Site icon Sikh Siyasat News

ਪੰਜਾਬ ਦਾ ਜਲ ਸੰਕਟ ਫਿਰੋਜ਼ਪੁਰ ਜਿਲ੍ਹੇ ਦੀ ਸਥਿਤੀ

ਪਾਣੀ ਦੇ ਸੰਕਟ ਨੂੰ ਲੈ ਕੇ ਦੁਨੀਆਂ ਦਾ ਹਰ ਖਿੱਤਾ ਚਿੰਤਿਤ ਹੈ। ਹਰ ਸਾਲ ਗਰਮੀ ਦੀ ਸ਼ੁਰੂਆਤ ਹੋਣ ‘ਤੇ ਪਾਣੀ ਦਾ ਸੰਕਟ ਵਧੇਰੇ ਮਹਿਸੂਸ ਹੋਣ ਲੱਗ ਜਾਂਦਾ ਹੈ। ਸਾਨੂੰ ਪਾਣੀ ਦੀ ਲੋੜ ਹੁਣ ਦੇ ਸਮੇਂ ਵਿਚ ਹੀ ਨਹੀਂ, ਸਗੋਂ ਆਉਣ ਵਾਲੇ ਸਮੇਂ ਵਿੱਚ ਵੀ ਹੈ।
ਜੇਕਰ ਅਸੀਂ ਅੱਜ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕਰਾਂਗੇ ਤਾਂ ਹੀ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਿਆ ਰਹੇਗਾ। ਜੇਕਰ ਪੰਜਾਬ ਵਿੱਚ ਪਾਣੀ ਦੇ ਹਾਲਾਤਾਂ ਦਾ ਜ਼ਿਕਰ ਕਰੀਏ ਤਾਂ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੇ ਅੰਕੜੇ ਦੱਸਦੇ ਹਨ ਕਿ ਇਸ ਦੇ ਸਾਰੇ ਬਲਾਕ ਹੀ ਅਤਿ ਸ਼ੋਸ਼ਿਤ ਸਥਿਤੀ ਵਿਚ ਹਨ।
ਜ਼ਿਲੇ ਦੇ ਬਲਾਕਾਂ ਦੀ ਪਾਣੀ ਕੱਢਣ ਦੀ ਦਰ ਇਸ ਤਰਾਂ ਹੈ:-
2017 2020
1. ਫਿਰੋਜ਼ਪੁਰ 132% 102%
2. ਘੱਲ ਖੁਰਦ 198% 122%
3. ਗੁਰੂ ਹਰ 117% 106%
ਸਹਾਇ
4. ਮਖੂ 149% 132%
5. ਮਮਦੋਟ 154% 170% 6. ਜ਼ੀਰਾ 259% 251%
ਧਰਤੀ ਹੇਠੋਂ ਪਾਣੀ ਕੱਢਣ ਦੀ ਦਰ:
ਫਿਰੋਜ਼ਪੁਰ ਜ਼ਿਲ੍ਹੇ ਦੀ ਧਰਤੀ ਹੇਠੋਂ ਪਾਣੀ ਕੱਢਣ ਦੀ ਦਰ 133% ਹੈ। ਜ਼ਿਲ੍ਹੇ ਦੇ ਤਿੰਨ ਪੱਤਣਾਂ ਵਿੱਚੋਂ ਦੋ ਪੱਤਣ ਵਿੱਚ ਹੀ ਪਾਣੀ ਬਚਿਆ ਹੈ, ਪਹਿਲੇ ਪੱਤਣ ਵਿਚ 131.6 ਲੱਖ ਏਕੜ ਫੁੱਟ ਤੇ ਦੂਸਰੇ ਪੱਤਣ ਵਿਚ 63.85 ਲੱਖ ਏਕੜ ਫੁੱਟ ਮੌਜੂਦ ਹੈ।
ਝੋਨੇ ਹੇਠ ਰਕਬਾ :
ਇਸ ਜ਼ਿਲੇ ਦਾ ਝੋਨੇ ਹੇਠ 88% ਰਕਬਾ ਹੈ, ਜਿਸ ਨਾਲ ਜਮੀਨ ਹੇਠਲਾ ਪਾਣੀ ਵੱਧ ਕੱਢਿਆ ਜਾ ਰਿਹਾ ਹੈ।
ਜੰਗਲ ਹੇਠ ਰਕਬਾ :
ਜ਼ਿਲ੍ਹੇ ਦਾ ਰੁੱਖਾਂ ਹੇਠ ਰਕਬਾ 1.03% , ਜੋ ਕਿ ਮਾਹਿਰਾਂ ਮੁਤਾਬਿਕ 33% ਹੋਣਾ ਚਾਹੀਦਾ ਹੈ।
ਯੂਰੇਨੀਅਮ ਦੀ ਮਾਰ
ਭਾਰਤ ਸਰਕਾਰ ਦੀ ਰਿਪੋਰਟ ਅਨੁਸਾਰ ਨੀਰੀ (NEERI) ਅਤੇ ਭਾਭਾ ਪਰਮਾਣੂ ਖੋਜ ਕੇਂਦਰ (BARC) ਦੁਆਰਾ ਕੀਤੇ ਰਸਾਇਣਕ ਵਿਸ਼ਲੇਸ਼ਣ ਦੱਸਦੇ ਹਨ ਕਿ ਜ਼ਿਲੇ ਅੰਦਰ ਯੂਰੇਨੀਅਮ ਅਤੇ ਭਾਰੀ ਧਾਤਾਂ ਦੀ ਸੀਮਾ ਹੱਦ ਤੋਂ ਵੱਧ ਹੈ, ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ।
ਫਿਰੋਜ਼ਪੁਰ ਜ਼ਿਲੇ ਵਿੱਚ ਪਾਣੀ ਦੀ ਘਟਦੀ ਦਰ ਚਿੰਤਾਜਨਕ ਸਥਿਤੀ ਬਿਆਨ ਕਰਦੀ ਹੈ , ਇਸ ਲਈ ਸਾਨੂੰ ਇਸਦੇ ਹੱਲ ਜਲਦੀ ਹੀ ਕਰਨੇ ਪੈਣੇ ਹਨ।
ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਸੀਂ ਨਿੱਜੀ ਤੌਰ ਤੇ ਉਪਰਾਲੇ ਕਰ ਸਕਦੇ ਹਾਂ ਜਿਵੇਂ ਬਰਸਾਤੀ ਪਾਣੀ ਨੂੰ ਜ਼ਮੀਨਦੋਜ਼ ਕਰ ਕੇ ਅਤੇ ਝਿੜੀਆ ਲਗਾ ਕੇ। ਇਸ ਦੇ ਸੰਬੰਧ ਵਿੱਚ ਤੁਸੀਂ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ।
ਸੰਪਰਕ: 9056684184

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version