ਲੰਡਨ: ਸਿੱਖ ਕਾਉਂਸਿਲ ਯੂ.ਕੇ. ਨੇ ਸੋਮਵਾਰ ਰਾਤ ਨੂੰ ਮੈਨਚੈਸਟਰ ‘ਚ ਹੋਏ ਆਤਮਘਾਤੀ ਹਮਲੇ ਦੀ ਨਿੰਦਾ ਕੀਤਾ ਹੈ ਜਿਸ ਵਿਚ ਖ਼ਬਰ ਲਿਖੇ ਜਾਣ ਤਕ 22 ਵਿਅਕਤੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਸਿੱਖ ਕਾਉਂਸਿਲ ਯੂ.ਕੇ. ਨੇ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਕਿ ਮੈਨਚੈਸਟਰ ਹਮਲਾ ਬੁਜ਼ਦਿਲੀ ਵਾਲਾ ਅਤੇ ਬਰਬਰਤਾ ਪੂਰਨ ਕੰਮ ਹੈ, ਜਿਸ ਵਿਚ ਸੰਗੀਤ ਕੰਸਰਟ ‘ਚ ਗਏ ਬੇਕਸੂਰ ਔਰਤਾਂ, ਜਵਾਨ ਅਤੇ ਬੱਚੇ ਮਾਰੇ ਗਏ ਅਤੇ ਜ਼ਖਮੀ ਹੋਏ। ਬਿਆਨ ‘ਚ ਕਿਹਾ ਗਿਆ ਕਿ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਸੀਂ ਅਰਦਾਸ ਕਰਦੇ ਹਾਂ।
ਬਿਆਨ ‘ਚ ਕਿਹਾ ਗਿਆ, “ਸਿੱਖ ਕੌਮ ਇਸ ਮੁਸ਼ਕਲ ਸਮੇਂ ਮੈਨਚੈਸਟਰ ਦੇ ਲੋਕਾਂ ਨਾਲ ਖੜ੍ਹੀ ਹੈ। ਪੀੜਤਾਂ ਦੀ ਮਦਦ ਲਈ ਇਕ ਸਿੱਖ ਏ.ਜੇ. ਸਿੰਘ ਨੇ ਸਾਰੀ ਰਾਤ ਮੁਫਤ ‘ਚ ਟੈਕਸੀ ਚਲਾਈ ਅਤੇ ਪੀੜਤਾਂ ਦੀ ਮਦਦ ਲਈ ਭਾਈਚਾਰੇ ਦੇ ਲੋਕਾਂ ਨੂੰ ਇਕੱਠਾ ਕੀਤਾ। ਅਸੀਂ ਸਾਰੇ ਸਿੱਖ ਗੁਰਦੁਆਰਾ ਪ੍ਰਬੰਧਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਸਮੇਂ ਇਕਜੁਟਦਾ ਦਿਖਾਉਣ ਲਈ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਰਦਾਸ ਦਾ ਪ੍ਰਬੰਧ ਕਟਨ।”
ਸਬੰਧਤ ਖ਼ਬਰ:
ਯੂ.ਕੇ. ਦੇ ਮੈਨਚੈਸਟਰ ‘ਚ ਹੋਇਆ ਬੰਬ ਧਮਾਕਾ; 22 ਮੌਤਾਂ; ਆਤਮਘਾਤੀ ਹਮਲੇ ਦੀ ਪੁਸ਼ਟੀ …
ਸਿੱਖ ਸੰਸਥਾ ਨੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਸਿੱਖ ਸੰਗਤਾਂ ਨੂੰ ਕਿਹਾ ਕਿ ਬਦਕਿਸਮਤੀ ਨਾਲ ਅਜਿਹੀਆਂ ਘਟਨਾਵਾਂ ਤੋਂ ਬਾਅਦ ਸਿੱਖਾਂ ਅਤੇ ਸਿੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇਸ ਲਈ ਉਹ ਸੁਰੱਖਿਆ ਦੇ ਪ੍ਰਬੰਧ ਕਰਨ ਅਤੇ ਹੁਸ਼ਿਆਰ ਰਹਿਣ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: