Site icon Sikh Siyasat News

ਨਾਭਾ ਜੇਲ੍ਹ ਬਰੇਕ ਕੇਸ: ਮੱਧ ਪ੍ਰਦੇਸ਼ ਪੁਲਿਸ ਨੇ ਇੰਦੌਰ ‘ਚ ਨੀਟਾ ਦਿਉਲ ਨੂੰ ਸਾਥੀ ਸਮੇਤ ਕੀਤਾ ਗ੍ਰਿਫਤਾਰ

ਪਟਿਆਲਾ: ਮੱਧ ਪ੍ਰਦੇਸ਼ ਪੁਲਿਸ ਨੇ ਨਾਭਾ ਜੇਲ੍ਹ ‘ਚੋਂ ਭੱਜੇ ਇਕ ਨੀਟਾ ਦਿਓਲ ਨੂੰ ਉਸਦੇ ਇਕ ਹੋਰ ਸਾਥੀ ਸਣੇ ਇੰਦੌਰ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਜਣੇ ‘ਜਾਅਲੀ ਨਾਵਾਂ ਤਹਿਤ’ ਉਥੇ ਰਹਿ ਰਹੇ ਸਨ ਤੇ ਉਨ੍ਹਾਂ ਦਾ ‘ਆਪਣੇ ਸਾਥੀਆਂ ਨਾਲ ਵੀ ਸੰਪਰਕ’ ਬਣਿਆ ਹੋਇਆ ਸੀ।

ਮੱਧ ਪ੍ਰਦੇਸ਼ ਪੁਲਿਸ ਦੀ ਹਿਰਾਸਤ ‘ਚ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਉਲ

ਦੱਸਣਯੋਗ ਹੈ ਕਿ ਬੀਤੀ 27 ਨਵੰਬਰ ਨੂੰ ਨਾਭਾ ਜੇਲ੍ਹ ਵਿੱਚੋਂ ਛੇ ਹਵਾਲਾਤੀ ਆਪਣੇ ਸਾਥੀਆਂ ਦੀ ਮਦਦ ਨਾਲ ਫ਼ਰਾਰ ਹੋ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਨਾਭਾ ਜੇਲ੍ਹ ‘ਚੋਂ ਭੱਜਣ ਵਾਲਿਆਂ ‘ਚ ਸ਼ਾਮਲ ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਉਲ ਨੂੰ ਮੱਧ ਪ੍ਰਦੇਸ਼ ਦੀ ਇੰਦੌਰ ਪੁਲਿਸ ਨੇ ਉਸ ਦੀ ਇੰਦੌਰ ਤੇ ਆਸ-ਪਾਸ ਮੌਜੂਦਗੀ ਸਬੰਧੀ ਪੰਜਾਬ ਪੁਲਿਸ ਵੱਲੋਂ ਦਿੱਤੇ ‘ਅਹਿਮ ਸੁਰਾਗ’ ਦੀ ਮੱਦਦ ਨਾਲ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਨੇ ਕਿਹਾ, “ਪੁਲੀਸ ਦਾ ਛਾਪਾ ਸਫਲ ਰਿਹਾ ਅਤੇ ਨੀਟਾ ਨੂੰ ਹਰਿਆਣਾ ਵਾਸੀ ਸੁਨੀਲ ਕੁਮਾਰ ਸਮੇਤ ਕਾਬੂ ਕਰ ਲਿਆ ਗਿਆ।” ਮੀਡੀਆ ਰਿਪੋਰਟਾਂ ਮੁਤਾਬਕ ਇਕ ਸੀਨੀਅਰ ਆਈਪੀਐਸ ਅਫ਼ਸਰ ਨੇ ਪੁਸ਼ਟੀ ਕੀਤੀ ਕਿ ਜੇਲ੍ਹ ਬਰੇਕ ਕੇਸ ਦੌਰਾਨ ਭੱਜੇ ਹਵਾਲਾਤੀਆਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਵੱਲੋਂ ਚਾਰ ਟੀਮਾਂ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ, “ਨੀਟਾ ਨਾਲ ਫੜੇ ਗਏ ਸੁਨੀਲ ਕੁਮਾਰ ਨੂੰ ਵੀ ਪਟਿਆਲਾ ਜ਼ਿਲ੍ਹੇ ਦੇ ਭਾਦਸੋਂ ਇਲਾਕੇ ਵਿੱਚ ਹੋਏ ਸ਼ਿਵਾਨੀ ਕਤਲ ਕਾਂਡ ਵਿੱਚ ਸਜ਼ਾ ਹੋਈ ਸੀ ਤੇ ਫਿਰ ਉਸ ਨੂੰ 2010 ਵਿੱਚ ਇਸ਼ਤਿਹਾਰੀ ਭਗੌੜਾ (PO) ਕਰਾਰ ਦੇ ਦਿੱਤਾ ਗਿਆ ਸੀ।”

ਸਬੰਧਤ ਖ਼ਬਰ:

ਨਾਭਾ ਜੇਲ੍ਹ ‘ਤੇ ਹਮਲਾ: ਭਾਈ ਹਰਮਿੰਦਰ ਸਿੰਘ ਮਿੰਟੂ ਸਣੇ ਚਾਰ ਹੋਰ ਫਰਾਰ …

ਜ਼ਿਕਰਯੋਗ ਹੈ ਕਿ ਨੀਟਾ ਦਿਉਲ ਮੋਗਾ ਦੇ ਇਕ ਟਰਾਂਸਪੋਰਟਰ ਪਰਿਵਾਰ ਨਾਲ ਸਬੰਧਤ ਹੈ। ਉਹ ਸ਼ੇਰਾ ਖੁੱਬਣ ਗੈਂਗ ਨਾਲ ਜੁੜਿਆ ਹੋਇਆ ਹੈ ਤੇ ਸੁੱਖਾ ਕਾਹਲਵਾਂ ਕਤਲ ਕੇਸ ਦੇ 15 ਮੁਲਜ਼ਮਾਂ ਵਿੱਚ ਸ਼ਾਮਲ ਹੈ। ਉਸ ਦੇ ਸਾਥੀ ਉਸ ਨੂੰ ਸ਼ਾਰਪਸ਼ੂਟਰ ਕਹਿੰਦੇ ਹਨ। ਉਹ ਪੁਲਿਸ ਨੂੰ ਛੇ ਕਤਲ ਤੇ ਇਕ ਇਰਾਦਾ ਕਤਲ ਕੇਸ ਵਿੱਚ ਲੋੜੀਂਦਾ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Nabha jailbreak case: Kuljeet Neeta Deol arrested by MP police from Indore …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version