ਚੰਡੀਗੜ੍ਹ: ਪੱਤਰਕਾਰਾਂ ਦੀ ਸੁਰੱਖਿਆ ਦੀ ਨਿਗਰਾਨੀ ਕਰਨ ਵਾਲੀ ਮਸ਼ਹੂਰ ਕੌਮਾਂਤਰੀ ਸੰਸਥਾ ਸੀਪੀਜੇ ਮੁਤਾਬਕ ਭਾਰਤ ‘ਚ ਭ੍ਰਿਸ਼ਟਾਚਾਰ ਕਵਰ ਕਰਨ ਵਾਲੇ ਪੱਤਰਕਾਰਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।
ਕਮਿਟੀ ਟੂ ਪ੍ਰੋਟੈਕਟ ਜਰਨਲਿਸਟਸ ਦੀ 42 ਪੰਨਿਆਂ ਦੀ ਵਿਸ਼ੇਸ਼ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ‘ਚ ਪੱਤਰਕਾਰਾਂ ਨੂੰ ਕੰਮ ਕਰਨ ਦੌਰਾਨ ਪੂਰੀ ਸੁਰੱਖਿਆ ਹਾਲੇ ਨਹੀਂ ਮਿਲ ਪਾਉਂਦੀ।
ਇਸ ਰਿਪੋਰਟ ਵਿਚ ਕਿਹਾ ਗਿਆ, “1992 ਤੋਂ ਬਾਅਦ ਭਾਰਤ ਵਿਚ 27 ਅਜਿਹੇ ਮਾਮਲੇ ਦਰਜ ਹੋਏ ਹਨ ਜਦੋਂ ਪੱਤਰਕਾਰਾਂ ਦਾ ਕਤਲ ਉਨ੍ਹਾਂ ਦੇ ਕੰਮ ਦੇ ਮਸਲੇ ‘ਤੇ ਹੋਇਆ। ਪਰ ਕਿਸੇ ਇਕ ਵੀ ਮਾਮਲੇ ‘ਚ ਦੋਸ਼ੀਆਂ ਨੂੰ ਸਜ਼ਾ ਨਹੀਂ ਹੋ ਸਕੀ।”
ਰਿਪੋਰਟ ਮੁਤਾਬਕ ਇਨ੍ਹਾਂ 27 ਕੇਸਾਂ ਵਿਚੋਂ 50% ਤੋਂ ਜ਼ਿਆਦਾ ਕੇਸ ਭ੍ਰਿਸ਼ਟਾਚਾਰ ਕਵਰ ਕਰਨ ਵਾਲੇ ਪੱਤਰਕਾਰਾਂ ਦੇ ਸਨ।
ਪ੍ਰੈਸ ਫਰੀਡਮ ਦੇ ਨਾਂ ਤੋਂ ਜਾਣੀ ਜਾਣ ਵਾਲੀ ਇਸ ਸੰਸਥਾ ਨੇ ਸਾਲ 2011-2015 ਦੇ ਦੌਰਾਨ ਤਿੰਨ ਭਾਰਤੀ ਪੱਤਰਕਾਰਾਂ ਦੀ ਮੌਤ ਦਾ ਜ਼ਿਕਰ ਕੀਤਾ ਹੈ।
(ਧੰਨਵਾਦ: ਬੀਬੀਸੀ)