਾਪਤੀ ਦੀ ਆਵਾਜ਼ ਬੁਲੰਦ ਕਰਨ ਲਈ ਇਕੱਠੇ ਹੋਏ।

ਸਿੱਖਾਂ ਦਾ ਇਹ ਵਿਸ਼ਵਾਸ਼ ਹੈ ਕਿ ਇਹ ਸਿੱਖਾਂ ਨੂੰ ਨਿਸ਼ਾਨਾਂ ਬਣਾ ਕੇ ਕੀਤਾ ਗਿਆ ਨਫਰਤੀ ਜ਼ੁਰਮ ਹੈ।
ਮੌਕੇ ਦੇ ਹਾਜ਼ਰ ਗਵਾਹ ਅਨੁਸਾਰ ਟਰੱਕ ਡਰਾਈਵਰ ਨੇ ਚੀਕਾ ਮਾਰਦੇ ਹੋਏ ਅਪਮਾਨਜਨਕ ਨਸਲੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।ਉਸਨੇ ਸੰਦੀਪ ਸਿੰਘ ਨੂੰ ਅੱਤਵਾਦੀ ਕਹਿੰਦਿਆਂ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ।

ਪਿਛਲੇ ਹਫਤੇ ਕੁਈਨਜ਼ ਵਿੱਚ ਇਕ ਸੜਕ ‘ਤੇ ਇਕ ਪਿਕਅੱਪ ਟਰੱਕ ਵਾਲੇ ਨਾਲ ਮਾਮੂਲੀ ਜਿਹੀ ਕਿਹਾ-ਸੁਣੀ ਹੋਣ ਮਗਰੋਂ ਚਾਲਕ ਨੇ 29 ਸਾਲਾ ਸਿੱਖ ਨੌਜਵਾਨ ਸੰਦੀਪ ਸਿੰਘ ਵਿੱਚ ਟਰੱਕ ਮਾਰ ਦਿੱਤਾ ਸੀ ਤੇ ਉਸ ਵਿਰੁੱਧ ਅਤੇ ਉਸ ਦੇ ਦੋਸਤ ਵਿਰੁੱਧ ਨਸਲੀ ਬੋਲ-ਕੁਬੋਲ ਬੋਲੇ ਸਨ।

ਟੱਰਕ ਵਾਲਾ ਸੰਦੀਪ ਸਿੰਘ ਨੂੰ ਕੋਈ 30 ਫੁੱਟ ਧੂਹ ਕੇ ਲੈ ਗਿਆ ਸੀ। ਉਸ ‘ਤੇ ਇਹ ਹਮਲਾ ਉਦੋਂ ਹੋਇਆ ਹੈ ਜਦੋਂ ਸਿੱਖ ਭਾਈਚਾਰਾ 5 ਅਗਸਤ, 2012 ਨੂੰ ਓਕ ਕਰੀਕ ਗੁਰਦੁਆਰੇ ਵਿੱਚ ਹੋਏ ਮਾਰੂ ਹਮਲੇ ਦੀ ਬਰਸੀ ਮਨਾ ਰਿਹਾ ਹੈ। ਇਸ ਹਮਲੇ ਵਿੱਚ ਛੇ ਸਿੱਖ ਮਾਰੇ ਗਏ ਸਨ।

ਟਰੱਕ ਚਾਲਕ ਵੱਲੋਂ ਗੰਭੀਰ ਜ਼ਖ਼ਮੀ ਕੀਤੇ ਗਏ ਇਸਸਿੱਖ ਨੌਜਵਾਨ ਨੇ ਨਿਆਂ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਰਕਾਰ ਇਹ ਯਕੀਨੀ ਬਣਾਵੇ ਕਿ ਅਜਿਹੇ ਨਸਲੀ ਨਫ਼ਰਤ ਭਰੇ ਅਪਰਾਧ ਮੁੜ ਨਾ ਹੋਣ ਅਤੇ ਨਾਲ ਹੀ ਉਸ ਨੇ ‘ਨਫ਼ਰਤ ਰਹਿਤ ਸੰਸਾਰ ਸਿਰਜਣ’ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਉਸ ‘ਤੇ ਹਮਲੇ ਦੌਰਾਨ ਟੱਰਕ ਚਾਲਕ ਨੇ ਉਸ ਵਿਰੁੱਧ ਨਸਲੀ ਨਫ਼ਰਤ ਭਰੇ ਬੋਲ-ਕੁਬੋਲ ਵੀ ਬੋਲੇ ਸਨ।

ਸਿੱਖ ਕੁਲੀਸ਼ਨ ਵੱਲੋਂ ਇਸ ਸਿੱਖ ਦੇ ਇੰਟਰਨੈੱਟ ‘ਤੇ ਪੋਸਟ ਕੀਤੇ ਗਏ ਸੁਨੇਹੇ ਵਿੱਚ ਕਿਹਾ ਗਿਆ ਹੈ, ”ਮੇਰਾ ਨਾਮ ਸੰਦੀਪ ਸਿੰਘ ਹੈ। ਮੈਂ ਬਹੁਤ ਗਹਿਰੀ ਪੀੜ ਝੱਲ ਰਿਹਾ ਹਾਂ, ਪਰ ਮੈਂ ਪਾਰ ਪਾ ਜਾਵਾਂਗਾ।

ਮੈਂ ਸਿੱਖ ਹਾਂ, ਮੈਂ ਸਿੱਖ ਵਾਂਗ ਨਜ਼ਰ ਆਉਂਦਾ ਹਾਂ, ਇਸ ਕਰਕੇ ਮੇਰੇ ‘ਤੇ ਹਮਲਾ ਕੀਤਾ ਗਿਆ। ਮੇਰੇ ਕੇਸ ਵਿੱਚ ਨਿਆਂ ਹੋਣਾ ਜ਼ਰੂਰੀ ਹੈ ਤਾਂ ਕਿ ਅੱਗੇ ਤੋਂ ਕਿਸੇ ਹੋਰ ਨੂੰ ਉਸ ਸਥਿਤੀ ਤੇ ਵੇਦਨਾ ਵਿੱਚੋਂ ਨਾ ਲੰਘਣਾ ਪਵੇ, ਜਿਸ ਵਿੱਚੋਂ ਮੈਂ ਲੰਘਿਆਂ ਹਾਂ।

ਸਾਨੂੰ ਨਫ਼ਰਤ ਰਹਿਤ ਸੰਸਾਰ ਸਿਰਜਣ ਦੀ ਲੋੜ ਹੈ।” ਸਿੱਖ ਕੁਲੀਸ਼ਨ ਵੱਲੋਂ ਸੰਦੀਪ ਸਿੰਘ ਦੇ ਹੱਕ ਵਿੱਚ ਅੱਜ ਰੈਲੀ ਕੀਤੀ ਗਈ ਅਤੇ ਉਸ ਵਿਰੁੱਧ ਹਮਲੇ ਦੀ ਜਾਂਚ ‘ਨਸਲੀ ਅਪਰਾਧ’ ਵਜੋਂ ਕੀਤੇ ਜਾਣ ਦੀ ਮੰਗ ਕੀਤੀ ਗਈ। ਦੋ ਬੱਚਿਆਂ ਦਾ ਪਿਤਾ ਸੰਦੀਪ ਸਿੰਘ ਇਸ ਵੇਲੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਇਲਾਜ ਅਧੀਨ ਹੈ।

ਹੋਰ ਭਾਈਚਾਰਿਆਂ ਦੇ ਲੋਕਾਂ ਤੇ ਜਥੇਬੰਦੀਆਂ ਦੇ ਨਾਲ ਨਾਲ ਮਾਨਵੀ ਹੱਕਾਂ ਬਾਰੇ ਜਥੇਬੰਦੀਆਂ ਵੀ ਉਸ ਨਾਲ ਹਮਦਰਦੀ ਜ਼ਾਹਰ ਕਰਦਿਆਂ ਫੌਰੀ ਇਨਸਾਫ ਦੀ ਮੰਗ ਕੀਤੀ। ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੇ, ਵੇਖੋ:

Sikhs demand justice after Ozone Park hit and run hate crime

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version