Site icon Sikh Siyasat News

ਹੈਦਰਬਾਦ ਯੂਨੀਵਰਸਿਟੀ ਵਿੱਚ ਕਨ੍ਹਈਆ ਕੁਮਾਰ ‘ਤੇ ਚੱਪਲ ਸੁੱਟੀ ਗਈ

ਹੈਦਰਾਬਾਦ (24 ਮਾਰਚ , 2016): ਹੈਦਰਾਬਾਦ ਯੂਨੀਵਰਸਿਟੀ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਜਵਾਹਰ ਲਾਲ ਯੂਨਵਿਰਸਿਟੀ ਦੇ ਵਿਦਿਆਰਥੀ ਕਨ੍ਹਈਆ ਕੁਮਾਰ ‘ਤੇ ਇੱਕ ਨੌਜਵਾਨ ਵੱਲੋਂ ਚੱਪਲ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ ‘ਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਹਿਰਾਸਤ ‘ਚ ਲਿਆ ਹੈ।

ਕਨ੍ਹਈਆ ਕੁਮਾਰ ‘ਤੇ ਚੱਪਲ ਸੁੱਟਣ ਤੋਂ ਬਾਅਦ ਰੌਲਾ ਪਾਉਦਾ ਹੋਇਆ ਹਮਲਾਵਰ

ਕਨ੍ਹਈਆ ਕੁਮਾਰ ਨੇ ਉਸ ਵਕਤ ਅਜੇ ਭਾਸ਼ਣ ਸ਼ੁਰੂ ਕੀਤਾ ਸੀ ਹੀ ਸੀ ਕਿ ਦੋਵਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਹੰਗਾਮੇ ਦੇ ਖ਼ਤਮ ਹੋਣ ਬਾਅਦ ਕਨ੍ਹਈਆ ਨੇ ਭਾਸ਼ਣ ਸ਼ੁਰੂ ਕੀਤਾ।

ਕਨ੍ਹਈਆ ਕੁਮਾਰ ‘ਤੇ ਚੱਪਲ ਸੁਟਣ ਵਾਲੇ ਨੇ ਕਿਹਾ ਕਿ ਕਨ੍ਹਈਆ ਕੁਮਾਰ ਵਰਗੇ ਦੇਸ਼ ਧਰੋਹੀਆਂ ਨੂੰ ਬੋਲਣ ਨਹੀਂ ਦਿੱਤਾ ਜਾਵੇਗਾ।ਕਨ੍ਹਈਆ ਕੁਮਾਰ ਨੇ ਪੱਤਰਕਾਰਾਂ ਨਾਲ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਉਸਦਾ ਕੁਝ ਨਹੀਂ ਵਿਗਾੜ ਸਕਦੀਆਂ।

ਦੇਸ਼ ਧਰੋਹ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਜਵਾਹਰ ਲਾਲ ਯੂਨਵਿਰਸਿਟੀ ਦੇ ਵਿਦਿਆਰਥੀ ਆਗੂ ਨੇ ਕਿਹਾ ਕਿ ਵਿਦਿਅੱਕ ਸੰਸਥਾਵਾਂ ਭਾਜਪਾ ਅਤੇ ਆਰਐੱਸਐੱਸ ਵਰਗੀਆਂ ਹਿੰਦੂਤਵੀ ਤਾਕਤਾਂ ਦੇ ਹਮਲੇ ਹੇਠ ਹਨ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Shoe hurled at JNU student leader Kanhaiya Kumar in Hyderabad

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version