Site icon Sikh Siyasat News

ਹਿੰਦੂਵਾਦੀ ਜੱਥੇਬੰਦੀਆਂ ਵੱਲੌਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਸਮਾਗਮ ਕਰਵਾਉਣ ਨੂੰ ਲੈਕੇ ਵਿਵਾਦ ਖੜਾ ਹੋਇਆ

AVBPਅਲੀਗੜ੍ਹ, ਯੂਪੀ ( 27 ਨਵੰਬਰ, 2014): ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜ਼ਮੀਰ ਉਦੈਨ ਸ਼ਾਹ ਨੇ ਭਾਰਤ ਦੀ ਸਿੱਖਿਆ ਮੰਤਰੀ ਸਿਮ੍ਰਤੀ ਇਰਾਨੀ ਨੂੰ ਪੱਤਰ ਲਿਖਕੇ ਚੇਤਾਵਨੀ ਦਿੱਤੀ ਕਿ ਜੇਕਰ ਕੁਝ ਤੱਤਾਂ ਵੱਲੋਂ ਗ਼ੂਨੀਵਰਸਿਟੀ ਕੈਂਪਸ ਵਿੱਚ 1 ਨਵੰਬਰ ਨੂੰ ਰਾਜਾ ਮਹਿੰਦਰ ਪ੍ਰਤਾਪ ਦਾ ਜਨਮ ਦਿਨ ਮਨਾੁਇਆ ਜਾਂਦਾ ਹੈ ਤਾਂ ਯੂਨਵਿਰਸਿਟੀ ਵਿੱਚ ਫਿਰਕੂ ਅੱਗ ਭੜਕ ਸਕਦੀ ਹੈ।

ਭਾਰਤ ਦੀ ਸੱਤਾ ‘ਤੁ ਕਾਬਜ਼ ਭਾਰਤੀ ਜਨਤਾ ਪਾਰਟੀ ਨੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਦਾ ਜਨਮ ਦਿਨ ਅਲੀਗੜ ਮੁਸਲਿਮ ਯੂਨੀਵਰਸਿਟੀ ਵਿੱਚ ਮਨਾਉਣ ਦਾ ਪ੍ਰੋਗਰਾਮ ਤੈਅ ਕੀਤਾ ਹੈ।

ਬਾਰਤੀ ਜਨਤਾ ਪਾਰਟੀ ਵੱਲੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਕਰਵਾਏ ਜਾ ਰਹੇ ਉਪਰੋਕਤ ਪ੍ਰੋਗਾਰਮ ਦਾ ਯੂਪੀ ਵਿੱਚ ਸੱਤਾਧਾਰੀ ਪਾਰਟੀ ਸਮਾਜਵਾਦੀ ਪਾਰਟੀ ਨੇ ਵਿਰੋਧ ਕੀਤਾ ਹੈ ਯੂਨੀਵਰਸਿਟੀ ਨੇ ਇਸੇ ਦੌਰਾਨ ਫੇਸਲਾ ਕੀਤਾ ਹੈ ਕਿ ਉਹ ਅਜਿਹਾ ਪ੍ਰੋਗਾਰਮ ਕਰਨ ਦੀ ਆਗਿਆ ਨਹੀਂ ਦੇਵੇਗੀ।

ਯੂਨੀਵਰਸਿਟੀ ਦੇ ਬੁਲਾਰੇ ਰਾਹਤ ਅਬਰਾਰ ਦੇ ਇੱਕ ਅੰਗਰੇਜ਼ੀ ਅਖਬਾਰ ਵਿੱਚ ਛਪੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕਿ ਉਹ ਕਿਸੇ ਵੀ ਤਰਾਂ ਇਹ ਪ੍ਰੋਗਰਾਮ ਯੁਨੀਵਰਸਿਟੀ ਵਿੱਚ ਕਰਨ ਦੀ ਆਗਿਆ ਨਹੀਂ ਦੇਣਗੇ।

ਅਲੀਗੜ ਮੁਸਲਿਮ ਸਟੂਡੈਂਟਸ ਯੂਨੀਅਨ ਨੇ ਵੀ ਇਹ ਕਹਿੰਦਿਆਂ ਆਪਣੇ ਪੈਰ ਪਿੱਛੇ ਖਿੱਚ ਲਏ ਹਨ ਕਿ ਉਹ ਯੂਨੀਵਰਸਿਟੀ ਕੈਂਪਸ ਵਿੱਚ ਭਾਰਤੀ ਜਨਤਾ ਪਾਰਟੀ ਜਾਂ ਆਰ.ਐੱਸ.ਐੱਸ ਦਾ ਸਮਾਗਮ ਨਹੀਂ ਹੋਣ ਦੇਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version