ਚੰਡੀਗੜ੍ਹ: ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਦੀਆਂ ਸਮਾਜਵਾਦੀ ਪਾਰਟੀਆਂ- ਸੀ.ਪੀ.ਆਈ., ਸੀ.ਪੀ.ਆਈ. (ਐਮ) ਅਤੇ ਆਰ.ਐਮ.ਪੀ.ਆਈ. ਨੇ ਬੁੱਧਵਾਰ ਨੂੰ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੀ.ਪੀ.ਆਈ. 25 ਸੀਟਾਂ, ਸੀ.ਪੀ.ਆਈ.(ਐਮ) 14 ਸੀਟਾਂ ਅਤੇ ਆਰ.ਐਮ.ਪੀ.ਆਈ. 13 ਸੀਟਾਂ ‘ਤੇ ਲੜੇਗੀ।
ਜਲੰਧਰ ਵਿਖੇ ਮੀਡੀਆ ਨਾਲ ਗੱਲ ਕਰਦੇ ਹੋਏ ਸੀ.ਪੀ.ਆਈ. ਦੇ ਹਰਦੇਵ ਸਿੰਘ ਅਰਸ਼ੀ, ਸੀ.ਪੀ.ਆਈ. (ਐਮ.) ਦੇ ਚਰਨ ਸਿੰਘ ਵਿਰਦੀ ਅਤੇ ਆਰ.ਐਮ.ਪੀ.ਆਈ. ਦੇ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਉਹ ਇਕੱਠੇ ਚੋਣ ਲੜਨਗੇ ਤਾਂ ਜੋ ਲੋਕਾਂ ਨੂੰ ਖੱਬੇਪੱਖੀ ਜਮਹੂਰੀ ਬਦਲ ਮਿਲ ਸਕੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ, ਕਾਂਗਰਸ ਅਤੇ ਆਮ ਪਾਰਟੀ ਵੋਟਰਾਂ ਨੂੰ ‘ਜਾਅਲੀ’ ਸੁਪਨੇ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਨਵ-ਉਦਾਰਵਾਦ ਦੀਆਂ ਪੈਰੋਕਾਰ ਹਨ।
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Punjab Polls 2017: Left Alliance Declares Its List Of Candidates For 52 Seats …