ਗੁਰਜੰਟ ਸਿੰਘ ਬੱਲ ਨੇ ਲੰਘੇ ਪੰਜ ਸਾਲਾਂ ਦੌਰਾਨ ਇੰਡੀਆ ਭਰ ਵਿਚ ਤਕਰੀਬਨ ਤਿੰਨ ਲੱਖ ਕਿੱਲੋਮੀਟਰ ਦਾ ਸਫਰ ਤਹਿ ਕਰਦਿਆਂ ਹਰ ਉਸ ਜਗ੍ਹਾ ਪਹੁੰਚ ਕੇ ਸਿੱਖਾਂ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਜਿੱਥੇ ਨਵੰਬਰ 1984 ਵਿਚ ਸਿੱਖਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਸੀ। ਇਹ ਖੋਜ ਪੁਸਤਕ ਲੜੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ” ਸਿਰਲੇਖ ਹੇਠ ਛਪ ਰਹੀ ਹੈ ਜਿਸ ਦੇ ਹੁਣ ਤੱਕ ਦੋ ਭਾਗ (ਕਿਤਾਬਾਂ) ਛਪ ਚੁੱਕੇ ਹਨ। ਇਸ ਖੋਜ ਵਿਚ ਸਾਹਮਣੇ ਆਏ ਵੇਰਵਿਆਂ ਉੱਤੇ ਅਧਾਰਤ ਇਕ ਹੋਰ ਕਿਤਾਬ “ਸਿਰਫ ਦਿੱਲੀ ਨਹੀਂ” ਵੀ ਛਪ ਚੁੱਕੀ ਹੈ। ਪੱਤਰਕਾਰ ਮਨਦੀਪ ਸਿੰਘ ਵੱਲੋਂ ਗੁਰਜੰਟ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ ਸਿੱਖ ਸਿਆਸਤ ਦੇ ਸਰੋਤਿਆਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।