Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Talk with Parmjeet Singh Gazi

ਪਾਕਿਸਤਾਨ ਨੇ ਕੀਤਾ ਨਵੀਂ ਰਾਕਟ ਫੋਜ਼ ਕਮਾਂਡ ਦਾ ਐਲਾਨ: ਭਾਰਤ ਨੇ ਕਿਹਾ ਅਸੀਂ ਵੀ ਸੁਦਰਸ਼ਨ ਚੱਕਰ ਬਣਾ ਰਹੇ ਹਾਂ

ਪਾਕਿਸਤਾਨ ਨੇ ਕੀਤਾ ਨਵੀਂ ਰਾਕਟ ਫੋਜ਼ ਕਮਾਂਡ ਦਾ ਐਲਾਨ: ਭਾਰਤ ਨੇ ਕਿਹਾ ਅਸੀਂ ਵੀ ਸੁਦਰਸ਼ਨ ਚੱਕਰ ਬਣਾ ਰਹੇ ਹਾਂ

 

 

13 ਅਗਸਤ 2025 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਆਰਮੀ ਰਾਕੇਟ ਫੋਰਸ ਕਮਾਂਡ (ARFC) ਬਣਾਉਣ ਦਾ ਐਲਾਨ ਕੀਤਾ ਹੈ—ਜਿਸਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਰਾਕੇਟ ਫੋਰਸ (PLARF) ਤੋਂ ਪ੍ਰੇਰਿਤ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਐਲਾਨ ਨਾਲ ਦੱਖਣੀ ਏਸ਼ੀਆ ਦੇ ਫੌਜੀ ਸੰਤੁਲਨ ਅਤੇ ਭਾਰਤ ਦੀ ਸੁਰੱਖਿਆ ਤਿਆਰੀਆਂ ਬਾਰੇ ਚਰਚਾਵਾਂ ਛਿੜ ਗਈਆਂ ਹਨ।

ਇਸ ਮਸਲੇ ਦੀ ਪੜਚੋਲ ਕਰਨ ਲਈ ਪੱਤਰਕਾਰ ਮਨਦੀਪ ਸਿੰਘ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਇਹ ਖਾਸ ਗੱਲਬਾਤ ਕੀਤੀ ਹੈ ਤਾਂ ਜੋ ਇਸ ਐਲਾਨ ਦੀ ਹਕੀਕਤ ਨੂੰ ਸਮਝਾਇਆ ਜਾ ਸਕੇ।

ਵਿਚਾਰੇ ਗਏ ਪ੍ਰਮੁੱਖ ਨੁਕਤੇ:

  • ਰਾਕੇਟ ਫੋਰਸ ਕਮਾਂਡ ਆਖਿਰ ਹੈ ਕੀ?
  • ਕੀ ਪਾਕਿਸਤਾਨ ਦਾ ਐਲਾਨ ਚੀਨ ਦੀ ਰਾਕਟ ਫੋਰਸ ਤੋਂ ਪ੍ਰੇਰਿਤ ਹੈ?
  • ਇਸ ਐਲਾਨ ਦਾ ਭਾਰਤ ਦੀ ਹਵਾਈ ਸੁਰੱਖਿਆ ਪ੍ਰਣਾਲੀ ਉੱਤੇ ਕੀ ਅਸਰ ਪਵੇਗਾ?
  • ਕੀ ਪਾਕਿਸਤਾਨ ਦਾ ਐਲਾਨ ਸੱਚੀਂ ਇਕ ਵੱਡੀ ਪੁਲਾਂਘ (ਗੇਮਚੇਂਜਰ) ਹੈ ਜਾਂ ਮਹਿਜ਼ ਪ੍ਰਚਾਰ (ਪ੍ਰਾਪੇਗੰਡਾ) ਹੈ?
  • ਪਾਕਿਸਤਾਨ ਦੀ ਰਾਕਟ ਫੋਰਸ ਦੇ ਐਲਾਨ ਨਾਲ ਦੱਖਣੀ ਏਸ਼ੀਆ ਦੇ ਰਣਨੀਤਕ ਤਵਾਜ਼ਨ ਉੱਤੇ ਕੀ ਅਸਰ ਪਵੇਗਾ?
  • ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ 2025 ਦੇ ਭਾਸ਼ਣ ਦੌਰਾਨ ਜਿਸ ਸੁਦਰਸ਼ਨ ਚੱਕਰ ਨੂੰ ਬਣਾਉਣ ਦਾ ਐਲਾਨ ਕੀਤਾ ਹੈ ਉਹ ਕੀ ਹੈ?
  • ਸੁਦਰਸ਼ਨ ਚੱਕਰ ਪਹਿਲਾਂ ਕਦੋਂ ਤੱਕ ਬਣ ਜਾਣਾ ਸੀ ਤੇ ਹੁਣ ਤੇ ਐਲਾਨ ਮੁਤਾਬਿਕ ਕਦੋਂ ਤੱਕ ਬਣ ਸਕੇਗਾ?
  • ਭਾਰਤ ਵੱਲੋਂ ਜੁਲਾਈ 2025 ਵਿੱਚ ਕੀਤੇ ਛੇ ਮਿਸਾਈਲ ਪਰੀਖਣਾ ਦੀ ਪੜਚੋਲ।
  • 20–21 ਅਗਸਤ ਨੂੰ ਬੰਗਾਲ ਦੀ ਖਾੜੀ ਵਿੱਚ ਇੰਡੀਆ ਕਿਸ ਤਰ੍ਹਾਂ ਦਾ ਮਿਜ਼ਾਈਲ ਪਰੀਖਣ ਕਰ ਸਕਦਾ ਹੈ?
  • ਇੰਡੀਆ ਤੇ ਪਾਕਿਸਤਾਨ ਵਿਚ ਲੱਗੀ ਹਥਿਆਰਾਂ ਤੇ ਮਿਜ਼ਾਈਲਾਂ ਦੀ ਦੌੜ ਦਾ ਪੰਜਾਬ ਉੱਤੇ ਕੀ ਅਸਰ ਪਵੇਗਾ?
  • ਭਾਰਤ-ਪਾਕਿਸਤਾਨ ਮਿਸਾਈਲ ਦੌੜ ਵਿੱਚ ਸੰਭਾਵੀ ਤੇਜ਼ੀ ਅਤੇ ਖੇਤਰੀ ਸੁਰੱਖਿਆ ਖਤਰੇ।
  • ਭਾਰਤ ਦੀ ਭਵਿੱਖੀ ਰੱਖਿਆ ਰਣਨੀਤੀ ਅਤੇ ਲੰਬੇ ਸਮੇਂ ਦੀ ਤਿਆਰੀ ਦੇ ਸੰਭਾਵੀ ਦ੍ਰਿਸ਼।

ਇਹ ਵਿਸ਼ਲੇਸ਼ਣ ਸਿਰਫ਼ ਸੁਰਖੀਆਂ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਗੱਲ ਦੀ ਗਹਿਰਾਈ ਨਾਲ ਜਾਂਚ ਕਰਦਾ ਹੈ ਕਿ ਪਾਕਿਸਤਾਨ ਦੀ ਰਾਕੇਟ ਫੋਰਸ ਹਕੀਕਤ ਵਿੱਚ ਕੋਈ ਗੰਭੀਰ ਰਣਨੀਤਕ ਬਦਲਾਅ ਹੈ ਜਾਂ ਸਿਰਫ਼ ਰਾਜਨੀਤਕ ਦਿਖਾਵਾ।


ਇਹ ਵੀ ਵੇਖੋ: – ਪਾਕਿਸਤਾਨ ਦੇ ਫੌਜ ਮੁਖੀ ਵੱਲੋਂ ਅਮਰੀਕਾ ਦੀ ਧਰਤੀ ਤੋਂ ਇੰਡੀਆ ਨੂੰ ਕਥਿਤ “ਪ੍ਰਮਾਣੂ ਧਮਕੀ” ਦੇਣ ਵਾਲੇ ਬਿਆਨ ਦੀ ਪੜਚੋਲ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਪੇਰੋਲ ਦੇ ਮਾਮਲੇ ਵਿਚ ਪੰਥ ਸੇਵਕ ਭਾਈ ਨਰਾਇਣ ਸਿੰਘ ਚੌੜਾ ਨਾਲ ਖਾਸ ਗੱਲਬਾਤ ਸੁਣੋ ਜੀ।
'ਦਿ ਲਲਨਟੌਪ' ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਫੋਟੋਗ੍ਰਾਫਰ ਰਘੂ ਰਾਏ ਨੇ ਦਾਅਵਾ ਕੀਤਾ ਕਿ ਜੂਨ 1984 ਦੇ ਹਮਲੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਦੀ ਆਖਰੀ ਤਸਵੀਰ ਉਸੇ ਨੇ ਖਿੱਚੀ
ਨੇੜੇ ਢੁੱਕਦੀ ਜੰਗ ਤੇ ਪੰਜਾਬ ਦੀ 2027 ਦੀਆਂ ਚੋਣਾਂ: ਸਿੱਖਾਂ ਦੀ ਸਥਿਤੀ ਕੀ ਹੈ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੋੜੀ ਜਾ ਰਹੀ ਇੱਕ ਕਥਿਤ ਵਾਇਰਲ ਵੀਡੀਓ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: