Site icon Sikh Siyasat News

ਆਰ.ਐੱਸ. ਐੱਸ ਆਪਣੇ ਦਮ ’ਤੇ ਅੱਗੇ ਵਧ ਰਹੀ ਹੈ ਅਤੇ ਇਸਦਾ ਮੁੱਖ ਮੰਤਵ ਹਿੰਦੂ ਸਮਾਜ ਨੂੰ ਇਕਜੁੱਟ ਕਰਨਾ ਹੈ: ਭਾਗਵਤ

ਕਾਨਪੁਰ(15 ਫਰਵਰੀ, 2015): ਕੱਟੜ ਹਿੰਦੂਤਵੀ ਸੰਘਠਨ ਆਰ.ਐੱਸ. ਐੱਸ ਦਾ ਚਾਰ ਦਿਨਾ ‘ਰਾਸ਼ਟਰ ਰਸ਼ਕਾ ਸੰਗਮ’ ਸਮਾਗਮ ਅੱਜ ਇੱਥੇ ਸ਼ੁਰੂ ਹੋ ਗਿਆ ਹੈ। ਸੰਘ ਮੁਖੀ ਮੋਹਨ ਭਾਗਵਤ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਰ ਐਸ ਐਸ ਦਾ ਮੁੱਖ ਮੰਤਵ ਹਿੰਦੂ ਸਮਾਜ ਨੂੰ ਇਕਜੁੱਟ ਕਰਨਾ ਹੈ ਅਤੇ ਛੇਤੀ ਹੀ ਇਸ ਸੰਸਥਾ ਦਾ ਵਿਸਥਾਰ ਕੀਤਾ ਜਾਵੇਗਾ।

ਸੰਘ ਮੁਖੀ ਮੋਹਨ ਭਾਗਵਤ ਸਮਾਗਮ ਨੂੰ ਸੰਬੋਧਨ ਕਰਦਿਆਂ

ਭਾਗਵਤ ਨੇ ਕਿਹਾ ਕਿ ਲੋਕਾਂ ਦੀਆਂ ਆਰ ਐਸ ਐਸ ਤੋਂ ਉਮੀਦਾਂ ਲਗਾਤਾਰ ਵਧ ਰਹੀਆਂ ਹਨ ਅਤੇ ਇਹ ਸੰਸਥਾ ਹਮੇਸ਼ਾ ਆਪਣੇ ਦਮ ’ਤੇ ਅੱਗੇ ਵਧਦੀ ਰਹੀ ਹੈ।

 ਭਾਗਵਤ ਅਨੁਸਾਰ ਆਰ ਐਸ ਐਸ ਹਿੰਦੂ ਸਮਾਜ ਨੂੰ ਸਵੈ-ਨਿਰਭਰ, ਬੇਖੌਫ਼ ਅਤੇ ਦੇਸ਼ ਲਈ ਜਿਊਣ ਅਤੇ ਜਾਨਾਂ ਕੁਰਬਾਨ ਕਰਨ ਵਾਲੀ ਕੌਮ ਬਣਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸੰਘ ਵਿੱਚ ਸ਼ਾਮਲ ਹਰ ਵਿਅਕਤੀ ਭਾਵੇਂ ਕਿਸੇ ਵੀ ਜਾਤ ਜਾਂ ਖੇਤਰ ਦਾ ਹੋਵੇ, ਹਮੇਸ਼ਾ ਇਕਜੁੱਟ ਰਹਿਣਗੇ। ਉਨ੍ਹਾਂ ਕਿਹਾ ਕਿ ਆਰ ਐਸ ਐਸ ਸ਼ਾਖਾ ਦਾ ਮਤਲਬ ਹੀ ਇਕਜੁੱਟਤਾ ਦਾ ਪ੍ਰਗਟਾਵਾ ਹੈ ਅਤੇ ਸਾਡੇ ਅੱਗੇ ਸਿਰਫ ਭਗਵੇ ਰੰਗ ਦਾ ਝੰਡਾ ਹੁੰਦਾ ਹੈ ਜੋ ਕਿ ਸਾਡੇ ਮਾਨ ਦਾ ਚਿੰਨ੍ਹ ਹੈ।

ਭਾਗਵਤ ਨੇ ਕਿਹਾ ਕਿ ਜਦੋਂ ਵੀ ਆਰ ਐਸ ਐਸ ਵੱਲੋਂ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਸੰਘ ਆਪਣੀ ਸਮਰੱਥਾ ਦਾ ਇਜ਼ਹਾਰ ਕਰਨਾ ਚਾਹੁੰਦਾ ਹੈ।

ਉਸਨੇ ਕਿਹਾ ਕਿ ਸਮਰੱਥਾ ਦਾ ਇਜ਼ਹਾਰ ਸਿਰਫ ਉਨ੍ਹਾਂ ਨੂੰ ਕਰਨਾ ਪੈਂਦਾ ਹੈ ਜਿਨ੍ਹਾਂ ਦੀ ਤਾਕਤ ’ਤੇ ਸ਼ੱਕ ਹੋਵੇ ਅਤੇ ਆਰ ਐਸ ਐਸ ਸੰਪੂਰਨ ਸੰਸਥਾ ਹੈ ਅਤੇ ਉਸ ਨੂੰ ਸਮਰੱਥਾ ਦਾ ਪ੍ਰਗਟਾਵਾ ਕਰਨ ਦੀ ਜ਼ਰੂਰਤ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version