Site icon Sikh Siyasat News

ਨਵੰਬਰ 1984 ਸਿੱਖ ਨਸਲਕੁਸ਼ੀ ਦੀ 38ਵੀਂ ਯਾਦ ‘ਚ ਸੰਗਰੂਰ ਵਿਖੇ ਸਮਾਗਮ ਕਰਵਾਇਆ ਗਿਆ

ਚੰਡੀਗੜ੍ਹ – ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ‘ਸਿੱਖ ਜਥਾ ਮਾਲਵਾ’ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ।

ਇਸ ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਭਾਈ ਜਤਿੰਦਰ ਸਿੰਘ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ।

ਸ.ਪਰਮਜੀਤ ਸਿੰਘ ਗਾਜ਼ੀ (ਸੰਪਾਦਕ, ਸਿੱਖ ਸਿਆਸਤ)

ਇਸ ਵੇਲੇ ਮੁੱਖ ਬੁਲਾਰੇ ਭਾਈ ਪਰਮਜੀਤ ਸਿੰਘ ਗਾਜ਼ੀ (ਸੰਪਾਦਕ, ਸਿੱਖ ਸਿਆਸਤ) ਨੇ ਸੰਗਤਾਂ ਨਾਲ ਨਵੰਬਰ ੧੯੮੪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਵੰਬਰ 1984 ਵਿਚ ਸਿੱਖਾਂ ਨੇ ਆਪਣੀ ਪਛਾਣ ਦੀ ਕੀਮਤ ਆਪਣੀ ਜਾਨ ਨਾਲ ਤਾਰੀ। ਹਮਲਾਵਰਾਂ ਵੱਲੋਂ ਸਿੱਧੇ ਸਿੱਖ ਪਛਾਣ ਉੱਤੇ ਹਮਲਾ ਕੀਤੇ ਗਏ ਅਤੇ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਹ ਨਸਲਕੁਸ਼ੀ ਸਿਰਫ ਦਿੱਲੀ ਤੱਕ ਮਹਿਦੂਦ ਨਹੀਂ ਸੀ, ਬਲਕਿ ਇੰਡੀਆ ਦੇ ਆਖਰੀ ਕੋਨੇ ਰਾਮੇਸ਼ਵਰਮ (ਤਾਮਿਲਨਾਡੂ) ਤੱਕ ਸਿੱਖਾਂ ਨੂੰ ਮਾਰਨ ਦੀਆਂ ਘਟਨਾਵਾਂ ਵਾਪਰੀਆਂ ਸਨ। ਜਿਹਨਾਂ ਸਿੱਖਾਂ ਨੇ ਖਾਲਸਾਈ ਪ੍ਰੰਪਰਾਵਾਂ ਅਨੁਸਾਰ ਹਮਲਾਵਰਾਂ ਦਾ ਮੁਕਾਬਲਾ ਜੁਰਅਤ ਨਾਲ ਕੀਤਾ, ਉਹਨਾਂ ਦਾ ਸਿੱਖ ਸੰਗਤ ਵਿਚ ਜਿਕਰ ਘੱਟ ਹੀ ਹੁੰਦਾ ਹੈ, ਜਦੋਂਕਿ ਸਾਨੂੰ ਚੜ੍ਹਦੀਕਲਾ ਵਾਲੀਆਂ ਇਹਨਾਂ ਗੱਲਾਂ ਨੂੰ ਜਿਆਦਾ ਪ੍ਰਚਾਰਨ ਦੀ ਲੋੜ ਹੈ।

ਭਾਈ ਦਲਜੀਤ ਸਿੰਘ

ਸਮਾਗਮ ਦੌਰਾਨ ਵਿਸ਼ੇਸ ਸੱਦੇ ‘ਤੇ ਪਹੁੰਚੇ ਭਾਈ ਦਲਜੀਤ ਸਿੰਘ ਨੇ ਸੰਖੇਪ ਵਿੱਚ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸਿੱਖ ਨਸਲਕੁਸ਼ੀ ਦੇ ਦੋਸ਼ੀਆ ਨੂੰ ਖਾਲਸਾਈ ਪ੍ਰੰਪਰਾਵਾਂ ਮੁਤਾਬਕ ਉਸੇ ਵੇਲੇ ਸਜ਼ਾਵਾਂ ਦੇ ਦਿੱਤੀਆਂ ਗਈਆਂ ਸਨ। ਹੋਰ ਵੀ ਅਨੇਕਾਂ ਜਾਲਮਾਂ ਨੂੰ ਸੋਧਣ ਲਈ ਖਾੜਕੂ ਜਥੇਬੰਦੀਆਂ ਨੇ ਕੋਸ਼ਿਸ ਕੀਤੀ ਸੀ ਪਰ ਉਹਨਾਂ ਦੀ ਵਧੀ ਹੋਣ ਕਰਕੇ ਦੁਸਟ ਬੱਚ ਜਾਂਦੇ ਰਹੇ। ਅਕਸਰ ਕੋਈ ਐਕਸ਼ਨ ਹੋਣ ਤੋਂ ਬਾਅਦ ਹੀ ਸਿੰਘਾਂ ਦੀ ਕੀਤੀ ਸੇਵਾ ਦੁਨੀਆਂ ਸਾਹਮਣੇ ਪ੍ਰਗਟ ਹੁੰਦੀ ਹੈ, ਪਰ ਜੋ ਮੁਹਿੰਮਾਂ ਸਰ ਨਹੀਂ ਹੋਈਆਂ, ਉਥੇ ਵੀ ਮਿਹਨਤ ਓਨੀ ਹੀ ਹੁੰਦੀ ਹੈ। ਇਸ ਲਈ ਸਾਨੂੰ ਸਿੰਘਾਂ ਦੀਆ ਕੀਤੀਆਂ ਘਾਲਣਾਵਾਂ ਨੂੰ ਯਾਦ ਕਰਨਾ ਚਾਹੀਦਾ ਹੈ। ਸਮਾਗਮ ਦੀ ਸਮਾਪਤੀ ‘ਤੇ ਸਿੱਖ ਜਥਾ ਮਾਲਵਾ ਵੱਲੋਂ ਭਾਈ ਪਰਮਜੀਤ ਸਿੰਘ ਗਾਜ਼ੀ, ਭਾਈ ਰਣਜੀਤ ਸਿੰਘ (ਪੰਜਾਬੀ ਯੂਨੀਵਰਸਿਟੀ) ਅਤੇ ਭਾਈ ਦਲਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਤੋਂ ਬਾਅਦ ਭਾਈ ਮਲਕੀਤ ਸਿੰਘ ਭਵਾਨੀਗੜ੍ਹ (ਸਿੱਖ ਜਥਾ ਮਾਲਵਾ) ਨੇ ਪਹੁੰਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ।

ਸਮਾਗਮ ਦੌਰਾਨ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ), ਭਾਈ ਦਲੀਪ ਸਿੰਘ ਭੂਰੇ, ਭਾਈ ਭੋਲਾ ਸਿੰਘ ਭੂਰੇ, ਜਥੇਦਾਰ ਗੁਰਦੀਪ ਸਿੰਘ ਕਾਲਾਝਾੜ, ਭਾਈ ਸ਼ਿੰਦਰ ਸਿੰਘ (ਮਸਤੂਆਣਾ ਸਾਹਿਬ ਵਾਲੇ), ਭਾਈ ਬਚਿੱਤਰ ਸਿੰਘ (ਗੁਰਮਿਤ ਪ੍ਰਚਾਰਕ ਗ੍ਰੰਥੀ ਰਾਗੀ ਸਭਾ), ਭਾਈ ਪੰਜਾਬ ਸਿੰਘ, ਭਾਈ ਸੁਖਵਿੰਦਰ ਸਿੰਘ, ਪ੍ਰੋ: ਅਮਨਪ੍ਰੀਤ ਸਿੰਘ ਸੰਗਰੂਰ, ਸ. ਕਰਨੈਲ ਸਿੰਘ ਈਲੋਵਾਲ, ਭਾਈ ਅਵਤਾਰ ਸਿੰਘ ਮਹਿਲਾਂ, ਮਾਸਟਰ ਜਰਨੈਲ ਸਿੰਘ, ਭਾਈ ਹਰਪ੍ਰੀਤ ਸਿੰਘ ਕਨੋਈ, ਭਾਈ ਬਿੰਦਰ ਸਿੰਘ ਛੰਨਾ, ਭਾਈ ਬਲਵਿੰਦਰ ਸਿੰਘ ਘਰਾਚੋਂ, ਭਾਈ ਗੁਰਜੀਤ ਸਿੰਘ ਦੁੱਗਾਂ, ਜਥੇਦਾਰ ਦਰਸ਼ਨ ਸਿੰਘ ਦੁੱਗਾਂ, ਭਾਈ ਗੁਰਮੀਤ ਸਿੰਘ (ਗੁਰਦੁਆਰਾ ਸੰਤਪੁਰਾ ਸਾਹਿਬ), ਭਾਈ ਸਤਪਾਲ ਸਿੰਘ (ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਗਰੂਰ), ਭਾਈ ਅਜੀਤਪਾਲ ਸਿੰਘ ਧੂਰੀ, ਭਾਈ ਕੇਸਰ ਸਿੰਘ ਭੈਣੀ, ਭਾਈ ਨੈਬ ਸਿੰਘ ਕੁੰਨਰਾਂ, ਭਾਈ ਇੰਦਰਜੀਤ ਸਿੰਘ ਉਭਾਵਾਲ, ਭਾਈ ਅਮਨਪ੍ਰੀਤ ਸਿੰਘ ਉਭਾਵਾਲ, ਭਾਈ ਮਨਦੀਪ ਸਿੰਘ ਸੂਲਰ, ਭਾਈ ਮੋਹਿਤ ਸਿੰਘ ਧੂਰੀ, ਭਾਈ ਪ੍ਰੀਤਮ ਸਿੰਘ ਲੌਂਗੋਵਾਲ ਅਤੇ ਹੋਰ ਸੰਗਤਾਂ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version