ਲੁਧਿਆਣਾ: 9 ਸਾਲਾਂ ਬਾਅਦ 31 ਅਕਤੂਬਰ, 2017 ਨੂੰ ਇੰਗਲੈਂਡ ਤੋਂ ਪਰਤੇ ਜੰਮੂ ਦੇ ਸਿੱਖ ਨੌਜਵਾਨ ਤਲਜੀਤ ਸਿੰਘ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਬਾਹਰ ਨਹੀਂ ਆਉਣ ਦਿੱਤਾ ਸੀ। ਬਾਅਦ ‘ਚ ਉਸਨੂੰ ਬਾਘਾਪੁਰਾਣਾ ਪੁਲਿਸ ਆਪਣੇ ਨਾਲ ਲੈ ਆਈ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ 6 ਨਵੰਬਰ ਤਕ ਉਸਦਾ ਪੁਲਿਸ ਰਿਮਾਂਡ ਲੈ ਲਿਆ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕੱਲ੍ਹ (2 ਨਵੰਬਰ, 2017 ਨੂੰ) ਸਿੱਖ ਸਿਆਸਤ ਨਿਊਜ਼ (SSN) ਨੂੰ ਫੋਨ ‘ਤੇ ਦੱਸਿਆ ਕਿ ਬਾਘਾਪੁਰਾਣਾ ਪੁਲਿਸ ਨੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ ਤਲਜੀਤ ਸਿੰਘ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਤਲਜੀਤ ਸਿੰਘ ਦਾ ਭਰਾ ਤਰਲੋਕ ਸਿੰਘ, ਜੋ ਕਿ ਇਸ ਵੇਲੇ ਜ਼ਮਾਨਤ ‘ਤੇ ਹੈ, ਵੀ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਦਰਜ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ।
ਤਰਲੋਕ ਸਿੰਘ ਨੇ ਸਿੱਖ ਸਿਆਸਤ ਨਿਊਜ਼ ਨਾਲ ਫੋਨ ‘ਤੇ ਗੱਲ ਕਰਦਿਆਂ ਦੱਸਿਆ, “ਮੈਂ ਵੀ ਇਹੋ ਜਿਹੇ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹਾਂ। ਮੇਰੀ ਪੁੱਛਗਿੱਛ ਵਿਚ ਵੀ ਪੰਜਾਬ ਪੁਲਿਸ ਮੇਰੇ ਕੋਲੋਂ ਪਰਮਜੀਤ ਸਿੰਘ ਪੰਮਾ ਬਾਰੇ ਪੁੱਛ ਰਹੀ ਸੀ। ਮੈਨੂੰ ਇਸ ਬਾਰੇ ਕੁਝ ਵੀ ਨਹੀਂ ਸੀ ਪਤਾ ਮੈਂ ਪੁਲਿਸ ਨੂੰ ਕਿਹਾ ਕਿ ਉਹ ਮੇਰੇ ਭਰਾ ਨਾਲ ਲੰਡਨ ‘ਚ ਗੱਲ ਕਰ ਲੈਣ। ਪੁਲਿਸ ਨੇ ਆਪਣੀ ‘ਤਸੱਲੀ’ ਲਈ ਮੇਰੇ ਭਰਾ ਨਾਲ ਫੋਨ ‘ਤੇ ਸੰਪਰਕ ਕੀਤਾ ਕਿ ਉਹ ਪਰਮਜੀਤ ਸਿੰਘ ਪੰਮਾ ਦੇ ਸੰਪਰਕ ‘ਚ ਤਾਂ ਨਹੀਂ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: