Site icon Sikh Siyasat News

ਪਠਾਨਕੋਟ ਫੌਜੀ ਹਵਾਈ ਹਮਲਾ: ਪਾਕਿਸਤਾਨ ਜਾਂਚ ਟੀਮ ਭਾਰਤ ਪਹੁੰਚੀ

ਨਵੀਂ ਦਿੱਲੀ (27 ਮਾਰਚ, 2016): ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਜਨਵਰੀ ਮਹੀਨੇ ਵਿੱਚ ਹੋਏ ਹਥਿਆਰਬੰਦ ਹਮਲੇ ਦੇ ਮਾਮਲੇ ਦੀ ਜਾਂਚ ਕਰਨ ਲਈ ਪਾਕਿਸਤਾਨ ਤੋਂ ਪੰਜ ਮੈਂਬਰੀ ਸਾਂਝੀ ਜਾਂਚ ਟੀਮ ਭਾਰਤ ਪਹੁੰਚ ਗਈ ਹੈ।ਇਸ ਟੀਮ ਵਿੱਚ ਆਈ. ਐਸ. ਆਈ. ਦਾ ਇਕ ਅਧਿਕਾਰੀ ਵੀ ਸ਼ਾਮਿਲ ਹੈ । ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਦੀ ਕੋਈ ਟੀਮ ਹਮਲੇ ਦੀ ਜਾਂਚ ਕਰਨ ਲਈ ਇਥੇ ਆਈ ਹੈ । ਇਹ ਟੀਮ ਹੁਣ ਤਕ ਕੌਮੀ ਜਾਂਚ ਏਜੰਸੀ ਵਲੋਂ ਕੀਤੀ
ਜਾਂਚ ਦਾ ਵਿਸ਼ਲੇਸ਼ਣ ਵੀ ਕਰੇਗੀ ।

ਪਠਾਨਕੋਟ ਫੌਜੀ ਹਵਾਈ ਹਮਲਾ

ਇਹ ਟੀਮ ਜਾਂਚ ਟੀਮ 2 ਜਨਵਰੀ ਨੂੰ ਪਾਕਿਸਤਾਨ ਦੇ ਸੰਗਠਨ ਜੈਸ਼-ਏ-ਮੁਹੰਮਦ ਦੀ ਹਵਾਈ ਫ਼ੌਜ ਦੇ ਅੱਡੇ ‘ਤੇ ਕੀਤੇ ਹਮਲੇ ਵਿੱਚ ਸ਼ਮੂਲੀਅਤ ਦੀ ਜਾਂਚ ਲਈ ਮੰਗਲਵਾਰ ਨੂੰ ਪਠਾਨਕੋਟ ਦਾ ਦੌਰਾ ਕਰੇਗੀ । ਟੀਮ ਦੀ ਅਗਵਾਈ ਪੰਜਾਬ ਦੇ ਅੱਤਵਾਦ ਵਿਰੋਧੀ ਵਿਭਾਗ ਦੇ ਮੁਖੀ ਮੁਹੰਮਦ ਤਾਹਿਰ ਰਾਏ ਕਰ ਰਹੇ ਹਨ ਜਦਕਿ ਲਾਹੌਰ ਦੇ ਡਿਪਟੀ ਡਾਇਰੈਕਟਰ ਜਨਰਲ ਇੰਟੈਲੀਜੈਂਸ ਬਿਊਰੋ ਮੁਹੰਮਦ ਅਜ਼ੀਮ ਅਰਸ਼ਦ, ਆਈ. ਐਸ. ਆਈ. ਦੇ ਅਧਿਕਾਰੀ ਲੈਫਟੀਨੈਟ ਕਰਨ ਤਨਵੀਰ ਅਹਿਮਦ, ਮਿਲਟਰੀ ਇੰਟੈਲੀਜੈਂਸ ਦੇ ਲੈਫਟੀਨੈੱਟ ਕਰਨਲ ਇਰਫਾਨ ਮਿਰਜ਼ਾ ਅਤੇ ਗੁਜਰਾਂਵਾਲਾ ਅੱਤਵਾਦ ਵਿਰੋਧੀ ਵਿਭਾਗ ਦੇ ਜਾਂਚ ਅਧਿਕਾਰੀ ਸ਼ਾਹਿਦ ਤਨਵੀਰ ਇਸ ਦੇ ਦੂਸਰੇ ਮੈਂਬਰ ਹਨ ।

26/11 ਦੇ ਮੁੰਬਈ ਹਮਲੇ ਦੌਰਾਨ ਪਾਕਿਸਤਾਨ ਨੇ ਮਾਮਲੇ ਵਿਚ ਕੁਝ ਗਵਾਹਾਂ ਦੀ ਜਿਰਾਹ ਕਰਨ ਲਈ ਨਿਆਂਇਕ ਕਮਿਸ਼ਨ ਭੇਜਿਆ ਸੀ । ਇਹ ਟੀਮ ਕਲ੍ਹ ਸਵੇਰੇ ਐਨ. ਆਈ. ਏ. ਦੇ ਹੈਡਕੁਆਟਰ ਵਿਖੇ ਜਾਵੇਗੀ ਜਿਥੇ ਉਸ ਨੂੰ ਇਹ ਦੱਸਣ ਲਈ 90 ਮਿੰਟ ਵਿਚ ਐਨ. ਆਈ. ਏ. ਟੀਮ ਹੁਣ ਤਕ ਕੀਤੀ ਜਾਂਚ ਦੇ ਵੇਰਵੇ ਦੇਵੇਗੀ ਅਤੇ ਸਬੂਤ ਪੇਸ਼ ਕਰੇਗੀ ਕਿ ਹਮਲੇ ਦੀ ਯੋਜਨਾ ਸਰਹੱਦ ਪਾਰ ਪਾਕਿਸਤਾਨ ਵਿਚ ਬਣਾਈ ਗਈ ਸੀ । ਹਮਲੇ ਵਿਚ 7 ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ ।

ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਪਠਾਨਕੋਟ ਜਾਣ ਤੋਂ ਪਹਿਲਾਂ ਜੇਕਰ ਕੋਈ ਸ਼ੱਕ ਹੋਵੇ ਤਾਂ ਉਸ ਨੂੰ ਦੂਰ ਕਰਨ ਲਈ ਦੁਪਹਿਰ ਦੇ ਖਾਣੇ ਪਿੱਛੋਂ ਪਾਕਿਸਤਾਨੀ ਟੀਮ ਐਨ. ਆਈ. ਏ. ਦੇ ਜਾਂਚ ਅਧਿਕਾਰੀਆਂ ਤੋਂ ਸਵਾਲ ਪੁੱਛ ਸਕਦੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version