Site icon Sikh Siyasat News

ਕੇਜਰੀਵਾਲ ਅੱਜ ਪੰਜਾਬ ਆਉਣਗੇ, ਪਠਾਨੋਟ ਹਮਲੇ ਦੇ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ: ਸ਼੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਦਾ ਸ਼ਹੀਦੀ ਮੇਲਾ ਇਸ ਵਾਰ ਇਸ ਵਾਰ ਵੱਡਾ ਸਿਆਸੀ ਅਖਾੜਾ ਬਨਣ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਇਸ ਸਮੇਂ ਪੰਜ ਲੱਖ ਦੇ ਇਕੱਠ ਵਾਲੀ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਹੈ, ਜਦਕਿ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਮਾਤ ਦੇਣ ਲਈ ਪੁਰਾ ਜੋਰ ਲਾ ਰਹੇ ਹਨ।

ਅਰਵਿੰਦ ਕੇਜਰੀਵਾਲ ਪੰਜਾਬ ਵਿਚਲੇ ਆਪ ਦੇ ਆਗੂਆਂ ਨਾਲ(ਫਾਈਲ ਫੋਟੋ)

ਮਾਘੀ ਮੇਲੇ ਦੀ ਕਾਨਫਰੰਸ਼ ਵਿੱਚ ਸ਼ਾਮਲ ਹੋਣ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅੱਜ ਹੀ ਪੰਜਾਬ ਪਹੁੰਚ ਜਾਣਗੇ।ਇਸ ਦੌਰਾਨ ਉਹ ਪਠਾਨਕੋਟ ਅਤੇ ਗੁਰਦਾਸਪੁਰ ਜਾਣਗੇ ਅਤੇ ਪਠਾਨਕੋਟ ਅੱਤਵਾਦੀ ਹਮਲੇ ‘ਚ ਮਾਰੇ ਗਏ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ ।ਹਮਲੇ ‘ਚ ਮਾਰੇ ਗਏ ਹਵਾਲਦਾਰ ਕੁਲਵੰਤ ਸਿੰਘ, ਕੈਪਟਨ ਫ਼ਤਿਹ ਸਿੰਘ ਅਤੇ ਟੈਕਸੀ ਡਰਾਈਵਰ ਇਕਾਗਰ ਸਿੰਘ ਪਹਿਲੀ ਜਨਵਰੀ ਨੂੰ ਹੋਏ ਪਠਾਨਕੋਟ ਹਵਾਈ ਸੈਨਾ ਅੱਡੇ ‘ਤੇ ਹੋਏ ਅੱਤਵਾਦੀ ਹਮਲੇ ‘ਚ ਆਪਣੀਆਂ ਜਾਨਾਂ ਗੁਆ ਬੈਠੇ ਸਨ ।

ਦਿੱਲੀ ਤੋਂ ਬਾਅਦ ਪੰਜਾਬ ਨੂੰ ਆਪਣਾ ਸਿਆਸੀ ਅਖਾੜਾ ਬਣਾਉਣ ਵਾਲੀ ਆਮ ਆਦਮੀ ਪਾਰਟੀ 14 ਜਨਵਰੀ ਨੂੰ ਮੁਕਤਸਰ ‘ਚ ਮਾਘੀ ਮੇਲੇ ਦੀ ਵੀ ਤਿਆਰੀ ਪੂਰੇ ਜ਼ੋਰ-ਸ਼ੋਰ ਨਾਲ ਕਰ ਰਹੀ ਹੈ ।ਅਰਵਿੰਦ ਕੇਜਰੀਵਾਲ ਉਸ ਦਿਨ ਹੋਣ ਵਾਲੀ ਸਿਆਸੀ ਕਾਨਫ਼ਰੰਸ ਨੂੰ ਵੀ ਸੰਬੋਧਨ ਕਰਨਗੇ ।ਪੰਜਾਬ ਨਾਲ ਵਧੇਰੇ ਰਾਬਤਾ ਜੋੜਨ ਲਈ ਕੇਜਰੀਵਾਲ ਵੱਲੋਂ ਪੰਜਾਬੀ ਭਾਸ਼ਾ ‘ਚ ਇਸ਼ਤਿਹਾਰ ਵੀ ਤਿਆਰ ਕਰਵਾਏ ਗਏ ਹਨ, ਜਿਸ ‘ਚ ਉਹ ਪੰਜਾਬੀ ਬੋਲਦਿਆਂ ਲੋਕਾਂ ਨੂੰ ਮਾਘੀ ਮੇਲੇ ‘ਚ ਆਉਣ ਦਾ ਸੱਦਾ ਦੇ ਰਹੇ ਹਨ ।ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵੀ ਸੂਬੇ ‘ਚ ਸਿਰਫ਼ ਆਪ ਨੂੰ ਹੀ ਚੁਣੌਤੀ ਮੰਨ ਰਹੇ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version