Site icon Sikh Siyasat News

ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਵੱਲੋ ਭਾਈ ਦਲਜੀਤ ਸਿੰਘ ਬਿੱਟੂ (ਪੰਚ ਪ੍ਰਧਾਨੀ) ਨੂੰ ਅਦਾਲਤ ਵੱਲੋ ਬਾਇਜਤ ਬਰੀ ਕਰਨ ਤੇ ਮੁਬਾਰਕਬਾਦ।

ਜਰਮਨੀ (19 ਨਵੰਬਰ, 2009) ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਈ-ਮੇਲ ਰਾਹੀਂ ਭੇਜੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੌਕੇ ਦੀਆਂ ਸਰਕਾਰਾਂ ਕਈ ਤਰਾਂ ਦੀਆ ਖੇਡਾ ਖੇਡਦੀਆਂ ਹਨ ਤੇ ਕਿਸੇ ਨ ਕਿਸੇ ਤਰੀਕੇ ਨਾਲ ਸੱਚ ਨੂੰ ਦਬਾਉਣ ਦੀ ਕੌਸ਼ਿਸ਼ ਕੀਤੀ ਜਾਦੀ ਹੈ। ਅਜੋਕੇ ਸਮੇਂ ਦੇ ਸੰਘਰਸ਼-ਸ਼ੀਲ ਸਿੱਖਾ ਨੂੰ  ਬੇਗਾਨਿਆ ਤੋ ਲੈ ਕੇ ਆਪਣਿਆ ਨਾਲ ਵੀ ਲੜਾਈ ਲੜਨੀ ਪੈ ਰਹੀ ਹੈ ਤੇ ਇਤਿਹਾਸ ਗਵਾਹ ਹੈ ਕੇ ਹਮੇਸ਼ਾਂ ਮੌਕੇ ਦੀਆਂ ਸਰਕਾਰਾਂ ਨੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਦੁਨੀਆਂ ਦਾ ਕਾਨੂੰਨ ਹੈ ਕੇ ਹਰ ਇਕ ਇਨਸਾਨ ਨੂੰ ਆਪਣੇ ਹੱਕਾਂ ਵਾਸਤੇ ਬੋਲਣ ਦੀ ਅਜਾਦੀ ਹੈ. ਪਰ ਭਾਰਤ ਅੰਦਰ ਇਸਦੇ ਉਲਟ ਹੀ ਹੋ ਰਿਹਾ ਹੈ। ਜੇਕਰ ਸਿੱਖ ਆਪਣੇ ਹੱਕਾਂ ਦੀ ਗੱਲ ਕਰਨ, ਆਪਣੇ ਉਤੇ ਹੋਏ ਜੁਲਮਾਂ ਦਾ ਇਨਸਾਫ ਮੰਗਣ, ਜਾਲਮਾਂ ਨੂੰ ਸਜਾ ਦਵਾਉਣ ਦੀ ਗੱਲ ਕਰਨ ਤੇ ਅਤਿਵਾਦੀ, ਵੱਖਵਾਦੀ, ਦੇਸ਼-ਧਰੋਹੀ ਕਹਿ ਕੇ ਉਹਨਾ ਨੂੰ ਕਿਸੇ ਨ ਕਿਸੇ ਝੂਠੇ ਕੇਸ ਵਿੱਚ ਉਲਝਾ ਕੇ ਜੇਲ੍ਹਾ ਵਿੱਚ ਡੱਕਿਆ ਜਾਂਦਾ ਹੈ ਅਤੇ ਉਹਨਾ ਦੀ ਅਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਦੀ ਹੈ।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਅਤੇ ਅਨੇਕਾਂ ਪੰਥ ਦਰਦੀ ਨੇ ਸਿੱਖੀ ਅਤੇ ਸਿੱਖਾਂ ਲਈ ਸੰਘਰਸ਼ ਕਰ ਰਹੇ ਹਨ। ਲੋਕਾਂ ਨੂੰ ਉਹਨਾ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ। ਸੱਚ ਅੱਗੇ ਅਦਾਲਤਾਂ ਹੋਣ ਜਾਂ ਵੱਡੇ ਤੋਂ ਵੱਡੇ ਜਰਵਾਣੇ ਇਕ ਨ ਇਕ ਦਿਨ ਉਹਨਾ ਨੂੰ ਮੂੰਹ ਦੀ ਖਾਣੀ ਹੀ ਪਵੇਗੀ। ਭਾਈ ਦਲਜੀਤ ਸਿੰਘ ਦੇ ਬਾਇਜ਼ਤ ਬਰੀ ਹੌਣ ਤੇ ਆਈ.ਐਸ.ਵਾਈ ਐਫ ਜਰਮਨੀ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਹੁੰਦਲ,ਭਾਈ ਲਖਵਿੰਦਰ ਸਿੰਘ ਮੱਲ੍ਹੀ,ਭਾਈ ਬਲਬੀਰ ਸਿੰਘ ਸੰਧੂ,ਭਾਈ ਜਰਨੈਲ ਸਿੰਘ ਬੈਸ,ਭਾਈ ਚਮਨਜੀਤ ਸਿੰਘ,ਭਾਈ ਹਰਵਿੰਦਰ ਸਿੰਘ ਅਤੇ ਭਾਈ ਪਰਮਿੰਦਰ ਸਿੰਘ ਭਾਈ ਬਿੱਟੂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਫੈਸਲੇ ਰਾਹੀਂ ਸੱਚ ਦੀ ਜਿੱਤ ਹੋਈ ਹੈ।

ਜ਼ਿਕਰਯੋਗ ਹੈ ਕਿ ਬਰਨਾਲਾ ਦੀ ਇੱਕ ਅਦਾਲਤ ਨੇ ਬੀਤੇ ਦਿਨੀਂ ਭਾਈ ਦਲਜੀਤ ਸਿੰਘ ਨੂੰ ਦੇਸ਼-ਧਰੋਹ ਦੇ ਇੱਕ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version