Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Jaanbaz Rakha By Bibi Sartaj Kaur, Punjabi Translation of The Gallant Defender

ਕਿਤਾਬ “ਜਾਂਬਾਜ਼ ਰਾਖਾ” ਕੱਲ ਸ੍ਰੀ ਦਮਦਮਾ ਸਾਹਿਬ ਵਿਖੇ ਜਾਰੀ ਕੀਤੀ ਜਾਵੇਗੀ

ਕਿਤਾਬ “ਜਾਂਬਾਜ਼ ਰਾਖਾ” ਕੱਲ ਸ੍ਰੀ ਦਮਦਮਾ ਸਾਹਿਬ ਵਿਖੇ ਜਾਰੀ ਕੀਤੀ ਜਾਵੇਗੀ

ਬਠਿੰਡਾ: ਜੂਨ ਅਤੇ ਨਵੰਬਰ ੧੯੮੪ ਦੇ ਘਟਨਾਕ੍ਰਮਾਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਕੱਲ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਲੱਖੀ ਜੰਗਲ ਖਾਲਸਾ ਜਥੇ ਵੱਲੋਂ ਆਪਣੇ ਪੜਾਅ ਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਅਤੇ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਮੌਕੇ ਜਾਰੀ ਕੀਤੀ ਜਾਵੇਗੀ।

ਇਹ ਕਿਤਾਬ ਪ੍ਰਸਿੱਧ ਲੇਖਕ ਏ.ਆਰ. ਦਰਸ਼ੀ ਦੀ ਅੰਗਰੇਜ਼ੀ ਰਚਨਾ “ਦਾ ਗੈਲੈਂਟ ਡਿਫੈਂਡਰ” (The Gallant Defender) ਦਾ ਪੰਜਾਬੀ ਉਲਥਾ ਹੈ, ਜਿਸ ਦਾ ਅਨੁਵਾਦ ਬੀਬੀ ਸਰਤਾਜ ਕੌਰ ਵੱਲੋਂ ਕੀਤਾ ਗਿਆ ਹੈ। ਕਿਤਾਬ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੂਰਬੀਰ ਸ਼ਖਸੀਅਤ ਅਤੇ ਉਨ੍ਹਾਂ ਦੇ ਜੁਝਾਰੂ ਸੰਘਰਸ਼ ਨੂੰ ਸਹੀ ਢੰਗ ਨਾਲ ਸਮਝਣ ਦਾ ਇੱਕ ਸੁਹਿਰਦ ਤੇ ਭਾਵਪੂਰਤ ਯਤਨ ਹੈ।

Book Jaanbaaz Rakha

ਬੀਬੀ ਸਰਤਾਜ ਕੌਰ ਅਤੇ ਉਨ੍ਹਾਂ ਦਾ ਪਰਿਵਾਰ ੧੯੮੪ ਤੋਂ ਬਾਅਦ ਦੇ ਜੁਝਾਰੂ ਦੌਰ ਦੇ ਗਵਾਹ ਰਹੇ ਹਨ ਅਤੇ ਇਸ ਸੰਘਰਸ਼ ਨੂੰ ਨੇੜਿਓਂ ਤੱਕਿਆ ਤੇ ਹੰਢਾਇਆ ਹੈ। ਖਾੜਕੂ ਲਹਿਰ ਤੋਂ ਬਾਅਦ ਦੇ ਪੰਥਕ ਹਾਲਾਤ ਨੂੰ ਵੀ ਬੀਬੀ ਜੀ ਨੇ ਖਾਲਸਾ ਪੰਥ ਦੇ ਅਣਥੱਕ ਸੇਵਕ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਜੀਵਨ ਸਾਥੀ ਦੇ ਤੌਰ ਤੇ ਨੇੜਿਓ ਵੇਖਿਆ ਹੈ।

ਕਿਤਾਬ ਮੰਗਵਾਉਣ ਲਈ ਸੁਨੇਹਾ ਭੇਜੋ 

ਇਸ ਤੋਂ ਪਹਿਲਾਂ ਹੋਇਆ ਪੰਜਾਬੀ ਉਲਥਾ ਕਈ ਥਾਵਾਂ ਉੱਤੇ ਮੂਲ ਅੰਗਰੇਜ਼ੀ ਲਿਖਤ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦਾ ਸੀ। ਨਵੇਂ ਉਲਥੇ ਵਿੱਚ ਮੂਲ ਲਿਖਤ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹੋਏ, ਲੇਖਕ ਵੱਲੋਂ ਦਰਸਾਏ ਤੱਥਾਂ ਅਤੇ ਵਿਆਖਿਆ ਨੂੰ ਉਲਥਾਕਾਰ ਵੱਲੋਂ ਅਸਲ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਕਿਤਾਬ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਜੰਗਜੂ ਸਖਸ਼ੀਅਤ ਦੇ ਨਾਲ-ਨਾਲ ਨਕਲੀ ਨਿਰੰਕਾਰੀ ਗੁਰੂਡੰਮ ਵਿਰੁੱਧ ਸੰਘਰਸ਼, ਅਨੰਦਪੁਰ ਸਾਹਿਬ ਮਤੇ ਲਈ ਕੀਤੀ ਜੱਦੋਜਹਿਦ ਅਤੇ 1984 ਦੀਆਂ ਘਟਨਾਵਾਂ ਦੇ ਪਿਛੋਕੜ ਦੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਹੈ।

ਲੇਖਕ ਨੇ ਮੂਲ ਕਿਤਾਬ ਵਿੱਚ ਅੰਤਿਕਾਵਾਂ ਵਜੋਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਸ਼ਾਮਿਲ ਕੀਤਾ ਸੀ। ਹਥਲੇ ਸੰਸਕਰਣ ਵਿੱਚ ਉਲਥਾਕਾਰ ਨੇ ਅਨੰਦਪੁਰ ਸਾਹਿਬ ਮਤੇ ਦੇ ਪ੍ਰਚਲਤ ਸਾਰੇ ਰੂਪਾਂ ਨੂੰ ਅੰਤਿਕਾਵਾਂ ਵਜੋਂ ਪਾਠਕਾਂ ਦੀ ਸਪਸ਼ਟਤਾ ਲਈ ਟਿੱਪਣੀਆਂ ਲਾ ਕੇ ਸ਼ਾਮਿਲ ਕੀਤਾ।

ਇਹ ਕਿਤਾਬ ਸਿੱਖ ਇਤਿਹਾਸ ਦੇ ਉਸ ਨਾਜ਼ੁਕ ਦੌਰ ਨੂੰ ਸਮਝਣ ਵਿੱਚ ਸਹਾਇਕ ਸਾਬਤ ਹੋਵੇਗੀ ਅਤੇ ਪਹਿਲਾਂ ਹੋਏ ਉਲਥੇ ਵਿੱਚ ਰਹੀਆਂ ਘਾਟਾਂ ਨੂੰ ਪੂਰਾ ਕਰੇਗੀ।


⊕ Read in English — Book “Jaanbaz Rakha” to Be Released Tomorrow at Sri Damdama Sahib

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ 65 ਤੋਂ ਵੱਧ ਹੋਰ ਗੁਰਦੁਆਰਿਆਂ 'ਤੇ ਹੋਏ ਫੌਜੀ ਹਮਲਿਆਂ ਦੀ ਸੱਚਾਈ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਨੂੰ ਉਜਾਗਰ ਕਰਦੀ ਖੋਜ ਭਰਪੂਰ ਕਿਤਾਬ ਹੁਣ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਨੇ ਅਜ਼ਰਬਾਈਜਾਨ ਦੇ ਬਾਕੂ ਵਿੱਚ ਉੱਚ-ਪੱਧਰੀ ਮੁਲਾਕਾਤਾਂ ਰਾਹੀਂ ਸਿੱਖ ਕੂਟਨੀਤੀ, ਕੌਮਾਂਤਰੀ ਹਮਾਇਤ ਅਤੇ ਆਤਮ-ਨਿਰਣੈ ਦੇ ਹੱਕ ਪ੍ਰਤੀ ਵਿਸ਼ਵ-ਵਿਆਪੀ ਜਾਗਰੂਕਤਾ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ
ਜੂਨ 1984 ਦਾ ਘੱਲੂਘਾਰਾ ਵੀਹਵੀਂ ਸਦੀ ਦੇ ਸਿੱਖ ਇਤਿਹਾਸ ਦਾ ਇਕ ਫੈਸਲਾਕੁੰਨ ਅੰਗ ਹੈ।
ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ਬੈਲਜੀਅਮ ਵਿਖੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਦੀ ਕਿਤਾਬ ‘ਕੌਰਨਾਮਾ-3’ ਜਾਰੀ ਕੀਤੀ ਗਈ। ਜੂਨ 1984 ਦੇ ਘੱਲੂਘਾਰੇ ਅਤੇ ਸ਼ਹੀਦ ਬੀਬੀਆਂ ਦੇ ਇਤਿਹਾਸ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: