Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Representatives of the Akal College Council and Sikh organizations during a meeting.

ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸਲਾਨਾ ਯਾਦ ਸਬੰਧੀ ਸਮਾਗਮਾਂ ਦਾ ਮਹੌਲ ਗੁਰਮਤਿ ਅਨੁਸਾਰੀ ਰਹੇਗਾ- ਸਿੱਖ ਜਥੇ ਅਤੇ ਪ੍ਰਬੰਧਕ

ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸਲਾਨਾ ਯਾਦ ਸਬੰਧੀ ਸਮਾਗਮਾਂ ਦਾ ਮਹੌਲ ਗੁਰਮਤਿ ਅਨੁਸਾਰੀ ਰਹੇਗਾ- ਸਿੱਖ ਜਥੇ ਅਤੇ ਪ੍ਰਬੰਧਕ

ਚੰਡੀਗੜ੍ਹ – ਅਕਾਲ ਕਾਲਜ ਕੌਂਸਲ ਦੇ ਪ੍ਰਬੰਧਕਾਂ ਅਤੇ ਸਿੱਖ ਜਥਿਆਂ ਦੇ ਨੁਮਾਇੰਦਿਆਂ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 99ਵੀਂ ਯਾਦ ਮੌਕੇ ਗੁਰਮਤਿ ਅਨੁਸਾਰੀ ਮਹੌਲ ਦੀ ਲਗਾਤਾਰਤਾ ਨੂੰ ਕਾਇਮ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਹਰ ਸਾਲ ਇਹਨਾਂ ਸਮਾਗਮਾਂ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਮਸਤੂਆਣਾ ਸਾਹਿਬ ਪਹੁੰਚਦੀਆਂ ਹਨ। ਇਸ ਮੌਕੇ ਪੰਥਕ ਨੁਮਾਇੰਦੇ, ਪ੍ਰਸਿੱਧ ਵਿਦਵਾਨ, ਪ੍ਰਚਾਰਕ, ਕੀਰਤਨੀਏ ਅਤੇ ਢਾਡੀ ਜਥੇ ਵੀ ਹਾਜ਼ਰੀ ਭਰਦੇ ਹਨ ਅਤੇ ਸੰਤ ਅਤਰ ਸਿੰਘ ਜੀ ਵੱਲੋਂ ਗੁਰੂ ਖਾਲਸਾ ਪੰਥ ਲਈ ਕੀਤੀਆਂ ਮਹਾਨ ਘਾਲਣਾਵਾਂ ਨੂੰ ਯਾਦ ਕਰਦੇ ਹਨ। ਮਾਲਵੇ ਦੀ ਧਰਤੀ ’ਤੇ ਇਹ ਜੋੜ ਮੇਲ ਇੱਕ ਵੱਡੇ ਪੰਥਕ ਸਮਾਗਮ ਦਾ ਰੂਪ ਧਾਰਨ ਕਰਦਾ ਹੈ।

Representatives of the Akal College Council and Sikh organizations during a meeting.
ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ ਸਲਾਨਾ ਯਾਦ ਸਮਾਗਮਾਂ ਨੂੰ ਗੁਰਮਤਿ ਅਨੁਸਾਰੀ ਬਣਾਏ ਰੱਖਣ ਸਬੰਧੀ ਵਿਚਾਰ ਕਰਦੇ ਹੋਏ

ਬਿਆਨ ਵਿੱਚ ਕਿਹਾ ਗਿਆ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਇਹ ਜੋੜ ਮੇਲ ਆਮ ਦੁਨਿਆਵੀ ਮੇਲਿਆਂ ਵਾਂਗ ਬਣਦਾ ਜਾ ਰਿਹਾ ਸੀ, ਜਿਸ ਕਾਰਨ ਸ਼ੋਰ-ਸ਼ਰਾਬਾ, ਅਣਉਚਿਤ ਗਤੀਵਿਧੀਆਂ ਅਤੇ ਚੋਰੀ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ। ਇਸ ਸਥਿਤੀ ਨੂੰ ਦੇਖਦੇ ਹੋਏ ਪਿਛਲੇ ਦੋ ਸਾਲਾਂ ਤੋਂ ਇਲਾਕੇ ਦੀ ਸੰਗਤ, ਸਿੱਖ ਜਥਿਆਂ, ਜਥੇਬੰਦੀਆਂ ਅਤੇ ਪ੍ਰਬੰਧਕਾਂ ਨੇ ਸਾਂਝੇ ਉਪਰਾਲੇ ਨਾਲ ਮਹੌਲ ਨੂੰ ਗੁਰਮਤਿ ਅਨੁਸਾਰ ਬਣਾਉਣ ਲਈ ਕੁਝ ਅਹਿਮ ਫੈਸਲੇ ਲਏ।

ਇਨ੍ਹਾਂ ਫੈਸਲਿਆਂ ਵਿੱਚ ਲੰਗਰਾਂ ਅਤੇ ਟਰੈਕਟਰਾਂ ਉੱਤੇ ਲੱਗੇ ਸਪੀਕਰ ਬੰਦ ਕਰਨਾ, ਜੋੜ ਮੇਲੇ ਦੀ ਹਦੂਦ ਵਿੱਚੋਂ ਦੁਨਿਆਵੀ ਸਮਾਨ ਵਾਲੀਆਂ ਦੁਕਾਨਾਂ ਨੂੰ ਬਾਹਰ ਕਰਨਾ, ਝੂਲੇ ਬੰਦ ਕਰਨਾ ਅਤੇ ਉੱਚੀ ਆਵਾਜ਼ ਵਾਲੇ ਸਪੀਕਰਾਂ ’ਤੇ ਰੋਕ ਲਗਾਉਣਾ ਸ਼ਾਮਲ ਹੈ। ਇਹ ਸਾਰੇ ਫੈਸਲੇ ਪ੍ਰਬੰਧਕਾਂ ਅਤੇ ਸੰਗਤ ਵੱਲੋਂ ਸਾਂਝੇ ਤੌਰ ’ਤੇ ਲਾਗੂ ਕੀਤੇ ਗਏ, ਜਿਸ ਦੀ ਦੂਰ-ਦਰਾਜ਼ ਤੋਂ ਆਈ ਸੰਗਤ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।

ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ.ਜਸਵੰਤ ਸਿੰਘ ਖਹਿਰਾ, ਸਿੱਖ ਜਥਾ ਮਾਲਵਾ ਤੋਂ ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਦਰਬਾਰ-ਏ-ਖਾਲਸਾ ਜਥੇਬੰਦੀ ਤੋਂ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਸਿੱਖ ਵਕੀਲ ਸ੍ਰ.ਜਗਮੀਤ ਸਿੰਘ ਨੇ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਮਹੌਲ ਸਬੰਧੀ ਸੰਗਤੀ ਫੈਸਲੇ ਇਸ ਸਾਲ ਵੀ ਲਾਗੂ ਰਹਿਣਗੇ ਅਤੇ ਅਗਾਂਹ ਤੋਂ ਵੀ ਪ੍ਰਬੰਧਕ ਇਨ੍ਹਾਂ ਫੈਸਲਿਆ ਨੂੰ ਅਮਲੀ ਰੂਪ ਵਿੱਚ ਜਾਰੀ ਰੱਖਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਜੋੜ ਮੇਲਿਆਂ ਦਾ ਮਹੌਲ ਵੀ ਗੁਰਮਤਿ ਅਨੁਸਾਰੀ ਕਰਨ ਦੀ ਲੋੜ ’ਤੇ ਵਿਚਾਰ ਕੀਤੀ ਗਈ। ਇਸਦੇ ਨਾਲ ਹੀ ਸ੍ਰ. ਖਹਿਰਾ ਨੇ ਕਿਹਾ ਕਿ ਆਉਣ ਵਾਲੇ ਸਾਲ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੀਆਂ ਦੀ ਸੌ ਸਾਲਾ ਯਾਦ ਨੂੰ ਮੁੱਖ ਰੱਖਦਿਆਂ ਸਮਾਗਮਾਂ ਦੀ ਲੜੀ ਜਾਰੀ ਰੱਖੀ ਜਾਏਗੀ ਜਿਸ ਵਿਚ ਤਖ਼ਤ ਸਾਹਿਬਾਨ ਉਪਰ ਜਥੇਦਾਰਾਂ ਦੀ ਨਿਯੁਕਤੀ ਦੇ ਵਿਧੀ ਵਿਧਾਨ ਸਮੇਤ ਗੁਰੂ ਖਾਲਸਾ ਪੰਥ ਦੇ ਹੋਰ ਅਹਿਮ ਮਸਲਿਆਂ ਸਬੰਧੀ ਵੀ ਵਿਚਾਰ ਗੋਸ਼ਟੀਆਂ ਕੀਤੀਆਂ ਜਾਣਗੀਆਂ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਸਤੂਆਣਾ ਸਾਹਿਬ ਜੋੜ ਮੇਲੇ ਦੇ ਮਾਹੌਲ ਵਿੱਚ ਆਈ ਸਿਫਤੀ ਤਬਦੀਲੀ ਤੋਂ ਕੁਝ ਕੁ ਸਖਸ਼ ਨਾ-ਖੁਸ਼ ਹਨ ਜੋ ਨਹੀਂ ਚਾਹੁੰਦੇ ਕਿ ਇੱਥੋਂ ਦਾ ਮਹੌਲ ਗੁਰਮਤਿ ਅਨੁਸਾਰੀ ਹੋਵੇ। ਉਹਨਾਂ ਵੱਲੋਂ ਫੈਲਾਈਆਂ ਜਾ
ਅਕਾਲੀ ਦਲ ਦੀ ਪੁਨਰ ਸੁਰਜੀਤੀ 'ਤੇ ਮਸਤੂਆਣਾ ਸਾਹਿਬ ਵਿਖੇ ਤਿੰਨ ਦਿਨਾਂ ਵਿਚਾਰ ਗੋਸ਼ਟੀ ਸ਼ੁਰੂ ਹੋਈ ਹੈ ਜਿਸ ਦੇ ਤੀਜੇ ਦਿਨ ਦਾ ਲੇਖਾ-ਜੋਖਾ ਇਸ ਖਬਰ ਵਿਚ ਪੜ੍ਹੋ।
ਅਕਾਲੀ ਦਲ ਦੀ ਪੁਨਰ ਸੁਰਜੀਤੀ 'ਤੇ ਮਸਤੂਆਣਾ ਸਾਹਿਬ ਵਿਖੇ ਤਿੰਨ ਦਿਨਾਂ ਵਿਚਾਰ ਗੋਸ਼ਟੀ ਸ਼ੁਰੂ ਹੋਈ ਹੈ ਜਿਸ ਦੇ ਦੂਜੇ ਦਿਨ ਦਾ ਲੇਖਾ-ਜੋਖਾ ਇਸ ਖਬਰ ਵਿਚ ਪੜ੍ਹੋ।
ਅਕਾਲੀ ਦਲ ਦੀ ਪੁਨਰ ਸੁਰਜੀਤੀ 'ਤੇ ਮਸਤੂਆਣਾ ਸਾਹਿਬ ਵਿਖੇ ਤਿੰਨ ਦਿਨਾਂ ਵਿਚਾਰ ਗੋਸ਼ਟੀ ਸ਼ੁਰੂ ਹੋਈ ਹੈ ਜਿਸ ਦੇ ਪਹਿਲੇ ਦਿਨ ਦਾ ਲੇਖਾ-ਜੋਖਾ ਇਸ ਖਬਰ ਵਿਚ ਪੜ੍ਹੋ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: