Site icon Sikh Siyasat News

ਭਾਈ ਪਰਮਜੀਤ ਸਿੰਘ ਪੰਮੇ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਨੇ ਟੀਮ ਤਿਆਰ ਕੀਤੀ

ਪਰਮਜੀਤ ਸਿੰਘ ਪੰਮਾ ਪੁਰਤਗਾਲ ਸਰਕਾਰ ਦੀ ਹਿਰਾਸਤ ਵਿੱਚ

ਪਟਿਆਲਾ (20 ਜਨਵਰੀ, 2016): ਬਰਤਾਨੀਆ ਵਿੱਚ ਸਿਆਸੀ ਸ਼ਰਨ ਲੈਕੇ ਰਹਿ ਰਹੇ ਇੰਟਰਪੋਲ ਵੱਲੋਂ ਭਾਰਤ ਸਰਕਾਰ ਦੇ ਕਹਿਣ ‘ਤੇ ਪੁਰਤਗਾਲ ਵਿੱਚ ਗ੍ਰਿਫਤਾਰ ਕੀਤੇ ਭਾਈ ਪਰਮਜੀਤ ਸਿੰਘ ਪੰਮਾ ਨੂੰ ਪੰਜਾਬ ਲਿਆਉਣ ਲਈ ਪੰਜਾਬ ਪੁਲਿਸ ਦੀ ਚਾਰ ਮੈਂਬਰੀ ਟੀਮ ਇਕ-ਦੋ ਦਿਨਾਂ ‘ਚ ਪੁਰਤਗਾਲ ਜਾਵੇਗੀ ।

ਮੀਡੀਆ ਵਿੱਚ ਨਸ਼ਰ ਜਾਣਕਾਰੀ ਅਨੁਸਾਰ ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਤੋਂ ਲੋੜੀਦੀ ਮਨਜ਼ੂਰੀ ਲੈ ਲਈ ਹੈ। ਸਰਕਾਰੀ ਸੂਤਰਾਂ ਅਨੁਸਾਰ ਪੁਰਤਗਾਲ ਜਾਣ ਵਾਲੀ ਪੰਜਾਬ ਪੁਲਿਸ ਦੀ ਟੀਮ ਦੀ ਅਗਵਾਈ ਪਟਿਆਲਾ ਰੇਂਜ ਦੇ ਡੀ. ਆਈ. ਜੀ. ਬਲਕਾਰ ਸਿੰਘ ਸਿੱਧੂ ਕਰਨਗੇ, ਇਸ ਤੋਂ ਇਲਾਵਾ ਟੀਮ ‘ਚ ਮੁਹਾਲੀ ਦੇ ਐਸ. ਪੀ. ਅਸ਼ੀਸ਼ ਕਪੂਰ, ਰਾਜਪੁਰਾ ਦੇ ਡੀ. ਐਸ. ਪੀ. ਆਰ. ਐਸ. ਸੋਹਲ ਤੇ ਪਟਿਆਲਾ ਸੀ. ਆਈ. ਏ. ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਸ਼ਾਮਿਲ ਹਨ ।

ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇਸ ਟੀਮ ਨੂੰ ਬਣਾਇਆ ਹੈ ।ਪੰਜਾਬ ਪੁਲਿਸ ਅਨੁਸਾਰ ਪਰਮਜੀਤ ਸਿੰਘ ਪਟਿਆਲਾ ਵਿੱਚ ਹੋਈ ਕਤਲ ਦੀ ਵਾਰਦਾਤ ਵਿੱਚ ਉਸਦਾ ਹੱਥ ਹੈ, ਜਿਸ ਕਰਕੇ ਪੰਜਾਬ ਪੁਲਿਸ ਉਸਦੀ ਭਾਰਤ ਹਵਾਲਗੀ ਦੀ ਮੰਗ ਕਰ ਰਹੀ ਹੈ।

ਜ਼ਿਕਰਯੋਗ ਹੈ ਜਿਨ੍ਹਾਂ ਕੇਸਾਂ ਵਿੱਚ ਪੰਜਾਬ ਪੁਲਿਸ ਅਤੇ ਭਾਰਤ ਸਰਕਾਰ ਭਾਈ ਪੰਮਾ ਦੀ ਭਾਰਤ ਹਵਾਲਗੀ ਚਾਹੁੰਦੀ ਹੈ ਉਨ੍ਹਾਂ ਵਿੱਚੋਂ ( ਰੁਲਦਾ ਕਤਲ ਅਤੇ ਬੰਬ ਧਮਾਕਾ ਕੇਸ ) ਸਾਰੇ ਸਹਿ-ਦੋਸ਼ੀ ਭਾਰਤੀ ਅਦਾਲਤ ਵਲੋਂ 2012, 2014 ਅਤੇ 2015 ਵਿਚ ਬੇਕਸੂਰ ਪਾਏ ਗਏ ਤੇ ਇਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version