Site icon Sikh Siyasat News

ਸੂਰ ਨੂੰ ਹਮਲਾਵਰ ਸਮਝ ਕੇ ਹਵਾਈ ਅੱਡੇ ਵਿੱਚ ਅੱਧਾ ਘੰਟਾ ਹੁੰਦੀ ਰਹੀ ਗੋਲੀਬਾਰੀ

ਨਵੀਂ ਦਿੱਲੀ (10 ਜਨਵਰੀ, 2016): ਪਠਾਨਕੋਟ ਫੌਜੀ ਹਵਾਈ ਅੱਡੇ ‘ਤੇ ਹੋਏ ਹਮਲੇ ਤੋਂ ਦੋ ਦਿਨ ਬਾਅਦ 4 ਜਨਵਰੀ ਨੂੰ ਏਅਰਬੇਸ ਅੰਦਰ ਮੁੜ ਗੋਲੀਬਾਰੀ ਸ਼ੁਰੂ ਹੋ ਗਈ ਸੀ ਜਿਸ ਤੋਂ ਬਾਅਦ ਮੀਡੀਆ ਤੋਂ ਲੈ ਕੇ ਸਿਆਸੀ ਜਗਤ ‘ਚ ਹਲਚਲ ਮੱਚ ਗਈ ਸੀ ।

ਪਠਾਨਕੋਟ ਹਮਲਾ(ਫਾਈਲ ਫੋਟੋ)

ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਕਿ ਦੋ ਹਮਲਾਵਰ ਅਜੇ ਵੀ ਲੁਕੇ ਹੋਏ ਹਨ ਜਦਕਿ ਅੱਧੇ ਘੰਟੇ ਤੱਕ ਫਾਇਰਿੰਗ ਤੋਂ ਬਾਅਦ ਪੁਸ਼ਟੀ ਹੋਈ ਕਿ ਅਸਲ ‘ਚ ਉਹ ਜੰਗਲੀ ਸੂਰ ਸਨ ।
ਜਾਣਕਾਰੀ ਮੁਤਾਬਿਕ ਥਰਮਲ ਇਮੇਜਿੰਗ ਡਿਵਾਈਸ ‘ਚ ਦੋ ਅਕਸ ਨਜ਼ਰ ਆਉਣ ਤੋਂ ਸੁਰੱਖਿਆ ਬਲਾਂ ਨੇ ਇਨ੍ਹਾਂ ਨੂੰ ਹਮਲਾਵਰ ਸਮਝ ਲਿਆ ਸੀ । ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇਸ ਸੂਚਨਾ ਤੋਂ ਬਾਅਦ ਕਰੀਬ ਅੱਧੇ ਘੰਟੇ ਤੱਕ ਸੁਰੱਖਿਆ ਬਲਾਂ ਨੇ ਜ਼ਬਰਦਸਤ ਗੋਲੀਬਾਰ ਕੀਤੀ ਪਰ ਬਾਅਦ ‘ਚ ਇਨ੍ਹਾਂ ਦੇ ਸੂਰ ਹੋਣ ਬਾਰੇ ਪਤਾ ਲੱਗਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version