ਨਿਊਯਾਰਕ, ਅਮਰੀਕਾ ( 29 ਨਵੰਬਰ, 2014): ਭਾਰਤ ਅਤੇ ਪੰਜਾਬ ਵਿੱਚ ਤਾਂ ਆਰ.ਐਸ.ਐਸ. ਅਤੇ ਕੱਟੜਵਾਦੀ ਹਿੰਦੂਤਵ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਵਾਸਤੇ ਮੁੱਢ ਕਦੀਮਾਂ ਤੋਂ ਹੀ ਯਤਨਸ਼ੀਲ ਹੈ, ਪਰ ਹੁਣ ਅਮਰੀਕਾ ਵਰਗੇ ਦੇਸ਼ ਵਿੱਚ ਵੀ ਹਿੰਦੂਤਵ ਨੇ ਬੜੇ ਹੀ ਸਹਿਜ ਨਾਲ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨਾ ਜਾਰੀ ਰਖਿਆ ਹੋਇਆ ਹੈ।
ਸ. ਗੁਰਿੰਦਰਪਾਲ ਸਿੰਘ ਧਨੌਲਾ ਵੱਲੋਂ ਭੇਜੀ ਰਿਪੋਰਟ ਜੋ ਕਿ ਪੰਜਾਬੀ ਅਖਬਾਰ ਪਹਿਰੇਦਾਰ ਵਿੱਚ ਛਪੀ ਹੈ, ਦੇ ਅਨੁਸਾਰ ਨਿਊਯਾਰਕ ਦ ਸਤਿਆ ਨਰਾਇਣ ਮੰਦਰ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੁਰਤੀਆਂ ਨਾਲ ਗੁਰੂ ਨਾਨਕ ਸਾਹਿਬ ਦੀ ਮੂਰਤੀ ਬਣਾਈ ਗਈ ਹੈ ਅਤੇ ਇਨ੍ਹਾਂ ਮੂਰਤੀਆਂ ਦੇ ਾਨਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ।ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਲੀਨ ਸ਼ੇਵ ਬੰਦੇ ਟੋਪੀ ਪਹਿਨ ਕੇ ਕਰਦੇ ਹਨ।
ਇਥੇ ਹੀ ਬਸ ਨਹੀ ਮੰਦਿਰ ਵੱਲੋਂ ਛਾਪੇ ਜਾਂਦੇ ਕਲੰਡਰ ਵਿਚ ਹੋਰਨਾਂ ਦੇਵੀ ਦੇਵਤਿਆਂ ਦੇ ਨਾਲ ਨਵੰਬਰ ਮਹੀਨੇ ਦੇ ਉਪਰ ਬਾਬੇ ਨਾਨਕ ਦੀ ਫੋਟੋ ਛਾਪੀ ਹੋਈ ਹੈ।
ਸਤਿਆ ਨਰਾਇਣ ਮੰਦਰ ਸਿੱਖ ਧਰਮ ਦੀ ਨਿਰਾਲੀ ਨੇ ਨਿਆਰੀ ਵਿਚਾਰਧਾਰਾ ਅਤੇ ਮਰਿਯਾਦਾ ਦੀ ਖਿੱਲੀ ਉਡਾਉਣ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਲਟ ਕਰਮਕਾਂਡ ਕਰਕੇ ਗੁਰੁਬਾਣੀ ਸਿਧਾਂਤ ਨੂੰ ਚੈਲਿੰਜ ਕੀਤਾ ਜਾ ਰਿਹਾ ਹੈ। ਮੰਦਿਰ ਵੱਲੋਂ ਵੰਡੇ ਜਾਂਦੇ ਸਹਿਤ ਵਿਚ ਸਭ ਨੂੰ ਹਿੰਦੂ ਬਨਣ ਅਤੇ ਆਪਣੇ ਬਚਿਆਂ ਨੂੰ ਹਿੰਦੂ ਬਣਾਉਣ ਦੀ ਤਕੀਦ ਕੀਤੀ ਜਾਂਦੀ ਹੈ।
ਰਿਪੋਰਟ ਮੁਤਾਬਿਕ ਇਸ ਬਾਰੇ ਵੀ ਪਤਾ ਲੱਗਿਆ ਹੈ ਕਿ ਮੌਜੂਦਾ ਅਤੇ ਪਹਿਲੇ ਬਹੁਤ ਸਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਧਿਆਂਨ ਵਿੱਚ ਇਹ ਮਾਮਲਾ ਲਿਆਂਦਾ ਜਾ ਚੁੱਕਾ ਹੈ,ਪਰ ਹਿੰਦੂਤਵੀ ਪ੍ਰਭਾਵ ਹੇਠ ਵਿਚਰਦਿਆਂ ਕਿਸੇ ਨੇ ਨੋਟਿਸ ਲੈਣ ਦੀ ਹਿੰਮਤ ਨਹੀ ਕੀਤੀ।