ਚੰਡੀਗੜ੍ਹ- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦੇ ਨੁਕਤਿਆਂ ਨੂੰ ਪੇਸ਼ ਕਰਦਾ ਕਿਤਾਬਚਾ ਅਦਬਨਾਮਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਿੱਖ ਜਥਾ ਮਾਲਵਾ ਵੱਲੋਂ ਸੰਗਰੂਰ ਦੀ ਸੰਗਤ ਦੇ ਸਨਮੁੱਖ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਗਮਾਂ ਦੌਰਾਨ ਜਾਰੀ ਕੀਤਾ ਗਿਆ।
ਇਸ ਕਿਤਾਬਚੇ ਨੂੰ ਜਥੇ ਦੇ ਰੂਪ ਵਿਚ ਸਿੱਖ ਜਥਾ ਮਾਲਵਾ ਵਲੋਂ ਸੰਪਾਦਿਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਹ ਕਿਤਾਬਚਾ ਬੀਤੇ ਸਾਲ ਇੱਕ ਪਰਚੇ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ ਅਤੇ ਗੁਰੂ ਖਾਲਸਾ ਪੰਥ ਦੀ ਸੇਵਾ ਵਿਚ ਵਿਚਰ ਰਹੇ ਜਥੇ/ਜਥੇਬੰਦੀਆਂ ਦੇ ਸੁਝਾਅ ਮੰਗੇ ਗਏ ਸਨ। ਸੁਝਾਅ ਆਉਣ ਤੋਂ ਬਾਅਦ ਇਸ ਪਰਚੇ ਵਿਚ ਵਾਧਾ ਕਰਕੇ ਕਿਤਾਬਚੇ ਦੇ ਰੂਪ ਵਿਚ ਜਾਰੀ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਿੱਚ ਰਹਿ ਜਾਂਦੀਆ ਕਮੀਆਂ ਅਤੇ ਸਿੱਖਾਂ ਵਜੋਂ ਕਰਨਯੋਗ ਕਾਰਜਾਂ ਬਾਰੇ ਇਸ ਕਿਤਾਬਚੇ ਵਿਚ ਨੁਕਤੇ ਦਰਜ ਕੀਤੇ ਗਏ ਹਨ, ਜੋਕਿ ਸਿੱਖਾਂ ਲਈ ਸਹਾਈ ਹੋ ਸਕਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਬੇਨਤੀ ਕਰਨ ਉਪਰੰਤ ਇੱਕ ਕਾਪੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਟ ਕੀਤੀ ਗਈ। ਉਪਰੰਤ ਕਿਸੇ ਇੱਕ ਸਖਸ਼ੀਅਤ ਵਲੋਂ ਜਾਰੀ ਨਾ ਕਰਵਾ ਕੇ ਨਵੀਂ ਪਿਰਤ ਪਾਉਂਦਿਆਂ, ਗ੍ਰੰਥੀ ਸਿੰਘਾਂ/ਪ੍ਰਚਾਰਕਾਂ/ਸੇਵਾਦਾਰਾਂ ਨੂੰ ਵੱਡੇ ਜਾਣਦਿਆਂ ਉਹਨਾਂ ਤੋਂ ਇਸ ਕਿਤਾਬਚੇ ਨੂੰ ਸੰਗਤ ਵਿੱਚ ਜਾਰੀ ਕਰਵਾਇਆ ਗਿਆ। ਇਸ ਮੌਕੇ ਭਾਈ ਮਲਕੀਤ ਸਿੰਘ ਭਵਾਨੀਗੜ ਨੇ ਸੰਗਤ ਨਾਲ ਅਦਬਨਾਮੇ ਬਾਰੇ ਵਿਚਾਰ ਸਾਂਝੇ ਕੀਤੇ ਗਏ ਅਤੇ ਗ੍ਰੰਥੀ ਸਿੰਘਾਂ ਅਤੇ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਭਾਈ ਗੁਰਜੀਤ ਸਿੰਘ, ਭਾਈ ਪਰਵਿੰਦਰ ਸਿੰਘ, ਭਾਈ ਅਮਨਪ੍ਰੀਤ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਅਮਨਪ੍ਰੀਤ ਸਿੰਘ, ਭਾਈ ਸਤਪਾਲ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਇੰਦਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ।
♦ ਕਿਤਾਬ ਮੰਗਵਾਉਣ ਲਈ ਸੁਨੇਹਾ ਭੇਜੋ
⊕ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ – Adabnama : A Must Read New Book by Sikh Jatha Malwa Released