Site icon Sikh Siyasat News

ਅਮਰੀਕਾ ਵਿੱਚ ਸੰਦੀਪ ਸਿੰਘ ‘ਤੇ ਨਸਲੀ ਹਮਲਾ ਕਰਨ ਵਾਲਾ ਗ੍ਰਿਫਤਾਰ

Sandeep-Singh-29-is-recovering-in-the-hospital-from-last-weeks-incident.-207x300ਨਿਊਯਾਰਕ (20 ਅਗਸਤ 2014): ਅਮਰੀਕਾ ਵਿੱਚ ਇਕ 29 ਸਾਲਾ ਸਿੱਖ ਸੰਦੀਪ ਸਿੰਘ ਉੱਤੇ ਹਮਲਾ ਕਰਨ ਵਾਲੇ ਇਕ 55 ਸਾਲਾ ਵਿਅਕਤੀ ਖ਼ਿਲਾਫ਼ ਨਸਲੀ ਤੇ ਨਫ਼ਰਤੀ ਜੁਰਮਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਦੋਸ਼ੀ ਕਰਾਰ ਦਿੱਤੇ ਜਾਣ ਉੱਤੇ ਉਸ ਨੂੰ 25 ਸਾਲ ਤੱਕ ਕੈਦ ਹੋ ਸਕਦੀ ਹੈ।

ਮੁਲਜ਼ਮ ਜੋਸਫ ਕੈਲੇਕਾ ਨੇ ਸੰਦੀਪ ਸਿੰਘ ਉੱਤੇ ਉਦੋਂ ਹਮਲਾ ਕੀਤਾ ਜਦੋਂ ਉਹ ਆਪਣੇ ਦੋਸਤਾਂ ਨਾਲ ਖੜੋਤਾ ਸੀ। ਇਹ ਘਟਨਾ ਬੀਤੀ 30 ਜੁਲਾਈ ਨੂੰ ਕੁਈਨਜ਼ ਵਿਖੇ ਵਾਪਰੀ। ਮੁਲਜ਼ਮ ਨੇ ਸੰਦੀਪ ਸਿੰਘ ਨੂੰ ‘ਓਸਾਮਾ’ ਕਹਿੰਦਿਆਂ ਗਾਲੀ-ਗਲੋਚ ਕੀਤਾ ਤੇ ਫੇਰ ਆਪਣੇ ਪਿੱਕਅਪ ਟਰੱਕ ਨਾਲ ਟੱਕਰ ਮਾਰ ਦਿੱਤੀ। ਉਹ ਸੰਦੀਪ ਸਿੰਘ ਨੂੰ ਕਰੀਬ 30 ਫੁੱਟ ਤੱਕ ਧੂਹ ਕੇ ਲੈ ਗਿਆ ਜਿਸ ਕਾਰਨ ਪੀੜਤ ਗੰਭੀਰ ਜ਼ਖ਼ਮੀ ਹੋ ਗਿਆ।

ਦੋ ਬੱਚਿਆਂ ਦੇ ਪਿਤਾ ਸੰਦੀਪ ਸਿੰਘ ਟਰੱਕ ਥੱਲੇ ਕੁਚਲਣ ਦੌਰਾਨ ਬੜੇ ਕ੍ਰਿਸ਼ਮਈ ਤਰੀਕੇ ਨਾਲ ਬਚ ਗਏ ਸਨ।ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਇਸ ਸਮੇਂ ਡਾਕਟਰਾਂ ਦੀ ਸਲਾਹ ਅਨੁਸਾਰ ਘਰ ਵਿੱਚ ਆਰਾਮ ਕਰ ਰਹੇ ਹਨ।

ਅਮਰੀਕਾ ਦੇ ਸਿੱਖਾਂ ਨੇ ਸਥਾਨਿਕ ਪੁਲਿਸ ਅਤੇ ਨਸਲੀ ਜ਼ੁਰਮ ਨਾਲ ਨਜਿੱਠਣ ਵਾਲੀ ਸਪੈਸ਼ਲ ਫੋਰਸ ਦਾ ਦੋਸ਼ੀ ਨੂੰ ਫੜਨ ਲਈ ਧੰਨਵਾਦ ਕੀਤਾ।
ਯੂਨਾਈਟਿਡ ਸਿੱਖਸ ਦੇ ਲੀਗਲ ਡਾਇਰੈਕਟਰ ਮਨਵਿੰਦਰ ਸਿੰਘ ਨੇ ਕਿਹ ਾ ਕਿ “ਸਾਨੂੰ ਇਹ ਪੂਰੀ ਆਸ ਹੈ ਕਿ ਦੋਸ਼ੀਆਂ ਨੂੰ ਅਦਾਲਤ ਯੋਗ ਸਜ਼ਾ ਦੇਵੇਗੀ ਤਾਂ ਕਿ ਅਜਿਹੇ ਭਿਆਨਕ ਜ਼ੁਰਮ ਭਵਿੱਖ ਵਿੱਚ ਨਾ ਵਾਪਰਨ।

ਜ਼ਿਲ੍ਹਾ ਅਟਾਰਨੀ ਰਿਚਰਡ ਬਰਾਊਨ ਨੇ ਦੱਸਿਆ ਕਿ ਮੁਲਜ਼ਮ ਨੇ ਸੰਦੀਪ ਸਿੰਘ ਉੱਤੇ ‘ਬਿਨਾਂ ਭੜਕਾਹਟ’ ਦੇ ਹਮਲਾ ਕੀਤਾ। ਉਸ ਖ਼ਿਲਾਫ਼ ਨਫ਼ਰਤ ਵਜੋਂ ਇਰਾਦਾ ਕਤਲ, ਜਿਸਮਾਨੀ ਨੁਕਸਾਨ ਪਹੁੰਚਾਉਣ ਤੇ ਸੜਕੀ ਹਾਦਸੇ ਦੀ ਰਿਪੋਰਟ ਕੀਤੇ ਬਿਨਾਂ ਫਰਾਰ ਹੋ ਜਾਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਵਿਸਥਾਰ ਨਾਲ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓ: ਵੇਖੋ

Long Island (New York) man arrested for Hate attack on Sandeep Singh

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version