Site icon Sikh Siyasat News

ਭਾਈ ਦਲਜੀਤ ਸਿੰਘ ਖਿਲਾਫ ਪਾਏ ਗਏ ਮਾਨਸਾ ਕੇਸ ਵਿਚ ਅਗਲੀ ਸੁਣਵਾਈ 17 ਜਨਵਰੀ ਨੂੰ; ਹਾਈ ਕੋਰਟ ਵਿਚ ਜਮਾਨਤ ‘ਤੇ ਸੁਣਵਾਈ 24 ਜਨਵਰੀ ਨੂੰ

6 ਜਨਵਰੀ, 2012 ਨੂੰ ਮਾਨਸਾ ਅਦਾਲਤ ਵਿਚ ਪੇਸ਼ੀ ਦੌਰਾਨ ਭਾਈ ਦਲਜੀਤ ਸਿੰਘ ਆਪਣੇ ਵਕੀਲ ਐਡਵੋਕੇਟ ਅਜੀਤ ਸਿੰਘ ਭੰਗੂ ਨਾਲ ਗੱਲਬਾਤ ਕਰਦੇ ਹੋਏ

6 ਜਨਵਰੀ, 2012 ਨੂੰ ਮਾਨਸਾ ਅਦਾਲਤ ਵਿਚ ਪੇਸ਼ੀ ਦੌਰਾਨ ਭਾਈ ਦਲਜੀਤ ਸਿੰਘ ਆਪਣੇ ਵਕੀਲ ਐਡਵੋਕੇਟ ਅਜੀਤ ਸਿੰਘ ਭੰਗੂ ਨਾਲ ਗੱਲਬਾਤ ਕਰਦੇ ਹੋਏ

ਮਾਨਸਾ (6 ਜਨਵਰੀ, 2011): ਮਾਨਸਾ ਵਿਖੇ ਚੱਲ ਰਹੇ ਲਿੱਲੀ ਸ਼ਰਮਾ ਕੇਸ ਵਿਚ ਭਾਈ ਦਲਜੀਤ ਸਿੰਘ ਅਤੇ ਸਾਥੀਆਂ ਨੂੰ ਅੱਜ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 17 ਜਨਵਰੀ ਤਰੀਕ ਮਿੱਥੀ ਗਈ ਹੈ। ਇਸੇ ਮਾਮਲੇ ਵਿਚ ਭਾਈ ਦਲਜੀਤ ਸਿੰਘ ਦੀ ਜਮਾਨਤ ਦੀ ਅਰਜ਼ੀ ਉੱਤੇ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 24 ਜਨਵਰੀ, 2012 ਨੂੰ ਹੋਣੀ ਹੈ।

ਜ਼ਿਕਰਯੋਗ ਹੈ ਕਿ ਇਹ ਕੇਸ ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਲਮਕ ਰਿਹਾ ਹੈ ਤੇ ਪੁਲਿਸ ਇਸ ਕੇਸ ਵਿਚ ਹੋਣ ਵਾਲੀਆਂ ਗਵਾਹੀਆਂ ਰੱਦ ਕਰਵਾ ਦਿੰਦੀ ਹੈ ਤੇ ਗਵਾਹਾਂ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਭਾਈ ਦਲਜੀਤ ਸਿੰਘ ਖਿਲਾਫ ਗਵਾਹੀ ਦੇਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version