Site icon Sikh Siyasat News

ਮੋਹਨ ਭਾਗਵਤ ਨੇ ਜਾਨ ਬਚਾਉਣ ਲਈ ਬਰਮਾਂ ਤੋਂ ਭਾਰਤ ਆਏ ਰੋਹਿੰਗੀਆ ਮੁਸਲਮਾਨਾਂ ਨੂੰ ਦੇਸ਼ ਲਈ ਖਤਰਾ ਗਰਦਾਨਿਆ

ਚੰਡੀਗੜ: ਹਿੰਦੂਤਵੀ ਜਥੇਬੰਦੀਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐਸ. ਐਸ) ਦੇ ਮੁਖੀ ਮੋਹਨ ਭਾਗਵਤ ਨੇ ਬੀਤੇ ਦਿਨ ਕੇਂਦਰ ਸਰਕਾਰ ਵੱਲੋਂ ਰੋਹਿੰਗੀਆ ਸ਼ਰਨਾਰਥੀਆਂ ਵਿਰੁਧ ਲਏ ਜਾ ਰਹੇ ਪੱਖ ਨੂੰ ਦਹੁਰਾਉਂਦਿਆਂ ਬਰਮਾ ਵਿਚ ਹੋ ਰਹੀ ਕਤਲੋਗਾਰਤ ਤੋਂ ਬਚਣ ਲਈ ਭਾਰਤ ਪਹੁੰਚੇ ਰੋਹਿੰਗੀਆ ਮੁਸਲਮਾਨਾਂ ਨੂੰ “ਸੁਰੱਖਿਆ ਲਈ ਖਤਰਾ” ਗਰਦਾਨਿਆ। ਹਿੰਦੂਤਵੀ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਰੋਹਿੰਗੀਆ ਬਾਰੇ ਫੈਸਲਾ ਲੈਣ ਵੇਲੇ ਖਿੱਤੇ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖੇ। ਮਿਆਂਮਾਰ (ਬਰਮਾ) ਵਿਚ ਰੋਹਿੰਗੀਆ ਮੁਸਲਮਾਨਾਂ ਦੀ ਹੋ ਰਹੀ ਨਸਕਲੁਸ਼ੀ ਨੂੰ ਜਾਇਜ਼ ਠਹਿਰਾਉਂਦਿਆਂ ਮੋਹਨ ਭਾਗਵਤ ਨੇ ਕਿਹਾ ਕਿ ਇਨ੍ਹਾਂ ਮੁਸਲਮਾਨਾਂ ਨੂੰ ਮਿਆਂਮਾਰ ਵਿੱਚੋਂ ਬਾਹਰ ਕੱਢਣ ਦਾ ਕਾਰਨ ਇਹ ਹੈ ਕਿ ਉਹ “ਵੱਖਵਾਦੀ ਗਤੀਵਿਧੀਆਂ” ਅਤੇ “ਦਹਿਸ਼ਤੀ ਧੜਿਆਂ” ਨਾਲ ਸਬੰਧਤ ਹਨ।

ਆਰ.ਐਸ.ਐਸ. ਮੁਖੀ ਮੋਹਨ ਭਾਗਵਤ (ਫਾਈਲ ਫੋਟੋ)

ਮੋਹਨ ਭਾਗਵਤ ਨੇ ਕਿਹਾ ਕਿ ਰੋਹਿੰਗਿਆ ਨੂੰ ਸ਼ਰਨ ਦੇਣ ਨਾਲ ਨਾ ਸਿਰਫ਼ ਸਾਡੇ ਰੁਜ਼ਗਾਰ ਮੌਕਿਆਂ ਉਤੇ ਦਬਾਅ ਵਧੇਗਾ, ਸਗੋਂ ਕੌਮੀ ਸੁਰੱਖਿਆ ਲਈ ਵੀ ਖ਼ਤਰਾ ਖੜ੍ਹਾ ਹੋਵੇਗਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ ਅਤੇ ਕੇਂਦਰੀ ਮੰਤਰੀ ਨਿਿਤਨ ਗਡਕਰੀ ਹਾਜ਼ਰ ਸਨ।

ਦਲਿਤ ਧਾਰਮਿਕ ਆਗੂ ਬਾਬਾ ਨਿਰਮਲ ਦਾਸ ਨੂੰ ਆਰ. ਐਸ. ਐਸ. ਵੱਲੋਂ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਪਰ ਉਸ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version