Site icon Sikh Siyasat News

ਤਿੰਨ ਸਾਲ ਬਾਅਦ ਦੋ ਸਾਲ ਦੀ ਸਜ਼ਾ ਨਾਲ ਭਾਈ ਕੁਲਬੀਰ ਸਿੰਘ ਹੀਰਾ ਰਿਹਾਅ

ਲੁਧਿਆਣਾ, (5 ਅਗਸਤ 2013): ਲੁਧਿਆਣਾ ਤੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਸਿੱਖ ਸਿਆਸਤ ਨਿਊਜ਼ ਨੂੰ ਭੇਜੀ ਗਈ ਜਾਣਕਾਰੀ ਮੁਤਾਬਕ ਥਾਣਾ ਸਦਰ ਖੰਨਾ ਪੁਲਿਸ ਵਲੋਂ ਮੁਕੱਦਮਾ ਨੰਬਰ 167/2010 ਅਧੀਨ ਧਾਰਾ 25 ਅਸਲਾ ਐਕਟ, 17, 18, 20 ਯੂ.ਏ.ਪੀ ਐਕਟ ਅਧੀਨ 23 ਜੁਲਾਈ 2010 ਨੂੰ ਇਕ .315 ਦੇ ਦੇਸੀ ਪਿਸਤੌਲ ਦੀ ਬਰਾਮਦਗੀ ਦਿਖਾ ਕੇ ਬੀਜਾ ਮੋੜ ਤੋਂ ਗ੍ਰਿਫਤਾਰ ਕੀਤੇ ਭਾਈ ਕੁਲਬੀਰ ਸਿੰਘ ਹੀਰਾ ਨੂੰ ਅੱਜ ਸ੍ਰੀ ਕਮਲਜੀਤ ਲਾਂਬਾ, ਵਧੀਕ ਸੈਸ਼ਨ ਜੱਜ ਲੁਧਿਆਣਾ ਨੇ ਯੂ.ਏ.ਪੀ ਐਕਟ ਵਿਚੋਂ ਬਰੀ ਕਰਦਿਆਂ ਅਸਲਾ ਐਕਟ ਅਧੀਨ 2 ਸਾਲ ਤੇ ਦੋ ਹਜ਼ਾਰ ਜ਼ੁਰਮਾਨੇ ਦੀ ਸਜ਼ਾ ਕੀਤੀ।

ਜਿਕਰਯੋਗ ਹੈ ਕਿ ਅਮਨ ਨਗਰ, ਨੇੜੇ ਜਲੰਧਰ ਬਾਈਪਾਸ ਲੁਧਿਆਣਾ ਵਾਸੀ ਤੇ ਮੈਕਸਮੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਭਾਈ ਹੀਰਾ ਪਹਿਲਾਂ ਹੀ 3 ਸਾਲ ਤੋਂ ਵੱਧ ਸਮਾਂ ਹਵਾਲਾਤ ਕੱਟ ਚੁੱਕੇ ਹਨ ਅਤੇ ਅੱਜ 2 ਸਾਲ ਦੀ ਸਜ਼ਾ ਉਪਰੰਤ ਉਹਨਾਂ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਮੁਕਦਮੇਂ ਦੇ ਵੱਖ-ਵੱਖ ਪੜਾਵਾਂ ਦੌਰਾਨ ਸੈਸ਼ਨ ਕੋਰਟ (ਲੁਧਿਆਣਾ) ਅਤੇ ਪੰਜਾਬ ਅਤੇ ਹਰਿਆਣਾ ਹਾਈ ਕਰੋਟ ਵਿਚ ਪਾਈਆਂ ਗਈਆਂ ਜਮਾਨਤ ਦੀਆਂ ਅਰਜ਼ੀਆਂ ਖਾਰਜ ਕਰ ਦਿੱਤੀਆਂ ਜਾਂਦੀਆਂ ਰਹੀਆਂ ਜਿਸ ਕਾਰਨ ਕੁਲਬੀਰ ਸਿੰਘ ਹੀਰਾ ਨੂੰ ਕਾਨੂੰਨਨ ਸਜਾ ਤੋਂ ਵੀ ਇਕ ਸਾਲ ਵੱਧ ਕੈਦ ਭੁਗਤਣੀ ਪਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version