Site icon Sikh Siyasat News

ਪਠਾਨਕੋਟ ਹਵਾਈ ਅੱਡਾ ਮਾਮਲਾ: ਐੱਸਪੀ ਸਲਵਿੰਦਰ ਸਿੰਘ ਦੇ ਘਰ ਕੇਂਦਰੀ ਜਾਂਚ ਏਜ਼ੰਸੀ ਨੇ ਛਾਪਾ ਮਾਰਿਆ

ਨਵੀਂ ਦਿੱਲੀ (21 ਜਨਵਰੀ, 2016): ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਹਥਿਆਰਬੰਦ ਬੰਦਿਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਸ਼ੱਕ ਦਾ ਕੇਂਦਰ ਬਣੇ ਪੰਜਾਬ ਪੁਲਿਸ ਦੇ ਐੱਸ.ਪੀ ਸਲਵਿੰਦਰ ਸਿੰਘ ਦੇ ਘਰ ਕੇਂਦਰੀ ਜਾਂਚ ਏਜ਼ੰਸੀ ਵੱਲੋਂ ਛਾਪਾ ਮਾਰਨ ਦੀਆਂ ਖਬਰਾਂ ਆ ਰਹੀਆਂ ਹਨ।

ਐੱਸਪੀ ਸਲਵਿੰਦਰ ਸਿੰਘ ਦੇ ਘਰ ਕੇਂਦਰੀ ਜਾਂਚ ਏਜ਼ੰਸੀ ਨੇ ਛਾਪਾ ਮਾਰਿਆ

ਕੇਂਦਰੀ ਜਾਂਚ ਏਜ਼ੰਸੀ ਨੇ ਐਸਪੀ ਦੇ ਘਰ ਸਮੇਤ ਪੰਜਾਬ ਦੇ 5 ਸਥਾਨਾਂ ‘ਤੇ ਛਾਪੇਮਾਰੀ ਕੀਤੀ ਹੈ।

ਮੀਡੀਆ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਛਾਪਾਮਾਰਨ ਵੱਲੀ ਸੱਤ ਮੈਬਰੀ ਟੋਲੀ ਨੇ ਐਸ.ਪੀ ਦੀ ਪਤਨੀ , ਬੇਟੇ ਤੇ ਬੇਟੀ ਤੋਂ ਪੁੱਛਗਿਛ ਕਰਨ ਦੇ ਨਾਲ ਘਰ ਦੀ ਤਲਾਸ਼ੀ ਵੀ ਲਈ ।

ਇਥੇ ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਐਸ.ਪੀ. ਸਲਵਿੰਦਰ ਸਿੰਘ ਦਾ ਝੂਠ ਫੜ੍ਹਨ ਵਾਲਾ ਟੈਸਟ ਵੀ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version