ਨਾਰਵਿਚ: ਅਮਰੀਕਾ ਦੇ ਕਨੈਕਟੀਕਟ ਸੂਬੇ ਵਿਚਲੇ ਨਾਰਵਿਚ ਸ਼ਹਿਰ ਵਿਚ ਜੂਨ 1984 ‘ਚ ਭਾਰਤੀ ਫੌਜਾਂ ਵਲੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਅਤੇ ਹੋਰਨਾਂ ਗੁਰਧਾਮਾਂ ਉੱਤੇ ਕੀਤੇ ਗਏ ਹਮਲੇ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ।
1 ਜੂਨ ਨੂੰ ਨਾਰਵਿਚ ਵਿਚਲੇ ਓਟਿਸ ਕਿਤਾਬਘਰ (ਲਾਇਬ੍ਰੇਰੀ) ਵਿਚ ਹੋਣ ਵਾਲੇ ਇਸ ਸਮਾਗਮ ਵਿਚ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਕੀਤੀ ਜਾਵੇਗੀ। ਅਰਦਾਸ ਤੋਂ ਬਾਅਦ ਬੁਲਾਰਿਆਂ ਵਲੋਂ ਤੀਜੇ ਘੱਲੂਘਾਰੇ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ।
ਇਹ ਸਮਾਗਮ ਓਟਿਸ ਕਿਤਾਬਘਰ ਦੇ “ਅਪਸਟੇਅਰਸ ਸਟੋਰੀ ਰੂਮ” ਵਿਖੇ ਬਾਅਦ ਦੁਪਹਿਰੇ 12 ਵਜੇ ਸ਼ੁਰੂ ਹੋਵੇਗਾ ਤੇ ਬਾਅਦ ਦੁਪਹਿਰ 2 ਵਜੇ ਤੱਕ ਚੱਲੇਗਾ।
ਜ਼ਿਕਰਯੋਗ ਹੈ ਕਿ ਜੂਨ 1984 ਦੇ ਘੱਲੂਘਾਰੇ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਦੁਨੀਆ ਦੇ ਕੋਨੇ-ਕੋਨੇ ਵਿਚ ਰਹਿੰਦੇ ਸਿੱਖਾਂ ਵਲੋਂ ਮਨਾਈ ਜਾਂਦੀ ਹੈ।