Site icon Sikh Siyasat News

ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਲੰਡਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਮੋਦੀ ਖਿਲਾਫ ਰੋਹ ਭਰਪੁਰ ਮੁਜ਼ਾਹਰਾ

ਲੰਡਨ (12 ਨਵੰਬਰ, 2015): ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਫੇਰੀ ਸਮੇਂ ਸਿੱਖਾਂ ਵੱਲੋਂ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ।10 ਡਾਊਨਿੰਗ ਸਟਰੀਟ ਅਤੇ ਸੰਸਦ ਦੇ ਸਾਹਮਣੇ ਮੋਦੀ ਵਿਰੁੱਧ ਰੋਸ ਮੁਜ਼ਾਹਰੇ ‘ਚ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨ ਸਿੱਖ ਫੈਡਰੇਸ਼ਨ ਯੂ. ਕੇ., ਦਲ ਖ਼ਾਲਸਾ, ਯੂਨਾਈਟਿਡ ਖ਼ਾਲਸਾ ਦਲ,  ‘ਆਵਾਜ਼’, ਸੰਗਠਨਾਂ ਵੱਲੋਂ ਦਿੱਤੇ ਸੱਦੇ ‘ਤੇ ਭਾਰੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ।

ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਲੰਡਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਮੋਦੀ ਖਿਲਾਫ ਰੋਹ ਭਰਪੁਰ ਮੁਜ਼ਾਹਰਾ

ਸਿੱਖ ਭਾਈਚਾਰੇ ਵੱਲੋਂ ਜੂਨ 1984, ਨਵੰਬਰ 1984 ਕਤਲੇਆਮ ਤੋਂ ਇਲਾਵਾ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਸੀ, ਉਥੇ ਹੀ ‘ਆਵਾਜ਼’ ਗਰੁੱਪ ਵੱਲੋਂ 2002 ਦੇ ਗੁਜਰਾਤ ਕਤਲੇਆਮ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ।

ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਲੰਡਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਮੋਦੀ ਖਿਲਾਫ ਰੋਹ ਭਰਪੁਰ ਮੁਜ਼ਾਹਰਾ

ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਅਮਰੀਕਾ, ਕੈਨੇਡਾ, ਇਮਗਲੈਂਡ, ਜਰਮਨ, ਆਸਟਰੇਲੀਅ ਅਤੇ ਕਈ ਹੋਰ ਦੇਸ਼ਾਂ ਵਿੱਚ ਰਹਿਮਦੇ ਸਿੱਖਾਂ ਵੱਲੌਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਨ੍ਹਾਂ ਮੁਲਕਾਂ ਵਿੱਚ ਆਮਦ ਮੌਕੇ ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਗੁਜਰਾਤ ਵਰਗੇ ਅਣਮਨੁੱਖੀ ਕਤਲੇਆਮ ਵਿੱਚ ਨਰਿੰਦਰ ਮੋਦੀ ਦੀ ਭੂਮਿਕਾ ਖਿਲਾਫ ਰੋਸ ਭਰਪੁਰ ਮੁਜ਼ਾਹਰੇ ਕੀਤੇ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version