ਭਾਈ ਗੋਸ਼ਾ ਤੇ ਬੀਬੀ ਪਰੰਿਦਰਪਾਲ ਕੌਰ ਵਲੋਂ ਲਗਾਤਾਰ ਸਿੱਖ ਵੋਟਰਾਂ ਨਾਲ ਨਿੱਜੀ ਸੰਪਰਕ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਜਵੱਦੀ, ਪੰਜਾਬ ਮਾਤਾ ਨਗਰ ਤੇ ਕਰਨੈਲ ਸਿੰਘ ਨਗਰ ਵਿਚ ਘਰ-ਘਰ ਜਾ ਕੇ ਜਿੱਥੇ ਸਿੱਖ ਸੰਗਤਾਂ ਨੂੰ ਮੌਜੂਦਾ ਪਰਬੰਧਕਾਂ ਵਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਤੇ ਘਪਲਿਆਂ ਬਾਰੇ ਦੱਸਿਆ ਜਾ ਰਿਹਾ ਹੈ ਉੱਥੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਹ ਚੋਣਾਂ ਸਾਡੇ ਲਈ ਬਾਦਲ ਵਾਂਗ ਕੋਈ ਸੈਮੀ-ਫਾਈਨਲ ਨਹੀਂ ਸਗੌਂ ਇਹ ਚੋਣਾਂ ਸਾਡੇ ਗੁਰੂ ਸ੍ਰੀ ਗੁਰੂ ਗ੍ਰੱੰਥ ਸਾਹਿਬ ਜੀ ਦੇ ਸਤਿਕਾਰ ਤੇ ਪੰਥ ਦੇ ਵੱਕਾਰ ਲਈ ਹਨ। ਇਸ ਮੌਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸ. ਗੋਸ਼ਾ ਤੇ ਬੀਬੀ ਜੀ ਨੇ ਕਿਹਾ ਕਿ ਸਾਨੂੰ ਆਪਣੇ ਸਿੱਖ ਹੋਣ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ ਅਤੇ ਹਰ ਕਿਸਮ ਦੀ ਧੜ੍ਹੇਬੰਦਕ ਸੋਚ ਛੱਡ ਕੇ ਵੋਟਾਂ ਪਾਉਂਣੀਆਂ ਚਾਹੀਦੀਆਂ ਹਨ ਕਿਉਂਕਿ ਅੱਜ ਸਵਾਲ ਸਿੱਖੀ ਦੀ ਹੋਂਦ ਹਸਤੀ ਨੂੰ ਬਚਾਉਂਣ ਦਾ ਹੈ।
ਇਸ ਮੌਕੇ ਉਹਨਾਂ ਨਾਲ ਰੀਜਾ ਸਿੰਘ, ਅਨੂਪ ਸਿੰਘ, ਮਿਸ਼ਰਾ ਸਿੰਘ, ਅਜੀਤ ਸਿੰਘ, ਗੁਰਦੀਪ ਸਿੰਘ, ਮੰਗਲ ਸਿੰਘ, ਰੇਸ਼ਮ ਸਿੰਘ, ਕੁਲਵੰਤ ਸਿੰਘ ਸਤਪਾਲ ਸਿੰਘ, ਜੋਗਿੰਦਰ ਸਿੰਘ, ਗੁਰਨਾਮ ਸਿੰਘ, ਸ਼ਿਕਨਦੀਪ ਸਿੰਘ, ਦਵਿੰਦਰ ਕੌਰ, ਅੰਮ੍ਰਿਤ ਕੌਰ, ਪਲਵਿੰਦਰ ਸਿੰਘ ਸ਼ਤਰਾਣਾ, ਸੇਵਕ ਸਿੰਘ, ਆਤਮਾ ਸਿੰਘ ਤੇ ਹੋਰ ਇਲਾਕਿਆਂ ਦੀਆਂ ਸਿੱਖ ਸੰਗਤਾਂ ਹਾਜ਼ਰ ਸਨ।