ਲੁਧਿਆਣਾ: ਗ੍ਰਿਫਤਾਰ ਯੂ.ਕੇ. ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਜਿੰਮੀ ਸਿੰਘ ਨੂੰ ਲੁਧਿਆਣਾ ਦੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਅੱਜ (28 ਨਵੰਬਰ, 2017) ਪੇਸ਼ ਕੀਤਾ ਗਿਆ। ਜਗਤਾਰ ਸਿੰਘ ਜੱਗੀ ਨੂੰ ਇਕ ਵਾਰ ਫੇਰ ਐਫ.ਆਈ.ਆਰ. ਨੰ: 218/17 (ਥਾਣਾ ਸਲੇਮ ਟਾਬਰੀ) ‘ਚ ਜਦਕਿ ਜਿੰਮੀ ਸਿੰਘ ਨੂੰ ਵੀ ਦੁਬਾਰ ਉਸੇ ਐਫ.ਆਈ.ਆਰ. ਨੰ: 6/17 (ਥਾਣਾ ਡਿਵੀਜ਼ਨ ਨੰ: 8) ‘ਚ ਪੇਸ਼ ਕੀਤਾ ਗਿਆ।
ਜਗਤਾਰ ਸਿੰਘ ਜੱਗੀ ਨੂੰ ਪਾਦਰੀ ਸੁਲਤਾਨ ਮਸੀਹ ਦੇ ਕਤਲ ਕੇਸ (ਐਫ.ਆਈ.ਆਰ. ਨੰ: 218/17) ਅਤੇ ਜਿੰਮੀ ਸਿੰਘ ਨੂੰ ਸ਼ਿਵ ਸੈਨਾ ਆਗੂ ਅਮਿਤ ਸ਼ਰਮਾ ਦੇ ਕਤਲ ਕੇਸ (ਮੁਕੱਦਮਾ ਨੰ: 6/17) ‘ਚ ਪੇਸ਼ ਕੀਤਾ ਗਿਆ। ਜਿਸ ਵਿਚ ਅਦਾਲਤ ਨੇ ਜਗਤਾਰ ਸਿੰਘ ਦਾ 2 ਦਿਨਾਂ ਪੁਲਿਸ ਰਿਮਾਂਡ ਹੋਰ ਦੇ ਦਿੱਤਾ।
ਜਗਤਾਰ ਸਿੰਘ ਜੱਗੀ ਅਤੇ ਜਿੰਮੀ ਸਿੰਘ (ਤਲਜੀਤ ਸਿੰਘ) ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਪੁਲਿਸ ਵਲੋਂ ਰਿਮਾਂਡ ਹੋਰ ਮੰਗਣ ਲਈ ਉਹੀ ਪੁਰਾਣੀਆਂ ਦਲੀਲਾਂ ਦਿੱਤੀਆਂ ਗਈਆਂ ਜੋ ਕਿ ਪਿਛਲੀ ਵਾਰ (24 ਨਵੰਬਰ, 2017) ਰਿਮਾਂਡ ਮੰਗਣ ਵੇਲੇ ਦਿੱਤੀਆਂ ਗਈਆਂ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
ਪਿਛਲੀ ਪੇਸ਼ੀ (24 ਨਵੰਬਰ) ‘ਤੇ ਅਦਾਲਤ ਨੇ ਜਗਤਾਰ ਸਿੰਘ ਨੂੰ ਬਰਤਾਨਵੀ ਹਾਈ ਕਮਿਸ਼ਨ ਨਾਲ ‘ਇਕੱਲਿਆਂ’ ਵਿਚ ਮੁਲਾਕਾਤ ਕਰਨ ਦੀ ਲਿਖਤੀ ਇਜਾਜ਼ਤ ਦਿੱਤੀ ਸੀ। ਜਿਸਨੂੰ ਕਿ ਪੁਲਿਸ ਨੇ ਨਹੀਂ ਮੰਨਿਆ ਅਤੇ ਮੁਲਾਕਾਤ ਸਮੇਂ ਦੋ ਪੁਲਿਸ ਅਧਿਕਾਰੀ ਪੂਰਾ ਸਮਾਂ ਉਥੇ ਮੌਜੂਦ ਰਹੇ। ਅੱਜ ਵਕੀਲ ਮੰਝਪੁਰ ਵਲੋਂ ਇਹ ਮਾਮਲਾ ਅਦਾਲਤ ਦੀ ਜਾਣਕਾਰੀ ‘ਚ ਲਿਆਂਦਾ ਗਿਆ ਪਰ ਅਦਾਲਤ ਨੇ ਇਸ ‘ਤੇ ਕੋਈ ਤਵੱਜੋ ਨਾ ਦਿੱਤੀ।
ਜਗਤਾਰ ਸਿੰਘ ਨੂੰ ਹੁਣ 30 ਨਵੰਬਰ ਨੂੰ ਅਤੇ ਜਿੰਮੀ ਸਿੰਘ ਨੂੰ 1 ਦਸੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ।
ਸਬੰਧਤ ਖ਼ਬਰ: