Site icon Sikh Siyasat News

ਪਠਾਨਕੋਟ ਫੌਜੀ ਹਵਾਈ ਅੱਡਾ ਹਮਲਾ : ਭਾਰਤੀ ਗ੍ਰਹਿ ਮੰਤਰੀ ਸਮੇਤ ਹੋਰ ਰਾਜਸੀ ਆਗੂਆਂ ਦੇ ਬਿਆਨ  

ਪਠਾਨਕੋਟ ਫੌਜੀ ਹਵਾਈ ਅੱਡੇ ਹਮਲੇ ਵਿੱਚ ਚੱਲ ਰਿਹਾ ਮੁਕਾਬਲਾ ਖਤਮ ਹੋਇਆ

ਚੰਡੀਗੜ੍ਹ (2 ਜਨਵਰੀ, 2015): ਅੱਜ ਸਵੇਰੇ 3 ਵਜੇ ਦੇ ਕਰੀਬ ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਫੌਜੀ ਵਰਦੀ ਵਿੱਚ ਆਏ ਹਮਲਾਵਰਾਂ ਵੱਲੋਂ ਹਵਾਈ ਅੱਡੇ ਅੰਦਰ ਵੜ ਕੇ ਹਮਲਾ ਕਰਨ ਤੋਂ ਬਾਅਦ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ। ਹੁਣ ਤੱਕ ਭਾਰਤੀ ਫੌਜ, ਹਵਾਈ ਫੌਜ, ਨੈਸ਼ਨਲ ਸਕਿਉਰਿਟੀ ਗਾਰਡਾਂ ਅਤੇ ਹਮਲਾਵਰਾਂ ਵਿੱਚ ਹੋਈ ਲੜਾਈ ਵਿੱਚ ਪੰਜ ਹਮਲਾਵਰ ਅਤੇ ਤਿੰਨ ਸੁਰੱਖਿਆ ਜਵਾਨਾਂ ਦੀ ਮੌਤ ਹੋ ਗਈ ਹੈ।

ਪਠਾਨਕੋਟ ਫੌਜੀ ਹਵਾਈ ਅੱਡਾ ਹਮਲਾ

ਇਸ ਹਮਲੇ ਸਬੰਧੀ ਬੋਲਦਿਆਂ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਹੋਏ ਹਮਲੇ ਪਿਛੇ ਪਾਕਿਸਤਾਨੀ ਖਾੜਕੂ ਜੱਥੇਬੰਦੀ ਜੈਸ਼-ਏ–ਮੁਹੰਮਦ ਦਾ ਹੱਥ ਹੋ ਸਕਦਾ ਹੈ।ਉਨ੍ਹਾਂ ਕਿਹਾ ਭਾਰਤ ਇਸ ਹਮਲੇ ਦਾ ਮੁੰਹ ਤੌੜ ਜਵਾਬ ਦੇ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ ਅਤੇ ਇਸ ਨਾਲ ਚੰਗੇ ਸਬੰਧ ਚਾਹੁੰਦੇ ਹਾਂ। ਪਰ ਜੇਕਰ ਪਾਕਿਸਤਾਨ ਸਾਡੇ ਮੁਲਕ ‘ਤੇ ਹਮਲਾ ਕਰਦਾ ਹੈ ਤਾਂ ਇਸਦਾ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ।

ਪੱਤਰਕਾਰ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੂਸ਼ੀ ਹੈ ਕਿ ਭਾਰਤੀ ਫੌਜ, ਹਵਾਈ ਫੌਜ, ਨੈਸ਼ਨਲ ਸਕਿਉਰਿਟੀ ਗਾਰਡ ਅਤੇ ਪੰਜਾਬ ਪੁਲਿਸ ਮਿਲਕੇ ਵਧੀਆ ਢੰਗ ਨਾਲ ਹਮਲਾਵਰਾਂ ਦਾ ਮੁਕਾਬਲਾ ਕਰ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਮਲੇ ‘ਤੇ ਬੋਲਦੇ ਹੋਏ ਕਿਹਾ ਹੈ ਕਿ ਹਮਲਾਵਰਾਂ ਦੀ ਘੁਸਪੈਠ ਰੋਕਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਪੁਲਸ ਪਹਿਲਾਂ ਹੀ ਅਲਰਟ ਹੋ ਗਈ ਸੀ। ਬਾਦਲ ਨੇ ਕਿਹਾ ਕਿ ਹਮਲਾਵਰ  ਪੰਜਾਬ ਤੋਂ ਨਹੀਂ ਹਨ ਅਤੇ ਇਹ ਪਾਕਿਸਤਾਨ ਤੋਂ ਆਏ ਹਨ ਅਤੇ ਇਨ੍ਹਾਂ ਦੀ ਘੁਸਪੈਠ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ ਸਰਹੱਦ ਸੀਲ ਕੀਤੀ ਜਾਣੀ ਚਾਹੀਦੀ ਹੈ।

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਹਮਲੇ ਲਈ ਪਾਕਿਸਤਾਨ ਲਈ ਜਿਮੇਵਾਰ ਹੈ ਅਤੇ ਪਾਕਿਸਤਾਨ ਲੱਗਦੀ ਸਰਹੱਦ ਸੀਲ ਕਰ ਦੇਣੀ ਚਾਹੀਦੀ ਹੈ।

ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਕਿਹਾ ਕਿ ਮੈਂ ਇਸ ਸਮੇਂ ਕੋਈ ਰਾਜਨੀਤਕ ਗੱਲ ਨਹੀ ਕਰਨੀ, ਇਹ ਹਮਲਾ ਦੇਸ਼ ‘ਤੇ ਹੋਇਆ, ਇਸ ਸਮੇਂ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਅੱਜ ਮੈਂ ਕਿਸੇ ਨੂੰ ਇਸ ਲਈ ਜਿਮੇਵਾਰ ਠਹਿਰਾਵਾਂ, ਇਹ ਗਲਤ ਹੈ। ਇਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਖੂਫੀਆ ਏਜ਼ੰਸੀ ਦੀਅ ਸਫਲਤਾ ਹੈ ਜਾਂ ਫਿਰ ਕੋਈ ਹੋਰ। ਪੰਜਾਬ ਵਿੱਚ ਪੰਜਾਂ ਮਹੀਨਿਆਂ ਵਿੱਚ ਇਹ ਦੂਜੀ ਵਾਰ ਹਮਲਾ ਹੋਇਆ ਹੇ।

ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ  ਹਮਲੇ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਹ ਪਾਕਿਸਤਾਨ ਦੀ ਕਾਇਰਤਾਪੂਰਨ ਕਾਰਵਾਈ ਹੈ। ਸਾਨੂੰ ਆਪਣੇ ਜਵਾਨਾਂ ‘ਤੇ ਮਾਣ ਹੈ। ਭਾਰਤ ਦੇ ਜਵਾਨਾਂ ਨੇ ਹਮਲਾਵਰਾਂ ਦਾ ਮੁੰਹ ਤੋੜ ਜਵਾਬ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version